ਨਿਰੋਲ ਜੀਵਨ (ਵਿਸ਼ਵ ਸਿਹਤ ਦਿਨ )

ਤਰਵਿੰਦਰ ਕੌਰ ਝੰਡੋਕ

(ਸਮਾਜ ਵੀਕਲੀ)

ਵਿਸ਼ਵ ਸਿਹਤ ਦਾ ਮਕਸਦ,
ਸਦਾ ਨਿਰੋਲ ਜੀਵਨ ਜੀਓ,
ਵੱਖ – ਵੱਖ ਵਿਅੰਜਣ ਛੱਡ
ਸਦਾ ਸਧਾਰਨ ਜੀਵਨ ਜੀਓ,
ਦੇਹ ਲਈ ਜ਼ਰੂਰੀ ਅੰਨ -ਪਾਣੀ,
ਛੱਡੋ ਸਭ ਵਿਸ਼ੇ -ਵਿਕਾਰਾਂ ਨੂੰ,
ਸਦਾ ਨਿਰੋਲ ਜੀਵਨ ਜੀਓ ,
ਮਾਇਆਂ ਰੂਪੀ ਵਿਕਾਰਾਂ ਵੱਸ,
ਜੀਭ ਦਾ ਸੁਆਦ ਵੀ ਚੱਟਕਾਰਾ,
ਨਾ ਚੰਗੀ ਸਿਹਤ ਦੀ ਫਿਕਰ,
 ਡਾਕਟਰਾਂ ਅੱਗੇ ਢੇਰ ਕਤਾਰਾਂ,
ਬਿਮਾਰੀ ਕਰੋਨਾਂ ਨਵੀਂ ਆਈ,
ਉਹ  ਭੁੱਲ ਬੈਠਿਓ ਸੰਸਾਰ ਵਿੱਚ
ਹਰ ਬਿਮਾਰੀ ਦਾ ਇਲਾਜ਼ ਜੀ,
ਇਲਾਜ਼ ਨਾਲੋਂ ਪਰਹੇਜ਼ ਕਰਲੋ,
ਤੰਦੁਰਸਤ ਸਾਰਾ ਜ਼ਹਾਨ ਜੀ |
ਤਰਵਿੰਦਰ ਕੌਰ ਝੰਡੋਕ
( ਲੁਧਿਆਣਵੀ )
Previous articleਕਿਸਾਨ ਵੀਰ ਮੰਡੀਆਂ ਵਿੱਚ ਕਣਕ ਦੀ ਫਸਲ ਨੂੰ ਸੁਕਾ ਕੇ ਹੀ ਲਿਆਉਣ — ਚੇਅਰਮੈਨ ਔਜਲਾ
Next articleਪੰਜਾਬ ਸਰਕਾਰ ਨੇ ਬਣਾਇਆ ਔਰਤਾਂ ਦਾ ਐਪਰਲ ਫੂਲ