ਨੀਰਵ ਮੋਦੀ ਨੂੰ 25 ਤਕ ਨਿਆਂਇਕ ਹਿਰਾਸਤ ’ਚ ਭੇਜਿਆ

ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ 25 ਜੁਲਾਈ ਤਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਮਾਰਚ ਮਹੀਨੇ ਤੋਂ ਲੰਡਨ ਦੀ ਵੈਂਡਸਵਰਸਥ ਜੇਲ੍ਹ ਵਿੱਚ ਬੰਦ ਹੀਰਾ ਕਾਰੋਬਾਰੀ ਭਾਰਤ ਵਿੱਚ ਪੰਜਾਬ ਨੈਸ਼ਨਲ ਬੈਂਕ ਨਾਲ 2 ਅਰਬ ਅਮਰੀਕੀ ਡਾਲਰ ਦੀ ਧੋਖਾਧੜੀ ਤੇ ਕਾਲੇ ਧਨ ਨੂੰ ਸਫ਼ੇਦ ਕਰਨ ਦੇ ਮਾਮਲੇ ਵਿੱਚ ਲੋੜੀਂਦਾ ਹੈ। ਵੈਸਟਮਿਨਸਟਰ ਦੀ ਕਰਾਊਨ ਕੋਰਟ ਹੁਣ ਤਕ ਚਾਰ ਵਾਰ ਉਹਦੀ ਜ਼ਮਾਨਤ ਅਰਜ਼ੀ ਰੱਦ ਕਰ ਚੁੱਕੀ ਹੈ। ਮੋਦੀ ਅੱਜ ਵੀਡੀਓ ਲਿੰਕ ਜ਼ਰੀਏ ਜੇਲ੍ਹ ਤੋਂ ਸੁਣਵਾਈ ਵਿੱਚ ਸ਼ਾਮਲ ਹੋਇਆ ਸੀ। ਕੇਸ ਦੀ ਅਗਲੀ ਸੁਣਵਾਈ 29 ਜੁਲਾਈ ਨੂੰ ਹੋਵੇਗੀ। ਉਧਰ ਭਾਰਤ ਕੋਲ ਆਪਣਾ ਪੱਖ ਰੱਖਣ ਲਈ 11 ਜੁਲਾਈ ਤਕ ਦਾ ਸਮਾਂ ਹੈ। ਕੇਸ ਦੀ ਅਗਲੀ ਸੁਣਵਾਈ ਹੁਣ 29 ਜੁਲਾਈ ਨੂੰ ਹੋਵੇਗੀ।

Previous articleਰਾਵੀ ਦਰਿਆ ’ਤੇ ਪੁਲ ਲਈ ਪਾਕਿ ’ਤੇ ਦਬਾਅ ਪਾਏ ਕੇਂਦਰ: ਕੈਪਟਨ
Next articleਵਿਸ਼ਵ ਕੱਪ: ਭਾਰਤ ਨੇ ਵੈਸਟ ਇੰਡੀਜ਼ ਨੂੰ 125 ਦੌੜਾਂ ਨਾਲ ਦਰੜਿਆ