ਨੂਰਮਹਿਲ ਦੇ ਲੋਕ ਗੰਦਾ ਪਾਣੀ ਪੀਣ ਨੂੰ ਮਜ਼ਬੂਰ – ਅਸ਼ੋਕ ਸੰਧੂ ਨੰਬਰਦਾਰ

ਫੋਟੋ : ਹੱਥ ਵਿੱਚ ਬੋਤਲ ਫੜਕੇ ਨੰਬਰਦਾਰ ਅਸ਼ੋਕ ਸੰਧੂ ਨੂੰ ਗੰਦੇ ਪਾਣੀ ਦੀ ਸਪਲਾਈ ਨੂੰ ਦਿਖਾਉਂਦੇ ਮੁਹੱਲਾ ਨਿਵਾਸੀ।
ਨੂਰਮਹਿਲ (ਸਮਾਜਵੀਕਲੀ)- ਨੂਰਮਹਿਲ ਵਿੱਚ ਜਿੱਥੇ ਲੋਕ ਕਰਫ਼ਿਊ ਦੌਰਾਨ ਆਪਣੇ ਘਰਾਂ ਵਿੱਚ ਰਹਿਣ ਨੂੰ ਮਜ਼ਬੂਰ ਅਤੇ ਕੋਰੋਨਾ ਵਾਇਰਸ ਤੋਂ ਸਹਿਮੇ ਹੋਏ ਹਨ ਉੱਥੇ ਨਗਰ ਕੌਂਸਲ ਵਲੋਂ ਸਪਲਾਈ ਕੀਤੇ ਜਾਂਦੇ ਗੰਦੇ ਪਾਣੀ ਕਾਰਣ ਕੋਰੋਨਾ ਵਾਇਰਸ ਤੋਂ ਵੱਧ ਖੌਫ਼ਜ਼ਦਾ ਹਨ ਅਤੇ ਨਗਰ ਕੌਂਸਲ ਦੀ ਲਾਪਰਵਾਹੀ ਦੇ ਚਲਦਿਆਂ ਗੰਦਾ ਪਾਣੀ ਪੀਣ ਨੂੰ ਵੀ ਮਜ਼ਬੂਰ ਹਨ। ਇਹਨਾਂ ਘਰਾਂ ਵਿੱਚ ਉਹ ਲੋਕ ਵੀ ਸ਼ਾਮਿਲ ਹਨ ਜਿਹਨਾਂ ਪਾਸ ਕਿਸੇ ਤਰਾਂ ਦਾ ਕੋਈ ਪਾਣੀ ਸਾਫ਼ ਕਰਨ ਵਾਲਾ ਯੰਤਰ ਵੀ ਨਹੀਂ ਹੈ। ਜਿਸ ਤਰ੍ਹਾਂ ਦਾ ਪਾਣੀ ਟੂਟੀਆਂ ਰਹੀ ਆ ਰਿਹਾ ਅਜਿਹਾ ਪਾਣੀ ਪੀਣਾ ਤਾਂ ਦੂਰ ਦੀ ਗੱਲ ਹੈ ਅਜਿਹੇ ਪਾਣੀ ਨਾਲ ਤਾਂ ਕਪੜੇ ਆਦਿ ਵੀ ਧੋਤੇ ਨਹੀਂ ਜਾ ਸਕਦੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਨੂਰਮਹਿਲ ਦੇ ਵੱਖ ਵੱਖ ਮੁਹੱਲਿਆਂ ਖਾਸ ਕਰ ਖ਼ਟੀਕਾਂ ਮੁਹੱਲੇ ਵਿੱਚ ਨਗਰ ਕੌਂਸਲ ਨੂਰਮਹਿਲ ਵੱਲੋਂ ਲੋਕਾਂ ਨੂੰ ਮਿਲ ਰਹੇ ਅਤਿਅੰਤ ਗੰਦੇ ਪਾਣੀ ਦੀ ਸਪਲਾਈ ਤੋਂ ਦੁੱਖੀ ਹੋ ਕੇ ਕਹੇ।
            ਉਹਨਾਂ ਪੱਤਰਕਾਰਾਂ ਨੂੰ ਵੀ ਦੱਸਿਆ ਇਸ ਗੰਦੇ ਪਾਣੀ ਦੀ ਵੀਡੀਓ ਬਣਾਕੇ ਨੂਰਮਹਿਲ ਦੇ ਈ.ਓ ਵਿਕਰਮਜੀਤ ਸ਼ਰਮਾਂ ਅਤੇ ਨੂਰਮਹਿਲ ਦੇ ਸਰਕਾਰੀ ਹਸਪਤਾਲ ਦੇ ਐਸ.ਐਮ.ਓ ਡਾ: ਰਮੇਸ਼ ਪਾਲ ਨੂੰ ਉਹਨਾਂ ਵਟਸਐਪ ਨੰਬਰਾਂ ਤੇ ਭੇਜ ਦਿੱਤੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸ਼ਨ ਕਿੰਨੀ ਕੁ ਜਲਦੀ ਲੋਕਾਂ ਦਾ ਇਹ ਦੁੱਖ ਦੂਰ ਕਰਦਾ ਹੈ। ਉਹਨਾਂ ਕਿਹਾ ਮੁਹੱਲਾ ਨਿਵਾਸੀਆਂ ਨੇ ਪ੍ਰਸ਼ਾਸ਼ਨ ਨੂੰ ਬੇਨਤੀ ਕਰਨ ਦੇ ਨਾਲ ਨਾਲ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਤੁਰੰਤ ਪ੍ਰਭਾਵ ਨਾਲ ਗੰਦੇ ਪਾਣੀ ਦੀ ਸਪਲਾਈ ਨੂੰ ਠੀਕ ਅਤੇ ਪੀਣ ਯੋਗ ਪਾਣੀ ਦੀ ਵਿਵਸਥਾ ਮੁਹਈਆ ਨਾ ਕੀਤੀ ਤਾਂ ਸੰਘਰਸ਼ ਵਿੱਢਣ ਨੂੰ ਮਜ਼ਬੂਰ ਕਰਨ ਦੀ ਜਿੰਮੇਵਾਰੀ ਨੂਰਮਹਿਲ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਸ਼੍ਰੀਮਤੀ ਕਸ਼ਮੀਰ ਕੌਰ, ਸੁਖਦੇਵ ਕੁਮਾਰ, ਕੁਲਦੀਪ ਕੁਮਾਰ, ਮਹਿੰਦਰ ਕੌਰ, ਪਰਮਜੀਤ ਤੋਂ ਇਲਾਵਾ ਹੋਰ ਨਗਰ ਕੌਂਸਲ ਦੀ ਲਾਪਰਵਾਹੀ ਤੋਂ ਅੱਕੇ ਲੋਕ ਹਾਜ਼ਿਰ ਸਨ।
ਹਰਜਿੰਦਰ ਛਾਬੜਾ-ਪਤਰਕਾਰ 9592282333
Previous articleਇੰਗਲੈਂਡ ਦੀਆਂ 21 ਲੈਬ ਬਣਾ ਰਹੀਆਂ ਕੋਰੋਨਾ ਸੰਜੀਵਨੀ ਬੂਟੀ – ਕਰੋਨਾ ਟੀਕਾ ਬਣਾਉਣ ਵਿੱਚ ਇਸ ਮਹੀਨੇ ਮਿਲ ਸਕਦੀ ਹੈ ਸਫਲਤਾ
Next article” ਕੌਮ ਦੀ ਬੱਬਰ ਸ਼ੇਰਨੀ ਧੀ ਪ੍ਰਿਆ ਬੰਗਾ ਖਾਸ ਜੁਸੇ ਵਾਲੀ ਦਲੇਰ ਕੁੜੀ”