ਨਿਸ਼ੀਕੇਰੀ ਅਤੇ ਨਡਾਲ ਵੱਲੋਂ ਜਿੱਤਾਂ ਦਰਜ

ਸਿਖ਼ਰਲਾ ਦਰਜਾ ਪ੍ਰਾਪਤ ਜਪਾਨ ਦੇ ਕੇਈ ਨਿਸ਼ੀਕੇਰੀ ਨੇ ਦੁਬਈ ਓਪਨ ਟੈਨਿਸ ਟੂਰਨਾਮੈਂਟ ਦੇ ਵਿੱਚ ਮੰਗਲਵਾਰ ਨੂੰ ਆਪਣੀ ਸ਼ੁਰੂਆਤ ਕਰਦਿਆਂ ਬੇਨੋਇਟ ਪਿਅਰੇ ਨੂੰ ਹਰਾ ਕੇ ਦੂਜੇ ਗੇੜ ਵਿੱਚ ਥਾਂ ਪੱਕੀ ਕਰ ਲਈ ਹੈ। ਦੂਜੇ ਪਾਸੇ ਸਪੇਨ ਦੇ ਰਾਫੇਲ ਨਡਾਲ ਨੇ ਮੈਕਸੀਕੋ ਓਪਨ ਵਿੱਚ ਜਰਮਨੀ ਦੇ ਮਿਸ਼ਾ ਜਵੇਰੇਵ ਨੂੰ 6-3,6-3 ਦੇ ਨਾਲ ਹਰਾ ਕੇ ਦੂਜੇ ਗੇੜ ਵਿੱਚ ਥਾਂ ਪੱਕੀ ਕਰ ਲਈ ਹੈ।
ਦੁਬਈ ਚੈਂਪੀਅਨਸ਼ਿਪ ਵਿਚ ਜਾਪਾਨੀ ਕੇਈ ਨਿਸ਼ੀਕੇਰੀ ਨੇ ਸ਼ੁਰੂਆਤ ਕਰਦਿਆਂ ਬੋਨੌਇਟ ਪਿਅਰੇ ਨੂੰ 6-4,6-3 ਦੇ ਨਾਲ ਹਰਾ ਦਿੱਤਾ ਹੈ। ਨਿਸ਼ੀਕੇਰੀ ਅਗਲੇ ਗੇੜ ਵਿੱਚ ਹਰਬਰਟ ਹੁਰਕਾਜ਼ ਦੇ ਨਾਲ ਭਿੜੇਗਾ ਜਿਸ ਨੇ ਫਰਾਂਸ ਦੇ ਕੁਆਲੀਫਾਈਰ ਕੇਰੋਨਟਿਨ ਮੋਟੇਟ ਨੂੰ 6-3, 6-3,7-5 ਦੇ ਨਾਲ ਮਾਤ ਦਿੱਤੀ ਹੈ। ਇਸ ਦੌਰਾਨ ਸਿਲਿਚ ਨੂੰ ਮੋਨਫਿਲਿਸ ਨੇ 6-3,4-6,6-0 ਦੇ ਨਾਲ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ। ਯੂਨਾਨ ਦੇ ਸਟੈਫਾਨੋਸ ਸਿਟਸਪਾਸ ਨੇ ਆਸਟਰੇਲੀਆ ਦੇ ਮੈਥਿਊ ਅਬਡੇਨ ਨੂੰ 6-4, 3-6 ਅਤੇ 6-3 ਦੇ ਮਾਤ ਦਿੱਤੀ ਹੈ।
ਮੈਕਸੀਕੋ ਵਿੱਖ ਖੇਡੇ ਜਾ ਰਹੇ ਮੈਕਸੀਕਨ ਓਪਨ ਟੈਨਿਸ ਟੂਰਨਾਮੈਂਟ ਦੇ ਵਿੱਚ ਸਪੇਨ ਦੇ ਰਾਫਾਲ ਨਾਡਾਲ ਨੇ ਦੂਜੇ ਗੇੜ ਵਿੱਚ ਥਾਂ ਬਣਾ ਲਈ ਹੈ। ਪਿਛਲੇ ਮਹੀਨੇ ਆਸਟਰੇਲੀਆ ਓਪਨ ਦੇ ਵਿੱਚ ਖਿਤਾਬੀ ਟੱਕਰ ਵਿੱਚ ਨੋਵਾਕ ਜੋਕੋਵਿਚ ਤੋਂ ਹਾਰਨ ਬਾਅਦ ਪਹਿਲਾ ਟੂਰਨਾਮੈਂਟ ਖੇਡ ਰਹੇ ਦੁਨੀਆ ਦੇ ਦੋ ਨੰਬਰ ਦੇ ਖਿਡਾਰੀ ਨਾਡਾਲ ਨੇ ਜਰਮਨੀ ਦੇ ਮਿਸ਼ਾ ਜਵੇਰੇਵ ਨੂੰ 6-3, 6-3 ਨਾਲ ਹਰਾ ਦਿੱਤਾ ਹੈ। ਨਡਾਲ ਦੂਜੇ ਗੇੜ ਵਿੱਚ ਆਸਟਰੇਲੀਆ ਦੇ ਨਿਕ ਕਿਰਗਿਓਸ ਦੇ ਨਾਲ ਭਿੜੇਗਾ, ਜਿਸ ਨੇ ਇਟਲੀ ਦੇ ਆਂਦਰੀਆਸ ਸੇਪੀ ਨੂੰ 6-3,7-5 ਦੇ ਨਾਲ ਹਰਾਇਆ ਹੈ। ਅਮਰੀਕਾ ਦੇ ਤੀਜਾ ਦਰਜਾ ਜਾਨ ਇਸਨਾਰ ਨੇ ਵੀ ਫਰਾਂਸ ਦੇ ਐਡਰਿਆਨ ਮਨਾਰੀਨੋ ਦੇ ਵਿਰੁੱਧ 6-3,4-6,6-3 ਨਾਲ ਜਿੱਤ ਦਰਜ ਕੀਤੀ ਹੈ।

Previous articleਰਾਸ਼ਟਰਪਤੀ ਨੂੰ ਕਿਮ ਨਾਲ ਸਿਖਰ ਵਾਰਤਾ ਬੇਹੱਦ ਸਫ਼ਲ ਰਹਿਣ ਦੀ ਉਮੀਦ
Next articleਇੰਗਲੈਂਡ ਵਿਰੁੱਧ ਇੱਕਪਾਸੜ ਲੜੀ ਜਿੱਤਣ ਲਈ ਖੇਡੇਗੀ ਭਾਰਤੀ ਮਹਿਲਾ ਕ੍ਰਿਕਟ ਟੀਮ