ਨਸ਼ਿਆਂ ਦਾ ਗੜ ਬਣਿਆ ਪਿੰਡ ਗੜੁਪੜ

 ਪੁਲਿਸ ਨਹੀਂ ਉਠਾ ਰਹੀ ਸਖਤ ਕਦਮ – ਪੰਜਾਬ ਦੀ ਜਵਾਨੀ ਚਿੱਟੇ ‘ਚ ਹੋਈ ਹਵਾ

ਔੜ-ਸਮਾਜ ਵੀਕਲੀ- ਇੱਕ ਪਾਸੇ ਜਿੱਥੇ ਪੰਜਾਬ ਦੀ ਸੱਤਾ ਧਿਰ ‘ਤੇ ਕਾਬਜ਼ ਕਾਂਗਰਸ ਸਰਕਾਰ ਦੇ ਮੱਖ ਮੰਤਰੀ ਵਲੋਂ ਸੁੰਹ ਚੁੱਕਦੇ ਹੀ ਗੁਟਕਾ ਸਹਿਬ ‘ਤੇ ਹੱਥ ਰੱਖ ਕੇ ਕਸਮ ਖਾਧੀ ਗਈ ਸੀ, ਕਿ ਉਹ ਪੰਜਾਬ ਨੂੰ ਕੁਝ ਹੀ ਦਿਨਾਂ ‘ਚ ਨਸ਼ਾ ਮੁਕਤ ਕਰ ਦੇਣਗੇ, ਜਦਕਿ ਦੂਸਰੇ ਪਾਸੇ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਗੜੁਪੜ ਵਿਖੇ ਸ਼ਰੇਆਮ ਨਸ਼ਾ ਵਿਕ ਰਿਹਾ ਹੈ।

ਐਸ. ਐਸ. ਪੀ. ਸ਼ਹੀਦ ਭਗਤ ਸਿੰਘ ਨੂੰ ਦਿੱਤੀ ਸ਼ਿਕਾਇਤ ‘ਚ ਇਲਾਕਾ ਵਾਸੀਆਂ ਨੇ ਦੱਸਿਆ ਕਿ ਪਿੰਡ ਦੇ ਕਈ ਪਰਿਵਾਰਾਂ ਵਲੋਂ ਨਸ਼ਾ ਵੇਚਣ ਦਾ ਕਾਰੋਬਾਰ ਜੋਰਾਂ-ਸ਼ੋਰਾਂ ਨਾਲ ਚਲਾਇਆ ਜਾ ਰਿਹਾ ਹੈ। ਇਨਾਂ ਪਰਿਵਾਰਾਂ ਦੇ ਮੁਖੀਆਂ ‘ਤੇ ਨਸ਼ਾ ਵੇਚਣ ਦੇ ਕਈ ਮੁਕੱਦਮੇ ਵੀ ਦਰਜ ਹੋ ਚੁੱਕੇ ਹਨ ਪਰ ਉਹ ਸੁਧਰਨ ਦਾ ਨਾਂ ਨਹੀਂ ਲੈ ਰਹੇ। ਪਰਿਵਾਰਾਂ ਦੀਆਂ ਔਰਤਾਂ ਵੀ ਪਿੱਛੇ ਨਹੀਂ ਹਨ। ਗ੍ਰਾਹਕ ਵਲੋਂ ਪੈਸੇ ਘਰ ਦੇ ਬਾਹਰ ਹੀ ਲਟਕਦੀ ਬਾਲਟੀ ‘ਚ ਰੱਖੇ ਜਾਂਦੇ ਹਨ, ਬਾਲਟੀ ਉੱਪਰ ਖਿੱਚੀ ਜਾਂਦੀ ਹੈ ਤੇ ਬਦਲੇ ‘ਚ ਬਾਲਟੀ ‘ਚ ਨਸ਼ਾ ਟੀਕੇ, ਕੈਪਸੂਲ, ਚਿੱਟਾ ਆਦਿ ਵਾਪਿਸ ਆਉਂਦੇ ਹਨ। ਪਿੰਡ ਦੇ ਕੁਝ ਜਾਗਰੂਕਾਂ ਅਨੁਸਾਰ ਪੁਲਿਸ ਵੀ ਇਨਾਂ ਦੇ ਅੱਗੇ ਬੇਬੱਸ ਨਜ਼ਰ ਆ ਰਹੀ ਹੈ।

ਪਿੰਡ ਤੇ ਇਲਾਕਾ ਵਾਸੀਆਂ ਦੀ ਮੰਗ ਹੈ ਕਿ ਉਕਤ ਨਸ਼ਾ ਤਸਕਰਾਂ ਨੇ ਕਈ ਕਰੋੜਾਂ ਦੀਆਂ ਕੋਠੀਆਂ ਬਣਾ ਲਈਆਂ ਹਨ, ਲੱਖਾਂ ਰੁਪਏ ਬੈਂਕ ‘ਚ ਪਏ ਹਨ, ਕਈ ਖੇਤ ਜ਼ਮੀਨ ਦੇ ਬਣਾ ਲਏ ਹਨ ਤੇ ਕਈ ਕਿਲੋ ਸੋਨਾ ਬਣਾ ਲਿਆ ਹੈ। ਨਸ਼ੇ ਦੇ ਕਾਰਣ ਕਈ ਪਿੰਡ ਤੇ ਇਲਾਕਾ ਵਾਸੀ ਨੌਜਵਾਨ ਮੌਤ ਦੀ ਘੋੜੀ ਵੀ ਚੜ ਚੁੱਕੇ ਹਨ। ਇਲਾਕਾ ਵਾਸੀਆਂ ਨੇ ਸਰਕਾਰ ਪਾਸੋਂ ਤੇ ਪੁਲਿਸ ਦੇ ਸੀਨੀਅਰਜ਼ ਤੋਂ ਮੰਗ ਕੀਤੀ ਹੈ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਤੇ ਇਸ ਨਸ਼ੇ ਦੀ ਹਨੇਰੀ ਨੂੰ ਠੱਲਣ ਲਈ ਇਕ ਉੱਚ ਪੱਧਰੀ ਜਾਂਚ ਟੀਮ ਦਾ ਗਠਨ ਕਰਕੇ ਇਨਾਂ ਦੀ ਜਾਇਦਾਦ ਦੀ ਜਾਂਚ ਕੀਤੀ ਜਾਵੇ ਤੇ ਇਨਾਂ ਦੇ ਖਿਲਾਫ਼ ਇਨਕਮ ਟੈਕਸ ਤੇ ਈ. ਡੀ. ਪੰਜਾਬ ਨੂੰ ਵੀ ਦਖਲ ਦੇਣਾ ਚਾਹੀਦਾ ਹੈ।

Previous articleवीडियो कांफ्रेंसिंग द्वारा स्कूल मुखियों को दाखिले बढाने के लिए प्रेरित किया
Next articleਕਰੰਟ ਲੱਗਣ ਕਾਰਣ ਨੌਜਵਾਨ ਦੀ ਮੌਤ, ਇਲਾਕੇ ‘ਚ ਸੋਗ ਦੀ ਲਹਿਰ