ਨਜ਼ਰੀਆ

ਮਨਦੀਪ ਕੌਰ ਦਰਾਜ

(ਸਮਾਜ ਵੀਕਲੀ)

ਨਜ਼ਰੀਆ ਹਰ ਇੱਕ ਦਾ ਬਦਲਦਾ ਏ, ਚਾਹੇ ਅੱਜ ਬਦਲੇ ਚਾਹੇ ਕੱਲ੍ਹ ਬਦਲੇ ,
ਜੋ ਵਹਿ ਗਏ ਵਿੱਚ ਨਸ਼ਿਆਂ ਦੇ ਦਰਿਆਵਾਂ ਦੇ,
ਉਹ ਬਣਗੇ ਰੋੜੇ ਵਿੱਚ ਤਰੱਕੀ ਦੇ ਰਾਹਾਂ ਦੇ,
ਚਾਹੇ ਉਹ ਦਰਿਆ ਬਦਲਣ ਚਾਹੇ ਦਰਿਆਵਾਂ ਦੀ ਛੱਲ ਬਦਲੇ, ਨਜ਼ਰੀਆ ਹਰ ਇੱਕ ਦਾ ਬਦਲਦਾ ਏ,
ਚਾਹੇ ਅੱਜ ਬਦਲੇ ਚਾਹੇ ਕੱਲ੍ਹ ਬਦਲੇ।

ਕਰਦੇ ਨੇ ਹੱਤਿਆ ਲੋਕੀਂ ਪੇਟ ਵਿੱਚ ਕੁੜੀਆਂ ਦੀ,
ਕਰਦੇ ਨੇ ਗਾਇਕ ਗੱਲ ਉਨ੍ਹਾਂ ਕਿਸਮਤ ਥੁੜੀਆਂ ਦੀ ,
ਧੀਆਂ ਤਾਂ ਜੱਗ ਦੀਆਂ ਰਾਹਾਂ ਹੁੰਦੀਆਂ, ਮਾਪਿਆਂ ਦਾ ਸਿਰਨਾਵਾਂ ਹੁੰਦੀਆਂ,
ਚਾਹੇ ਉਹ ਗੀਤ ਬਦਲ ਚਾਹੇ ਗੀਤਾਂ ਦੀ ਗੱਲ ਬਦਲੇ,
ਨਜ਼ਰੀਆ ਹਰ ਇੱਕ ਦਾ ਬਦਲਦਾ ਏ,
ਚਾਹੇ ਅੱਜ ਬਦਲੇ ਚਾਹੇ ਕੱਲ੍ਹ ਬਦਲੇ।

ਨੂੰਹਾਂ ਨੂੰ ਜੋ ਅੱਗ ਵਿੱਚ ਸਾੜਦੇ ਨੇ, ਆਪਣੀ ਮੌਤ ਨੂੰ ਆਪ ਵੰਗਾਰਦੇ ਨੇ, ਨੂੰਹਾਂ ਵੀ ਤਾਂ ਧੀਆਂ ਹੁੰਦੀਆਂ,
ਸਹੁਰੇ ਘਰ ਦੀਆਂ ਨੀਹਾਂ ਹੁੰਦੀਆਂ,
ਜਾਂ ਤਾਂ ਲੋਕ ਬਦਲਣ ਜਾਂ ਲੋਕਾਂ ਦੀ ਸੋਚ ਅਟੱਲ ਬਦਲੇ,
ਨਜ਼ਰੀਆ ਹਰ ਇੱਕ ਦਾ ਬਦਲਦਾ ਏ,
ਚਾਹੇ ਅੱਜ ਬਦਲੇ ਚਾਹੇ ਕੱਲੵ ਬਦਲੇ।

ਮਨਦੀਪ ਕੌਰ ਦਰਾਜ
                   98775-67020 

Previous articleਗੀਤ
Next articleਗੋਡੀ ਤੇਰੀ ਹਾਕਮਾ ਲਵਾਉਣਗੇ