ਨੋਬੇਲ ਅਮਨ ਪੁਰਸਕਾਰ ਜੇਤੂ ਆਗੂ ਜੌਹਨ ਹਿਊਮ ਦੀ ਮੌਤ

ਲੰਡਨ (ਸਮਾਜ ਵੀਕਲੀ) : ਆਪਣੇ ਜਨਮਭੂਮੀ ਉੱਤਰੀ ਆਇਰਲੈਂਡ ਵਿੱਚ ਹਿੰਸਾ ਖ਼ਤਮ ਕਰਨ ਦੇ ਕਾਰਜ ਲਈ ‘ਨੋਬੇਲ ਅਮਨ ਪੁਰਸਕਾਰ’ ਦਾ ਖਿਤਾਬ ਜਿੱਤਣ ਵਾਲੇ ਰਾਜਸੀ ਆਗੂ ਜੌਹਨ ਹਿਊਮ (83) ਦਾ ਦੇਹਾਂਤ ਹੋ ਗਿਆ। ਸੋਸ਼ਲ ਡੈਮੋਕਰੇਟਿਕ ਲੇਬਰ ਪਾਰਟੀ ਦੇ ਕੈਥੋਲਿਕ ਆਗੂ ਹਿਊਨ ਨੂੰ ਸ਼ਾਂਤੀ ਸਮਝੌਤੇ ਪਿੱਛੇ ਮੁੱਖ ਕਰਤਾ-ਧਰਤਾ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੂੰ ਨੋਬੇਲ ਪੀਸ ਪ੍ਰਾਈਜ਼ ਡੇਵਿਡ ਟ੍ਰਿੰਬਲ ਨਾਲ ਸਾਂਝੇ ਤੌਰ ’ਤੇ ਮਿਲਿਆ ਸੀ। ਉਨ੍ਹਾਂ ਕਿਹਾ ਸੀ, ‘ਆਇਰਲੈਂਡ ਕੋਈ ਰੁਮਾਂਟਿਕ ਸਪਨਾ ਨਹੀਂ ਹੈ, ਨਾ ਹੀ ਇਹ ਇੱਕ ਝੰਡਾ ਹੈ ਬਲਕਿ ਇਹ ਦੋ ਸ਼ਕਤੀਸ਼ਾਲੀ ਸੱਭਿਆਚਾਰਾਂ ’ਚ ਵੰਡੇ 4.5 ਮਿਲੀਅਨ ਲੋਕ ਹਨ।

Previous articleਤਾਮਿਲ ਨਾਡੂ ’ਚ ਦੋ ਭਾਸ਼ਾ ਵਾਲੀ ਨੀਤੀ ਕਾਇਮ ਰਹੇਗੀ: ਪਲਾਨੀਸਵਾਮੀ
Next articleਅਫ਼ਗ਼ਾਨ ਜੇਲ੍ਹ ’ਤੇ ਇਸਲਾਮਿਕ ਸਟੇਟ ਦੇ ਦਹਿਸ਼ਤਗਰਦਾਂ ਦਾ ਹਮਲਾ, 21 ਮੌਤਾਂ