ਨੌਜਵਾਨ ਗਾਇਕ ਮਨੀ ਲੋਹਟੀਆ ਦਾ ਪਲੇਠਾ ਧਾਰਮਿਕ ਟਰੈਕ ‘ਮੇਰਾ ਸਤਿਗੁਰੂ’ ਦਾ ਪੋਸਟਰ ਰੀਲੀਜ਼

ਅੱਪਰਾ (ਸਮਾਜ ਵੀਕਲੀ) –  ਕਰੀਬੀ ਪਿੰਡ ਛੋਕਰਾਂ ਦੇ ਵਸਨੀਕ ਨੌਜਵਾਨ ਪੰਜਾਬੀ ਗਾਇਕ ਮਨੀ ਲੋਹਟੀਆ ਦੇ ਪਹਿਲੇ ਧਾਰਮਿਕ ਟਰੈਕ ‘ਮੇਰਾ ਸਤਿਗੁਰੂ’ ਦਾ ਪੋਸਟਰ ਰੀਲੀਜ਼ ਹੋ ਚੁੱਕਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗਾਇਕ ਮਨੀ ਲੋਹਟੀਆ ਨੇ ਦੱਸਿਆ ਕਿ ਇਸ ਧਾਰਮਿਕ ਟਰੈਕ ਨੂੰ ਡੀ. ਐਸ. ਮਿਊਜ਼ਿਕ ਕੰਪਨੀ ਤੇ ਪ੍ਰੋਡਿਊਸਰ ਧੰਨਪਤ ਰਾਏ (ਯੂ. ਐਸ. ਏ.) ਵਲੋਂ ਮਾਰਕੀਟ ’ਚ ਪੇਸ਼ ਕੀਤਾ ਜਾ ਰਿਹਾ ਹੈ।

ਇਸ ਗੀਤ ਨੂੰ ਸੋਡੀ ਬੁੱਢਣਵਾਲੀਆ ਨੇ ਕਲਮਬੱਧ ਕੀਤਾ ਹੈ, ਜਦਕਿ ਦੇਵ ਹਿੱਪਹੋਪਰ ਨੇ ਇਸ ਦੀ ਮਿਊਜ਼ਿਕ ਤਿਆਰ ਕੀਤਾ ਹੈ। ਇਸ ਗੀਤ ਦਾ ਵੀਡੀਓ ਇਮਤਿਆਜ਼ ਅਲੀ ਨੇ ਤਿਆਰ ਕੀਤਾ ਹੈ। ਮਨੀ ਲੋਹਟੀਆ ਨੇ ਦੱਸਿਆ ਕਿ ਇਸ ਗੀਤ ਨੂੰ ਮਾਰਕੀਟ ’ਚ ਉਤਾਰਨ ਲਈ ਲਾਡੀ ਫੈਮਨੀਲਾ ਤੇ ਸਮੂਹ ਲੋਹਟ ਪਰਿਵਾਰ ਦਾ ਵੀ ਵੱਡਾ ਯੋਗਦਾਨ ਹੈ। ਮਨੀ ਲੋਹਟੀਆ ਨੇ ਆਸ ਪ੍ਰਗਟ ਕੀਤੀ ਹੈ ਕਿ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ, ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਰੋਤੇ ਉਸ ਦੇ ਇਸ ਪਹਿਲੇ ਧਾਰਮਿਕ ਗੀਤ ਨੂੰ ਵੀ ਮਣਾਂ-ਮੂੰਹੀਂ ਪਿਆਰ ਦੇਣਗੇ।

Previous articleਨੌਜਵਾਨ ਗਾਇਕ ਲਵੀ ਛੋਕਰ ਲੈ ਕੇ ਆ ਰਿਹੈ ਧਾਰਮਿਕ ਟਰੈਕ ‘ਤੇਰੀ ਕਿਰਪਾ’
Next articleਪੰਜਾਬੀ ਬੋਲੀ