ਨਿਊਜੀਲੈਂਡ ਦੇ ਵਿੱਦਿਅਕ ਅਦਾਰਿਆਂ ਨੂੰ ਸਰਕਾਰ ਦਾ ਵੱਡਾ ਤੋਹਫਾ

ਆਕਲੈਂਡ, ਨਿਊਜੀਲੈਂਡ ਸਰਕਾਰ ਵਲੋਂ ਸ਼ਲਾਘਾਯੋਗ ਉਪਰਾਲਾ ਕਰਦਿਆਂ 2015 ਤੋਂ ਪਹਿਲਾਂ ਖੁੱਲੇ ਹੋਏ 2050 ਸਕੂਲਾਂ ਨੂੰ $396 ਮਿਲ਼ੀਅਨ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਹਿਸਾਬ ਨਾਲ ਔਸਤ ਸਕੂਲ ਨੂੰ $50000 ਦੇ ਲਗਭਗ ਦੀ ਰਾਸ਼ੀ ਮਿਲੇਗੀ, ਜਿਸਦੀ ਵਰਤੋਂ ਸਕੂਲ ਵਿੱਚ ਵਧੀਆ ਕਲਾਸਰੂਮ ਬਨਾਉਣ, ਛੱਤਾਂ ਦੀ ਮੁਰੰਮਤ, ਹੀਟਿੰਗ/ ਕੂਲਿੰਗ ਸੋਲਿਊਸ਼ਨ ਆਦਿ ਲਈ ਕੀਤੀ ਜਾ ਸਕਦੀ ਹੈ।

ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਇਸ ਬਾਰੇ ਐਲਾਨ ਕਰਦਿਆਂ ਮਾਣ ਨਾਲ ਦੱਸਿਆ ਕਿ ਸਰਕਾਰ ਦੇ ਇਸ ਫੈਸਲੇ ਦਾ ਫਾਇਦਾ ਹਰ ਨਿਊਜੀਲੈਂਡ ਵਾਸੀ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਹੋਏਗਾ।

-ਹਰਜਿੰਦਰ ਛਾਬੜਾ, ਪਤਰਕਾਰ 9592282333

Previous articleCong will unite parties against CAB, pan-India NRC: Ramesh
Next articleਯੋਰਪੀਨ ਮੁਲਕਾਂ ਚ ਵੱਸਦੇ ਲੇਖਕਾਂ ਦੀਆਂ ਚੋਣਵੀਆਂ ਰਚਨਾਵਾਂ ਪ੍ਰਕਾਸ਼ਿਤ ਕਰਨ ਦੀ ਲੋੜ – ਪ੍ਰੋ: ਗੁਰਭਜਨ ਗਿੱਲ