ਨੂਰਪੁਰ ਵਿਖੇ ਭਾਰਤ ਰਤਨ ਬਾਬਾ ਸਾਹਿਬ ਜੀ ਨੂੰ ਕੀਤਾ ਗਿਆ ਯਾਦ

ਸ਼ਾਮਚੁਰਾਸੀ (ਚੁੰਬਰ) – ਡਾ. ਅੰਬੇਡਕਰ ਨੌਜਵਾਨ ਸਭਾ ਅਤੇ ਸਮੂਹ ਨਗਰ ਨਿਵਾਸੀਆਂ ਵਲੋਂ ਪਿੰਡ ਨੂਰਪੁਰ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਜੀ ਨੂੰ ਯਾਦ ਕਰਦਿਆਂ ਉਨਾ ਦੇ 128ਵੇਂ ਜਨਮ ਦਿਹਾੜੇ ਨੂੰ ਸਮਰਪਿਤ ਰਾਤ ਦਾ ਪ੍ਰੋਗਰਾਮ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਬੁਲਾਰਿਆਂ ਮਿਸ਼ਨਰੀ ਗਾਇਕਾਂ ਅਤੇ ਨਾਟਕਕਾਰਾਂ ਨੇ ਆਪਣਾ ਸਟੇਜ ਪ੍ਰਦਰਸ਼ਨ ਕਰਦਿਆਂ ਲੋਕਾਂ ਨੂੰ ਬਾਬਾ ਸਾਹਿਬ ਜੀ ਦੇ ਜੀਵਨ ਇਤਿਹਾਸ ਤੋਂ ਜਾਣੂ ਕਰਵਾਇਆ। ਪ੍ਰਬੰਧਕ ਕਮੇਟੀ ਵਲੋਂ ਇਸ ਸਮਾਗਮ ਵਿਚ ਪੁੱਜੀਆਂ ਸ਼ਖਸ਼ੀਅਤਾਂ ਨੂੰ ਜਿੱਥੇ ਸਨਮਾਨਿਤ ਕੀਤਾ ਗਿਆ,ਉਥੇ ਹੀ ਸਮੂਹ ਪਿੰਡ ਵਾਸੀਆਂ ਦਾ ਸਹਿਯੋਗ ਕਰਨ ਲਈ ਧੰਨਵਾਦ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਮਿਸ਼ਨਰੀ ਗਾਇਕ ਬਲਵਿੰਦਰ ਬਿੱਟੂ ਦੇ ਸਾਥੀਆਂ ਨੇ ਪ੍ਰੋਗਰਾਮ ਪੇਸ਼ ਕੀਤਾ। ਹੋਰਨਾਂ ਤੋਂ ਇਲਾਵਾ ਸਮਾਗਮ ਵਿਚ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬਸਪਾ ਆਗੂ ਖੁਸ਼ੀ ਰਾਮ, ਠੇਕੇਦਾਰ ਭਗਵਾਨ ਦਾਸ, ਪ੍ਰਸ਼ੋਤਮ ਅਹੀਰ, ਐਡਵੋਕੇਟ ਰਣਜੀਤ ਕੁਮਾਰ, ਇੰਜੀ. ਮਹਿੰਦਰ ਸੰਧਰ, ਸੰਤੋਖ ਰਮਲਾ, ਡਾ. ਪਰਵਿੰਦਰ ਜੱਸੀ, ਸ਼੍ਰੀ ਗੁਰੂ ਰਵਿਦਾਸ ਟਾਈਗਰ ਫੋਰਸ ਦੇ ਜਨਰਲ ਸਕੱਤਰ ਅਵਤਾਰ ਬਸਰਾ, ਸ਼ਾਮ ਚੁਰਾਸੀ ਦੇ ਪ੍ਰਧਾਨ ਹੈਪੀ ਫੰਬੀਆਂ, ਹਰਦੀਪ ਭਟੋਆ, ਨਰੇਸ਼ ਕੁਮਾਰ, ਬੀ ਵੀ ਐਫ ਕਨਵੀਨਰ, ਉਂਕਾਰ ਸਿੰਘ ਰਾਣਾ, ਪ੍ਰਗਟ ਚੁੰਬਰ ਸਮੇਤ ਕਈ ਹੋਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ।

Previous articleEC lifts poll code in Odisha ahead of cyclone Fani
Next articleਤਲਵੰਡੀ ਅਰਾਈਆਂ ਵਿਚ ਬਾਬਾ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ