ਨੂਰਮਹਿਲ ‘ਚ ਸੀ੍ ਗੁਰੂ ਰਵਿਦਾਸ ਜੀ ਦਾ ਨਗਰ ਕੀਰਤਨ 18 ਫਰਵਰੀ ਨੂੰ ਕੱਢਿਆ ਜਾਵੇਗਾ: ਰਾਕੇਸ਼ ਕਲੇਰ ਚੇਅਰਮੈਨ 

ਪੰਜਾਬ ਦੀ ਇੰਟਰਨੈਸ਼ਨਲ ਗਾਇਕਾਂ ਗਿੰਨੀ ਮਾਹੀ 20 ਫਰਵਰੀ ਰਾਤ 10:00 ਵਜ਼ੇ ਕਰੇਗੀ ਧਾਰਮਿਕ ਪੋ੍ਗਰਾਮ ਪੇਸ਼
: ਜਸਵੀਰ ਸਹਿਜਲ ਜਨਰਲ ਸੈਕਟਰੀ 
ਨੂਰਮਹਿਲ  – (ਹਰਜਿੰਦਰ ਛਾਬੜਾ) ਅੱਜ ਨੂਰਮਹਿਲ ਵਿਖੇ ਸੀ੍ ਗੁਰੂ ਰਵਿਦਾਸ ਨਗਰ ਕੀਰਤਨ ਪ੍ਬੰਧਕ ਕਮੇਟੀ ਰਜਿ ਨੂਰਮਹਿਲ ਵੱਲੋ ਅੱਜ ਵਿਸ਼ੇਸ਼ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਵਿੱਚ ਸੀ੍ ਗੁਰੂ ਰਵਿਦਾਸ ਨਗਰ ਕੀਰਤਨ ਨੂਰਮਹਿਲ ਦੇ ਚੇਅਰਮੈਨ ਰਾਕੇਸ਼ ਕਲੇਰ ਅਤੇ ਜਸਵੀਰ ਸਹਿਜਲ ਜਨਰਲ ਸੈਕਟਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾਂ ਕਿ ਨੂਰਮਹਿਲ ਦੇ ਮਹੁੱਲਾ ਖਟੀਕਾਂ ਦੇ ਸੀ੍ ਗੁਰੂ ਰਵਿਦਾਸ ਜੀ ਦਾ ਨਗਰ ਕੀਰਤਨ 18 ਫਰਵਰੀ ਸਵੇਰੇ 11:00 ਵਜ਼ੇ ਸੁਰੂ ਹੋਵੇਗਾ । ਉਸ ਉਪਰੰਤ ਨਗਰ ਕੀਰਤਨ ਜਲੰਧਰੀ ਗੇਟ . ਲੰਬਾ ਬਜਾਰ , ਸ਼ਬਜੀ ਮੰਡੀ , ਪੁਰਾਣਾ ਬੱਸ ਅੱਡਾ , ਤਲਵਣ ਚੌਕ , ਰਵਿਦਾਸ ਚੌਕ ਤੋ ਹੁੰਦਾ ਹੋਇਆ ਨੂਰਮਹਿਲ ਦੇ ਮਹੁੱਲਾ ਖਟੀਕਾਂ ਦੇ  ਸੀ੍ ਗੁਰੂ ਰਵਿਦਾਸ ਜੀ ਦੇ ਗੁਰਦੁਆਰਾ ਸਾਹਿਬ ਸਮਾਪਤ ਹੋਵੇਗਾ। ਉਸ ਉਪਰੰਤ 20 ਫਰਵਰੀ ਰਾਤ 10 :00 ਵਜੇ ਪੰਜਾਬ ਦੀ ਇੰਟਰਨੈਸ਼ਨਲ ਗਾਇਕਾਂ ਗਿੰਨੀ ਮਾਹੀ ਨੂਰਮਹਿਲ ਦੇ ਸੀ੍ ਗੁਰੂ ਰਵਿਦਾਸ ਚੌਕ ਵਿਖੇ ਅਾਪਣਾ ਧਾਰਮਿਕ ਪੋ੍ਗਰਾਮ ਪੇਸ਼ ਕਰੇਗੀ। ਗੁਰੂ ਦਾ ਅਤੁੱਟ ਲੰਗਰ ਵੀ ਵਰਤਾਇਆ ਜਾਵੇਗਾ।
Previous articleਕੈਪਟਨ ਸਰਕਾਰ ਕਿਸਾਨਾਂ ਦੀਆਂ ਫਸਲਾ ਨੂੰ ਖਰੀਦਣ ਤੋਂ ਪਿਛੇ ਹੱਥ ਕਿਉਂ :- ਮੁਕੇਸ ਭਰਦਵਾਜ 
Next articleਇੱਕ ਵਿਅਕਤੀ ਪਾਸੋ 500 ਗਾ੍ਮ ਅਫੀਮ ਸਮੇਤ ਕਾਬੂ – **ਥਾਣਾ ਨੂਰਮਹਿਲ ਪੁਲਿਸ ਵੱਲੋ ਮਕੁੱਦਮਾਂ ਦਰਜ**