ਪਠਾਨਕੋਟ-ਜੰਮੂ ਮਾਰਗ ’ਤੇ ਬੱਸ ਨੂੰ ਹਾਦਸਾ: 20 ਜ਼ਖ਼ਮੀ

ਪਠਾਨਕੋਟ (ਸਮਾਜਵੀਕਲੀ) :   ਪਠਾਨਕੋਟ-ਜੰਮੂ-ਜਲੰਧਰ ਕੌਮੀ ਹਾਈਵੇ ਉੱਤੇ ਪਠਾਨਕੋਟ ਤੋਂ 4 ਕਿਲੋਮੀਟਰ ਪਹਿਲਾ ਡਮਟਾਲ ਦੇ ਨੇੜੇ ਤੇਜ਼ ਰਫ਼ਤਾਰ ਬੱਸ ਬਿਜਲੀ ਦੇ ਟਰਾਂਸਫਾਰਮਰ ਦੇ ਨਾਲ ਟਕਰਾਈ, ਜਿਸ ਕਾਰਨ ਬੱਸ ਵਿੱਚ ਸਵਾਰ 18 ਵਿਦਿਆਰਥੀਆਂ ਸਮੇਤ 20 ਲੋਕ ਜ਼ਖਮੀ ਹੋ ਗਏ।

ਇਹ ਸਾਰੇ ਵਿਦਿਆਰਥੀ ਲੱਦਾਖ ਦੇ ਰਹਿਣ ਵਾਲੇ ਹਨ ਅਤੇ ਲੌਕਡਾਊਨ ਕਾਰਨ ਦਿੱਲੀ ਵਿੱਚ ਫਸੇ ਹੋਏ ਸਨ। ਉਨ੍ਹਾਂ ਨੂੰ ਕੱਲ੍ਹ ਰਾਤ ਨੂੰ ਨਿੱਜੀ ਬੱਸ ਵਿਚ ਦਿੱਲੀ ਤੋਂ ਲੱਦਾਖ ਲਈ ਰਵਾਨਾ ਕੀਤਾ ਗਿਆ ਸੀ। ਅੱਜ ਸਵੇਰੇ 6 ਵਜੇ ਬੱਸ ਦਾ ਡਰਾਈਵਰ ਨੀਂਦ ਆਉਣ ਕਾਰਨ ਨਿਯੰਤਰਣ ਛੱਡ ਬੈਠਾ ਤੇ ਬੱਸ ਸੜਕ ਕੰਢੇ ਬਿਜਲੀ ਦੇ ਟਰਾਂਸਫਾਰਮਰ ਦੇ ਵਿੱਚ ਜਾ ਵਜੀ।

ਪੁਲੀਸ ਤੇ ਸਥਾਨਕ ਲੋਕਾਂ ਨੇ ਬੱਸ ਵਿਚ ਸਵਾਰ ਜ਼ਖ਼ਮੀਆਂ ਨੂੰ ਬਾਹਰ ਕੱਢਿਆ।ਬੱਸ ਦੇ ਡਰਾਈਵਰ ਤੇ ਕੰਡਕਟਰ ਨੂੰ ਵੀ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਪਠਾਨਕੋਟ ਸਿਵਲ ਹਸਪਤਾਲ ਵਿੱਚ ਕੀਤਾ ਗਿਆ ਹੈ। ਪੁਲੀਸ ਨੇ ਹਾਦਸੇ ਤੋਂ ਬਾਅਦ ਜਾਂਚ ਆਰੰਭ ਦਿੱਤੀ ਹੈ।

Previous articleਚੰਡੀਗੜ੍ਹ ਦੇ ਸਕੂਲਾਂ ਦੀਆਂ ਛੁੱਟੀਆਂ ’ਚ ਵਾਧਾ
Next articleਸਿੱਕਮ ’ਚ ਬਰਫ ਦੇ ਤੋਦੇ ਡਿੱਗਣ ਨਾਲ ਇਕ ਜਵਾਨ ਲਾਪਤਾ, 17 ਬਚਾਏ