ਨੀਰਵ ਮੋਦੀ ਦਾ ਰਿਮਾਂਡ 19 ਤਕ ਵਧਾਇਆ

ਪੰਜਾਬ ਨੈਸ਼ਨਲ ਬੈਂਕ ਨਾਲ ਕਰੀਬ 2 ਅਰਬ ਡਾਲਰ ਦੀ ਠੱਗੀ ਮਾਰਨ ਵਾਲੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੀ ਨਿਆਂਇਕ ਹਿਰਾਸਤ 19 ਸਤੰਬਰ ਤਕ ਵਧਾ ਦਿੱਤੀ ਗਈ ਹੈ। ਉਸ ਨੇ ਲੰਡਨ ਦੀ ਜੇਲ੍ਹ ’ਚੋਂ ਵੀਡੀਓਲਿੰਕ ਰਾਹੀਂ ਪੇਸ਼ੀ ਭੁਗਤੀ। ਵੈਸਟਮਿਨਸਟਰ ਮੈਜਿਸਟਰੇਟ ਦੀ ਅਦਾਲਤ ਦੇ ਜੱਜ ਟੈਨ ਇਕਰਾਮ ਨੇ ਨੀਰਵ ਮੋਦੀ ਦੇ ਹਵਾਲਗੀ ਕੇਸ ਦੀ ਸੁਣਵਾਈ ਕੀਤੀ ਅਤੇ ਉਸ ਨੂੰ ਮੁੜ ਵੀਡੀਓਲਿੰਕ ਰਾਹੀਂ 19 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਜੱਜ ਨੇ ਅਦਾਲਤ ਦੇ ਕਲਰਕ ਨੂੰ ਨਿਰਦੇਸ਼ ਦਿੱਤੇ ਕਿ ਉਹ 11 ਮਈ 2020 ਤੋਂ ਪੰਜ ਦਿਨਾਂ ਹਵਾਲਗੀ ਕੇਸ ਦੀਆਂ ਪ੍ਰਸਤਾਵਿਤ ਤਰੀਕਾਂ ਦੀ ਤਸਦੀਕ ਕਰੇ। ਸੰਖੇਪ ਸੁਣਵਾਈ ਦੌਰਾਨ ਟਰੈਕ ਸੂਟ ’ਚ ਦਿਖਾਈ ਦਿੱਤਾ ਨੀਰਵ ਮੋਦੀ ਉਦਾਸ ਜਾਪਦਾ ਸੀ। ਸੰਭਾਵਨਾ ਜਤਾਈ ਜਾ ਰਹੀ ਹੈ ਕਿ ਮੁਕੱਦਮੇ ਤੋਂ ਪਹਿਲਾਂ ਅਗਲੇ ਸਾਲ ਫਰਵਰੀ ’ਚ ਕੇਸ ਦੀ ਸੁਣਵਾਈ ਵੀ ਹੋਵੇਗੀ।

Previous articleਸਤਲੁਜ ਪਾੜ: ਮੱਤੇਵਾੜਾ ’ਚ ਫੌਜ ਨੇ ਮੋਰਚਾ ਸਾਂਭਿਆ
Next articleਪੀਯੂ: ਉਪ-ਕੁਲਪਤੀ ਨੇ ਹੰਗਾਮੇ ਕਾਰਨ ਸੈਨੇਟ ਮੀਟਿੰਗ ਵਿਚਾਲੇ ਛੱਡੀ