ਨੀਰਵ ਮੋਦੀ ਖ਼ਿਲਾਫ਼ ਨਵੇਂ ਸਿਰਿਓਂ ਚਾਰਜਸ਼ੀਟ ਦਾਖ਼ਲ

ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੀਐਨਬੀ ਘੁਟਾਲੇ ਦੇ ਮੁਲਜ਼ਮ ਨੀਰਵ ਮੋਦੀ ਖ਼ਿਲਾਫ਼ ਮਨੀ ਲਾਂਡਰਿੰਗ ਐਕਟ ਤਹਿਤ ਨਵੇਂ ਸਿਰਿਓਂ ਦੋਸ਼ ਪੱਤਰ (ਚਾਰਜਸ਼ੀਟ) ਦਾਖ਼ਲ ਕੀਤਾ ਹੈ। ਈਡੀ ਨਾਲ ਜੁੜੇ ਇਕ ਅਧਿਕਾਰੀ ਨੇ ਦੱਸਿਆ ਕਿ ਚਾਰਜਸ਼ੀਟ ਮੁੰਬਈ ਦੀ ਇਕ ਅਦਾਲਤ ਵਿਚ ਦਾਖ਼ਲ ਕੀਤੀ ਗਈ ਹੈ। ਏਜੰਸੀ ਮੁਤਾਬਕ ਤਾਜ਼ਾ ਚਾਰਜਸ਼ੀਟ ਵਿਚ ਨਵੇਂ ਸਿਰਿਓਂ ਕੁਝ ਸਬੂਤ ਇਕੱਤਰ ਕੀਤੇ ਗਏ ਹਨ ਤੇ ਉਨ੍ਹਾਂ ਨੂੰ ਮਾਮਲੇ ਨਾਲ ਜੋੜਿਆ ਗਿਆ ਹੈ।

Previous articleਮਿਆਦ ਪੁਗਾ ਚੁੱਕੇ ਚੋਣ ਪ੍ਰਬੰਧ ਨੂੰ ਬਦਲਣ ਦੀ ਲੋੜ: ਕ੍ਰਿਸ਼ਨਾਮੂਰਤੀ
Next articleਖੋਖੇ ਢਾਹੁਣ ’ਤੇ ਵਕੀਲ ਹੋਏ ਲੋਹੇ-ਲਾਖੇ