ਨਿਗੂਣੀ ਤਨਖਾਹ ਤੇ ਸਿਹਤ ਕਾਮੇ ਕਰ ਰਹੇ ਹਨ ਮਹਾਂਮਾਰੀ ਦਾ ਟਾਕਰਾ

 

ਮਾਨਸਾ , 5 ਜੂਨ (ਔਲਖ) ਕਰੋਨਾ ਮਹਾਂਮਾਰੀ ਦਾ ਦੌਰ ਚੱਲ ਰਿਹਾ ਹੈ। ਹਰ ਰੋਜ਼ ਨਵੇਂ ਕੇਸ ਨਿਕਲ ਰਹੇ ਹਨ । ਇਸ ਮਹਾਂਮਾਰੀ ਵਿਰੁੱਧ ਮੁਹਿੰਮ ਵਿੱਚ ਪਰੋਬੇਸ਼ਨ ਪੀਰੀਅਡ ਤੇ ਚੱਲ ਰਹੇ 1263 ਮਲਟੀਪਰਪਜ ਹੈਲਥ ਵਰਕਰ ਫਰੰਟ ਲਾਈਨ ਤੇ ਲੜ ਰਹੇ ਹਨ। ਨਿਗੂਣੀਆਂ ਤਨਖਾਹਾਂ ਤੇ ਇਹ ਵਰਕਰ ਅਪਣੀ ਜਾਨ ਦੀ ਬਾਜ਼ੀ ਲਗਾ ਕੇ ਇਸ ਮੁਹਿੰਮ ਵਿੱਚ ਲੱਗੇ ਹੋਏ ਹਨ।

ਸਰਦੂਲਗੜ੍ਹ ਬਲਾਕ ਹੈਲਥ ਇੰਪਲਾਈਜ ਯੂਨੀਅਨ ਦੇ ਆਗੂਆਂ ਗੁਰਤੇਜ ਸਿੰਘ, ਅੰਗਰੇਜ਼ ਸਿੰਘ, ਸੁਖਪ੍ਰੀਤ ਸਿੰਘ ਰਾਜਿੰਦਰ ਸਿੰਘ, ਗੁਰਦੀਪ ਸਿੰਘ ਨੇ ਦੱਸਿਆ ਕਿ ਅਸੀਂ ਵਿਦੇਸ਼ਾਂ ਤੋਂ ਆਏ ਲੋਕਾਂ ਅਤੇ ਵੱਖ-ਵੱਖ ਸੂਬਿਆਂ ਅਤੇ ਜ਼ਿਲਿਆਂ ਤੋਂ ਆਏ ਲੋਕਾਂ ਨੂੰ ਟ੍ਰੇਸ ਕਰਕੇ ਏਕਾਂਤਵਾਸ ਕਰ ਹਾਂ। ਫਿਰ ਇਹ ਹੈਲਥ ਵਰਕਰ ਉਹਨਾਂ ਦਾ ਰੋਜ਼ਾਨਾ ਘਰ ਘਰ ਜਾ ਕੇ ਫਾਲੋਅੱਪ ਕਰ ਰਹੇ ਹਨ। ਵੱਖ ਵੱਖ ਸੂਬਿਆਂ ਦੇ ਐਂਟਰੀ ਬਾਰਡਰ ਤੇ ਦਿਨ ਰਾਤ ਦੀ ਡਿਊਟੀ ਕਰਕੇ ਉਹਨਾਂ ਦੀ ਸਕਰੀਨਿੰਗ ਕਰ ਰਹੇ ਹਨ। ਆਈਸੋਲੇਸ਼ਨ ਵਾਰਡਾਂ ਵਿੱਚ ਬਿਨਾਂ ਕਿਸੇ ਸੇਫਟੀ ਕਿੱਟਾਂ ਦੇ ਡਿਊਟੀ ਕਰ ਰਹੇ ਹਨ। ਸੈਪਲਿੰਗ ਕਰਵਾਉਣ ਲਈ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ। ਜਦੋਂ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਫਰੰਟ ਲਾਈਨ ਤੇ ਲੜ ਰਹੇ ਮੁਲਾਜ਼ਮਾਂ ਨੂੰ ਸਹੂਲਤਾਂ ਬੀਮੇ ਦੇ ਰਹੇ ਹਨ ਤਾਂ ਪੰਜਾਬ ਸਰਕਾਰ ਦਾ ਵੀ ਫਰਜ਼ ਬਣਦਾ ਇਸ ਮੁਹਿੰਮ ਵਿੱਚ ਮੋਹਰੀ ਰੋਲ ਅਦਾ ਕਰ ਰਹੇ ਹੈਲਥ ਵਰਕਰਾਂ ਦਾ ਪਰੋਬੇਸ਼ਨ ਪੀਰੀਅਡ ਖਤਮ ਕਰਕੇ ਪੂਰੀਆਂ ਤਨਖਾਹਾਂ ਦਿੱਤੀਆਂ ਜਾਣ। 10300 ਦੀ ਬੇਸਿਕ ਤਨਖਾਹ ਨਾਲ ਤਾਂ ਇਸ ਮਹਿੰਗਾਈ ਦੇ ਦੌਰ ਵਿੱਚ ਗੁਜਾਰਾ ਕਰਨਾ ਮੁਸ਼ਕਲ ਹੀ ਨਹੀਂ ਨਾਂ ਮੁਮਕਿਨ ਵੀ ਹੈ।

ਇਸ ਮਹਾਂਮਾਰੀ ਤੋਂ ਇਲਾਵਾ ਇਹ ਵਰਕਰ ਡੇਂਗੂ ਮਲੇਰੀਆ ਦਾ ਘਰ ਘਰ ਜਾ ਕੇ ਲਾਰਵਾ ਚੈੱਕ ਕਰਦੇ ਹਨ। ਲੋਕਾਂ ਨੂੰ ਕੈਂਪ ਲਗਾ ਕੇ ਬੀਮਾਰੀਆਂ ਪ੍ਰਤੀ ਜਾਗਰੂਕ ਕਰਦੇ ਹਨ। ਸਾਰੇ ਨੈਸ਼ਨਲ ਪ੍ਰੋਗਰਾਮਾਂ ਨੂੰ ਲਾਗੂ ਕਰਨ ਵਿੱਚ ਸਹਾਇਤਾ ਕਰਦੇ ਹਨ।

ਹੈਲਥ ਵਰਕਰਾਂ ਨੂੰ ਸਿਹਤ ਵਿਭਾਗ ਦੀ ਰੀੜ ਦੀ ਹੱਡੀ ਸਮਝਿਆ ਜਾਂਦਾ ਹੈ। ਇਹਨਾਂ ਦੁਆਰਾ ਦਿੱਤੇ ਹੋਏ ਅੰਕੜਿਆਂ ਨਾਲ ਹੀ ਸਰਕਾਰ ਦੀਆਂ ਸਕੀਮਾਂ ਬਣਦੀਆਂ ਹਨ। ਫਿਰ ਵੀ ਪਤਾ ਨਹੀਂ ਕਿਉਂ ਸਰਕਾਰ ਹੈਲਥ ਵਰਕਰਾਂ ਨੂੰ ਅਣਗੌਲਿਆਂ ਕਰ ਰਹੀ ਹੈ।

ਇਸ ਕਾਰਨ ਹੈਲਥ ਵਰਕਰ ਨਿਰਾਸ਼ਾ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ। ਪਹਿਲਾਂ ਹੀ ਵਿਭਾਗ ਦੀਆਂ ਗਲਤੀਆਂ ਕਾਰਨ ਹੈਲਥ ਵਰਕਰਾਂ ਦੀ ਭਰਤੀ ਕੋਰਟ ਕੇਸਾਂ ਕਾਰਨ ਲੇਟ ਹੋ। ਨਹੀਂ ਤਾਂ ਹੁਣ ਤੱਕ ਸਾਡਾ ਪਰੋਬੇਸ਼ਨ ਪੀਰੀਅਡ ਖਤਮ ਹੋ ਜਾਣਾ ਸੀ। ਇਸ ਲਈ ਸਰਕਾਰ ਸਾਡੇ ਕੰਮਾਂ ਨੂੰ ਦੇਖ ਕੇ ਸਾਡਾ ਪਰੋਬੇਸ਼ਨ ਪੀਰੀਅਡ ਖਤਮ ਕਰਕੇ ਪੂਰੀਆਂ ਤਨਖਾਹਾਂ ਦੇਵੇ ਤਾਂ ਕਿ ਅਸੀਂ ਹੋਰ ਜੋਸ਼ ਨਾਲ ਭਰਪੂਰ ਹੋ ਕੇ ਮਹਾਂਮਾਰੀ ਦੇ ਦੌਰ ਵਿੱਚ ਕੰਮ ਕਰ ਸਕੀਏ।

ਕੁਲਵਿੰਦਰ ਸਿੰਘ ,ਰਾਜਵਿੰਦਰ ਸਿੰਘ ਮੰਗਤ ਸਿੰਘ, ਮਨਜੀਤ ਸਿੰਘ, ਹਰਪ੍ਰੀਤ ਸਿੰਘ ਗੁਰਦੀਪ ਸਿੰਘ ਅਤੇ ਪ੍ਰੇਮ ਸਿੰਘ ਨੇ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾਂ ਮੰਨੀਆਂ ਤਾਂ ਸਰਕਾਰ ਨੂੰ ਸਾਡੇ ਰੋਹ ਦਾ ਸਾਹਮਣਾ ਕਰਨਾ ਪਵੇਗਾ। ਲੇਕਿਨ ਅਸੀਂ ਆਪਣੀ ਡਿਊਟੀ ਫਿਰ ਵੀ ਤਨਦੇਹੀ ਨਾਲ ਕਰਾਂਗੇ। ਆਸ ਕਰਦੇ ਹਾਂ ਕਿ ਸਰਕਾਰ ਸਾਡੀਆਂ ਡਿਊਟੀ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਦੇਖਦੇ ਹੋਏ ਸਾਡਾ ਹੱਕ ਸਾਨੂੰ ਜਰੂਰ ਦੇਵੇਗੀ। ਇਸ ਮੌਕੇ ਤੇ ਬਾਲ ਕ੍ਰਿਸ਼ਨ, ਸਿਮਰਜੀਤ ਸਿੰਘ, ਜਗਪਾਲ ਸਿੰਘ,ਵਿਨੋਜ ਕੁਮਾਰ,ਕੁਲਵੀਰ ਸਿੰਘ ਹਾਜ਼ਰ ਸਨ।

  • ਜਾਰੀ ਕਰਤਾ :
  • ਚਾਨਣ ਦੀਪ ਸਿੰਘ ਔਲਖ
  • +91 98768 88177
Previous articleCorona warriors victims of caste system
Next articleUP teacher took home Rs 1cr working in 25 schools