ਨੰਬਰਦਾਰ ਯੂਨੀਅਨ ਨੇ ਸ਼ਰਧਾ ਨਾਲ ਮਨਾਇਆ ਲੋਹਤੀ ਦਾ ਤਿਉਹਾਰ

*ਫੋਟੋ :– ਲੋਹੜੀ ਮਨਾਉਂਦੇ ਹੋਏ ਨੰਬਰਦਾਰ ਸਾਹਿਬਾਨ ਅਤੇ ਹੋਰ ਪਤਵੰਤੇ*
*ਬਾਬੇ ਨਾਨਕ ਦੇ ਉੱਚੇ-ਸੁੱਚੇ ਕਥਨਾਂ ਨੂੰ ਸਾਰਥਕ ਕਰਨ ਪੰਜਾਬੀ – ਅਸ਼ੋਕ ਸੰਧੂ ਨੰਬਰਦਾਰ।*
ਨੂਰਮਹਿਲ – (ਹਰਜਿੰਦਰ  ਛਾਬੜਾ)  ‘ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ’ , ਇਹ ਸ਼ਬਦ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਨੰਬਰਦਾਰ ਯੂਨੀਅਨ ਦੇ ਹੈਡ ਆਫ਼ਿਸ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਸ਼ਰਧਾ ਨਾਲ ਮਨਾਈ ਗਈ ਲੋਹੜੀ ਦੇ ਮੌਕੇ ਧਨ ਧਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਉੱਚੇ-ਸੁੱਚੇ ਫ਼ਰਮਾਨ ਨੂੰ ਸਾਰਥਕ ਰੂਪ ਵਿੱਚ ਸਵੀਕਾਰ ਕਰਨ ਲਈ ਨੰਬਰਦਾਰ ਸਾਹਿਬਾਨਾਂ ਨੂੰ ਧੀਆਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਕਹੇ ਅਤੇ ਸਮੂਹ ਨੰਬਰਦਾਰ ਸਾਹਿਬਾਨਾਂ ਨੇ ਸਾਰੇ ਪੰਜਾਬੀਆਂ ਨੂੰ ਧੀਆਂ ਦੀ ਲੋਹੜੀ ਪਾਉਣ ਅਤੇ ਪੁੱਤਰਾਂ ਤੋਂ ਵੱਧ ਲਾਡ-ਦੁਲਾਰ ਕਰਨ ਲਈ ਸੁਨੇਹਾ ਦਿੱਤਾ। ਇਸੇ ਕਰਨ ਯੂਨੀਅਨ ਨੇ ਇੱਕ ਨੰਨ੍ਹੀ ਧੀ ਰਾਣੀ ਬਾਣੀ ਸੋਖਲ ਪਾਸੋਂ ਲੋਹੜੀ ਦੀ ਧੂਣੀ ਨੂੰ ਅਗਨੀ ਭੇਂਟ ਕਰਵਾਈ।
ਇਸ ਪਾਵਨ ਤਿਉਹਾਰ ਮੌਕੇ ਯੂਨੀਅਨ ਦੇ ਪ੍ਰੈਸ ਸਕੱਤਰ ਸ਼ਿੰਗਾਰਾ ਸਿੰਘ ਸਮਰਾਏ, ਪੀ.ਆਰ. ਓ ਜਗਨ ਨਾਥ ਨੂਰਮਹਿਲ, ਨੰਬਰਦਾਰ ਤੇਜਾ ਸਿੰਘ ਬਿਲਗਾ, ਹਰਪਾਲ ਸਿੰਘ ਪੁਆਦੜਾ, ਮਹਿੰਦਰ ਸਿੰਘ ਨੱਤ, ਮੋਹਣ ਸਿੰਘ ਨਾਹਲ, ਚਰਨਜੀਤ ਸਿੰਘ ਕੰਗਣੀਵਾਲ, ਮਹਿੰਦਰ ਸਿੰਘ ਨਾਹਲ, ਚੂਹੜ ਸਿੰਘ ਭਾਰਦਵਾਜੀਆਂ, ਤਰਸੇਮ ਸਿੰਘ ਨਾਹਲ, ਸੰਤੋਖ ਸਿੰਘ ਬਿਲਗਾ, ਮਹਿੰਗਾ ਰਾਮ ਫ਼ਤਹਿਪੁਰ, ਪਰਮਿੰਦਰ ਕੁਮਾਰ ਗੁਮਟਾਲਾ, ਜਸਵੰਤ ਸਿੰਘ ਜੰਡਿਆਲਾ, ਦਿਨਕਰ ਸੰਧੂ, ਪ੍ਰਿੰਸ ਵਰਮਾ, ਦੀਪਕ ਕੁਮਾਰ, ਪ੍ਰਵੀਨ ਕੁਮਾਰ ਤੋਂ ਇਲਾਵਾ ਹੋਰ ਬਹੁਤ ਸਾਰੇ ਨੰਬਰਦਾਰ ਅਤੇ ਪਤਵੰਤੇ ਹਾਜਰ ਸਨ।
Previous articleਲੋਹੜੀ ਮੰਗ ਕੇ ਸਕੂਲ ਲਈ ਕੀਤੇ 41000 ਇਕੱਠੇ
Next articleChanges to benefits for mixed age couples