ਪਠਾਨਕੋਟ ਹਵਾਈ ਫੌਜ ਅੱਡੇ ’ਤੇ ਹਮਲੇ ਦੇ ਦੋਸ਼ੀਆਂ ਖ਼ਿਲਾਫ ਪਾਕਿਸਤਾਨ ਤੁਰੰਤ ਕਾਰਵਾਈ ਕਰੇ: ਅਮਰੀਕਾ

ਵਾਸ਼ਿੰਗਟਨ (ਸਮਾਜ ਵੀਕਲੀ) : ਭਾਰਤ ਅਤੇ ਅਮਰੀਕਾ ਨੇ ਕਿਹਾ ਹੈ ਕਿ ਪਾਕਿਸਤਾਨ ਨੂੰ ਅਤਿਵਾਦੀ ਸੰਗਠਨਾਂ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ਦੀ ਲੋੜ ਹੈ। ਭਾਰਤ ਅਤੇ ਅਮਰੀਕਾ ਨੇ ਸਾਂਝੇ ਬਿਆਨ ਵਿੱਚ ਇਸਲਾਮਾਬਾਦ ਤੋਂ ਮੁੰਬਈ ਹਮਲੇ ਅਤੇ ਪਠਾਨਕੋਟ ਏਅਰ ਫੋਰਸ ਬੇਸ ‘ਤੇ ਹਮਲੇ ਸਮੇਤ ਹੋਰ ਅਤਿਵਾਦੀ ਹਮਲਿਆਂ ਦੇ ਦੋਸ਼ੀਆਂ ਖ਼ਿਲਾਫ਼ ਜਲਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ‘ਭਾਰਤ-ਅਮਰੀਕਾ ਦੇ ਅਤਿਵਾਦ ਵਿਰੋਧੀ ਸਾਂਝੇ ਕਾਰਜ ਸਮੂਹ ਦੀ 17ਵੀਂ ਬੈਠਕ ਤੋਂ ਬਾਅਦ ਜਾਰੀ ਸਾਂਝੇ ਬਿਆਨ ਵਿੱਚ ਦੋਵਾਂ ਦੇਸ਼ਾਂ ਨੇ 26/11 ਦੇ ਮੁੰਬਈ ਹਮਲੇ ਅਤੇ ਪਠਾਨਕੋਟ ਏਅਰ ਫੋਰਸ ਬੇਸ ’ਤੇ ਹੋਏ ਹਮਲੇ ਵਰਗੇ ਅਤਿਵਾਦੀ ਹਮਲਿਆਂ ਦੇ ਦੋਸ਼ੀਆਂ ਖ਼ਿਲਾਫ਼ ਜਲਦੀ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

Previous articleਅਮਰੀਕਾ ਵਿੱਚ ਮਨਾਈ ਜਾ ਰਹੀ ਹੈ 9/11 ਹਮਲੇ ਦੀ ਵਰ੍ਹੇਗੰਢ
Next articleਚੀਨ ਨੇ ਅਮਰੀਕਾ ਵੱਲੋਂ ਵੀਜ਼ੇ ਰੱਦ ਕਰਨ ਨੂੰ ਨਸਲੀ ਭੇਦਭਾਵ ਦੱਸਿਆ