ਨਾਭਾ ’ਚ ਸਿੱਧੂ ਮੂਸੇਵਾਲਾ ਦੀ ਗੱਡੀ ਦਾ ਚਲਾਨ

ਨਾਭਾ (ਸਮਾਜਵੀਕਲੀ): ਅੱਜ ਇਥੇ ਬੌੜਾਂ ਗੇਟ ਚੌਕ ਵਿੱਚ ਅੱਜ ਦੋ ਗੱਡੀਆਂ ਸ਼ੀਸ਼ਿਆਂ ’ਤੇ ਕਾਲੀਆਂ ਫਿਲਮਾਂ ਲਗਾ ਕੇ ਲੰਘ ਰਹੀਆਂ ਸਨ, ਜਿਨ੍ਹਾਂ ਨੂੰ ਪੁਲੀਸ ਨੇ ਰੋਕਿਆ। ਇਹ ਦੋਵੇਂ ਗੱਡੀਆਂ ਗਾਇਕ ਸਿੱਧੂ ਮੂਸੇਵਾਲਾ ਦੇ ਕਾਫਲੇ ਦੀਆਂ ਸਨ, ਜਿਨ੍ਹਾਂ ਵਿੱਚੋਂ ਰੇਂਜ ਰੋਵਰ ਨੂੰ ਸਿੱਧੂ ਮੂਸੇਵਾਲਾ ਆਪ ਚਲਾ ਰਿਹਾ ਸੀ ਤੇ ਦੂਜੀ ਗੱਡੀ ਸਕਾਰਪੀਓ ਉਨ੍ਹਾਂ ਦਾ ਸਾਥੀ ਰਵਿੰਦਰ ਸਿੰਘ ਚਲਾ ਰਿਹਾ ਸੀ। ਦੋਵਾਂ ਗੱਡੀਆਂ ਦਾ ਪੁਲੀਸ ਨੇ ਕਾਲੀਆਂ ਫਿਲਮਾਂ ਲੱਗੀਆਂ ਹੋਣ ਕਾਰਨ ਚਲਾਨ ਕਰ ਦਿੱਤਾ। ਗਾਇਕ 8 ਜੂਨ ਨੂੰ ਨਾਭਾ ਵਿੱਚ ਚਲਾਨ ਭੁਗਤੇਗਾ।

Previous articleਕਿਸਾਨੀ ਹਿੱਤਾਂ ਦਾ ਘਾਣ ਨਹੀਂ ਹੋਣ ਦਿਆਂਗੇ: ਸੁਖਬੀਰ
Next articleਪ੍ਰਾਈਵੇਟ ਹਸਪਤਾਲ ਬਿਸਤਰਿਆਂ ਦੀ ਕਾਲਾਬਾਜ਼ਾਰੀ ਤੋਂ ਬਾਜ਼ ਆਉਣ: ਕੇਜਰੀਵਾਲ