ਨੀਤੀ ਆਯੋਗ ਸਾਇੰਸ ’ਚ ਹੋਰ ਨਿਵੇਸ਼ ਦੇ ਪੱਖ ’ਚ: ਪੌਲ

ਨਵੀਂ ਦਿੱਲੀ (ਸਮਾਜ ਵੀਕਲੀ) : ਨੀਤੀ ਆਯੋਗ ਦੇ ਮੈਂਬਰ ਵੀ ਕੇ ਪੌਲ ਨੇ ਕਿਹਾ ਹੈ ਕਿ ਕਰੋਨਾਵਾਇਰਸ ਮਹਾਮਾਰੀ ਨੇ ਦਰਸਾ ਦਿੱਤਾ ਹੈ ਕਿ ਵਿਗਿਆਨ ‘ਜ਼ਿੰਦਗੀ, ਰੋਜ਼ੀ-ਰੋਟੀ ਅਤੇ ਵਿਕਾਸ’ ਲਈ ਅਹਿਮ ਹੈ ਅਤੇ ਨੀਤੀ ਆਯੋਗ ਸਾਇੰਸ ’ਚ ਨਿਵੇਸ਼ ਵਧਾੳਣ ਲਈ ਮਜ਼ਬੂਤੀ ਨਾਲ ਪੱਖ ਰੱਖ ਰਿਹਾ ਹੈ।

ਪ੍ਰੋਫ਼ੈਸਰ ਐੱਮ ਕੇ ਭਾਨ ਯਾਦਗਾਰੀ ਭਾਸ਼ਣ ਨੂੰ ਵੈੱਬਿਨਾਰ ਰਾਹੀਂ ਸੰਬੋਧਨ ਕਰਦਿਆਂ ਊਨ੍ਹਾਂ ਕਿਹਾ ਕਿ ਨੀਤੀ ਆਯੋਗ ਨੇ ਕਈ ਨੀਤੀਆਂ ਤਿਆਰ ਕੀਤੀਆਂ ਹਨ ਜਿਨ੍ਹਾਂ ਦਾ ਮਕਸਦ ਸੰਸਥਾਗਤ ਗਤੀ, ਸਮਰੱਥਾ ਅਤੇ ਵਸੀਲਿਆਂ ਦਾ ਆਧਾਰ ਤਿਆਰ ਕਰਨਾ ਹੈ। ਊਨ੍ਹਾਂ ਕਿਹਾ ਕਿ ਊਹ ਸਰਕਾਰ ਦੇ ਮੁੱਖ ਵਿਗਿਆਨਕ ਸਲਾਹਕਾਰ ਅਤੇ ਸਾਇੰਸ ਤੇ ਤਕਨਾਲੋਜੀ ਮੈਂਬਰ ਵਿਜੈ ਕੁਮਾਰ ਸਰਸਵਤ ਨਾਲ ਮਿਲ ਕੇ ਨੀਤੀ ਤਿਆਰ ਕਰ ਰਹੇ ਹਨ। ਸ੍ਰੀ ਪੌਲ ਨੇ ਕਿਹਾ ਕਿ ਊਹ ਵਿਗਿਆਨ ’ਚ ਨਿਵੇਸ਼ ਵਧਾਊਣ ਦਾ ਪੱਖ ਰੱਖ ਰਹੇ ਹਨ ਪਰ ਊਸ ਨੂੰ ਜ਼ਿਆਦਾ ਬਜਟ ਨਹੀਂ ਮਿਲ ਰਿਹਾ ਹੈ। ਇਕ ਹੋਰ ਸਵਾਲ ਦੇ ਜਵਾਬ ’ਚ ਊਨ੍ਹਾਂ ਕਿਹਾ ਕਿ ਨੌਜਵਾਨਾਂ ਲਈ ਵੀ ਨਿਵੇਸ਼ ਦੀ ਲੋੜ ਹੈ।

Previous articleGlobal Covid-19 cases surpass 50.8mn: Johns Hopkins
Next articleਮੋਦੀ ਸਰਕਾਰ ਤਾਲਾਬੰਦੀ ਨਾਲ ‘ਜਾਣਬੁੱਝ’ ਕੇ ਅਣਗਿਣਤ ਘਰ ਉਜਾੜ ਰਹੀ ਹੈ: ਰਾਹੁਲ