ਨਬਾਰਡ ਸਿਖਲਾਈ ਕੋਰਸ ਦੇ ਸਮਾਪਤੀ ਸਮਾਰੋਹ ‘ਮੌਕੇ ਸਰਟੀਫਿਕੇਟ ਵੰਡੇ

ਫੋਟੋ ਕੈਪਸਨ: ਸਿਖਲਾਈ ਕੋਰਸ ਕਰਨ ਵਾਲੀਆਂ ਔਰਤਾਂ ਨੂੰ ਸਰਟਫਿਕੇਟ ਤਕਸੀਮ ਕਰਦੇ ਹੋਏ ਨਬਾਰਡ ਦੇ ਜ਼ਿਲ੍ਹਾ ਵਿਕਾਸ ਮੈਨੇਜਰ ਰਾਕੇਸ਼ ਵਰਮਾ ਅਤੇ ਬੈਪਟਿਸਟ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਅਤੇ ਹੋਰ

ਕਿੱਤਾ ਮੁੱਖੀ ਸਿਖਲਾਈ,ਘਰੇਲੂ ਦਸਤਕਾਰੀ ਨੂੰ ਹਰ ਹਾਲ ਉਤਸ਼ਹਿਤ ਕਰਾਂਗੇ- ਰਾਕੇਸ਼ ਵਰਮਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਨਬਾਰਡ ਵੱਲੋ ਕਿੱਤਾ ਮੁੱਖੀ ਸਿਖਲਾਈ ਕੋਰਸਾਂ ਅਤੇ ਘਰੇਲੂ ਦਸਤਕਾਰੀ ਨੂੰ ਉਤਸ਼ਹਿਤ ਕਰਕੇ ਪਿੰਡਾਂ ਚੋਂ ਬੇਰੋਜ਼ਗਾਰੀ ਦੂਰ ਕਰਨ ਦੇ ਠੋਸ ਉਪਰਾਲੇ ਕੀਤੇ ਜਾਣਗੇ।ਇਹ ਸ਼ਬਦ ਰਾਕੇਸ਼ ਵਰਮਾ ਜ਼ਿਲ੍ਹਾ ਵਿਕਾਸ ਮੈਨੇਜਰ “ਨਬਾਰਡ ” ਨੇ ਬੈਪਟਿਸਟ ਚੈਰੀਟੇਬਲ ਸੁਸਾਇਟੀ ਵੱਲੋਂ ਨਬਾਰਡ ਦੇ ਸਹਿਯੋਗ ਨਾਲ ਪਿੰਡ ਮਾਧੋ ਝੰਡਾ ਵਿਖੇ ਕਰਵਾਏ ਗਏ 15 ਦਿਨਾਂ ਐਮ.ਈ. ਡੀ.ਪੀ.ਸਿਖਲਾਈ ਕੋਰਸ ਦੇ ਸਮਾਪਤੀ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਕਹੇ। ਸੁਸਾਇਟੀ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਉਨਾਂ ਕਿਹਾ ਕਿ ਸੋਸਾਇਟੀ ਦੇ ਅਜਿਹੇ ਵਿਕਾਸ ਕਾਰਜਾਂ ਕਰਕੇ ਲੋਕਾਂ ਵਿੱਚ ਚੰਗਾ ਸੁਨੇਹਾ ਜਾ ਰਿਹਾ ਹੈ।

ਇਸ ਮੌਕੇ ਉਨ੍ਹਾਂ ਉਦਮੀ ਔਰਤਾਂ,ਮਰਦਾਂ ਅਤੇ ਨੌਜਵਾਨਾਂ ਨੂੰ ਬੈਂਕਾਂ ਦੀਆਂ ਘੱਟ ਵਿਆਜ ਅਤੇ ਸਬਸਿਡੀ ਵਾਲੀਆਂ ਸਕੀਮਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ। ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਵੱਲੋਂ ਮਹਿਮਾਨ ਰਾਕੇਸ਼ ਵਰਮਾ ਦਾ ਗੁਲਦਸਤਾ ਭੇਟ ਕਰਕੇ ਸਵਾਗਤ ਕੀਤਾ ਗਿਆ। ਜ਼ਿਲ੍ਹਾ ਵਿਕਾਸ ਮੈਨੇਜਰ ਰਾਕੇਸ਼ ਵਰਮਾ ਅਤੇ ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਇਸ ਸ਼ੁਭ ਅਵਸਰ ਤੇ ਸਰਟੀਫਿਕੇਟ ਪ੍ਰਾਪਤ ਕਰਨ ਵਾਲੀਆਂ ਔਰਤਾਂ/ਲੜਕੀਆਂ ਨੂੰ ਮੁਬਾਰਕਬਾਦ ਪੇਸ਼ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਦਮੀ ਔਰਤਾਂ/ਲੜਕੀਆਂ ਨੂੰ ਕਾਰਜ ਕੁਸ਼ਲ ਕਰਨ ਲਈ ਵੱਡੇ ਪੱਧਰ ਦੇ ਉਪਰਾਲੇ ਕੀਤੇ ਜਾਣਗੇ।

ਮਾਸਟਰ ਟ੍ਰੇਨਰ ਮੈਡਮ ਨੇਹਾ ਠਾਕੁਰ ਨੇ ਕਿਹਾ ਕਿ 15 ਦਿਨਾਂ ਸਿਖਲਾਈ ਕੋਰਸ ਵਿੱਚ ਸਿੱਖਆਰਥੀਆਂ ਨੂੰ ਡਿਜਾਈਨਦਾਰ ਸੂਟਾਂ ਦੀ ਸਿਖਲਾਈ ਕਰਵਾਈ ਗਈ,ਅਤੇ ਕੋਰਸ ਦੌਰਾਨ ਸਿਖਆਰਥੀਆਂ ਨੂੰ ਰੋਜ਼ਾਨਾ ਖਾਣਾ ਦਿੱਤਾ ਗਿਆ ਅਤੇ ਪ੍ਰਤੀ ਦਿਨ ਇਕ ਮੈਂਬਰ ਨੂੰ 50 ਰੁਪੈ ਵੀ ਦਿੱਤੇ ਗਏ। ਹੋਰਨਾਂ ਤੋਂ ਇਲਾਵਾ ਸਰਪੰਚ ਲਖਵੀਰ ਸਿੰਘ,ਮਨਜੀਤ ਸਿੰਘ, ਹਰਪਾਲ ਸਿੰਘ,ਅਤੇ ਰਾਣਾ ਮਾਧੋ ਝੰਡੀਆ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਸਮਾਪਨ ਸਮਾਰੋਹ ਮੌਕੇ ਸਵੈ ਸਹਾਈ ਗਰੁੱਪਾਂ ਦੀਆਂ ਮੈਂਬਰਾਂ ਨੇ ਗਿੱਧਾ ਭੰਗੜਾ ਪੇਸ਼ ਕੀਤਾ। ਸਟੇਜ ਸੰਚਾਲਨ ਰਿਤਿਕਾ ਅਤੇ ਨਿਕਿਤਾ ਅਟਵਾਲ ਨੇ ਬਾਖੂਬੀ ਨਿਭਾਇਆ।ਇਸ ਮੌਕੇ ਤੇ ਸੁਖਵਿੰਦਰ ਕੌਰ,ਅਮਨਪ੍ਰੀਤ ਕੌਰ,ਸਰਬਜੀਤ ਕੌਰ,ਰਾਜਵਿੰਦਰ ਕੌਰ,ਮਨਪ੍ਰੀਤ ਕੌਰ, ਕੁਲਵੰਤ ਕੌਰ, ਰੋਜ਼ੀ,ਮਨਜੀਤ ਕੌਰ ਚਾਹਲ, ਸਰਬਜੀਤ ਕੌਰ,ਮਨਪ੍ਰੀਤ ਕੌਰ, ਅਰੁਨ ਅਟਵਾਲ ਹਾਜਰ ਸਨ ।

Previous articleAircel & RCOM steering towards liquidation, resulting in Rs 60,000 Cr NPA for Indian and Foreign Banks
Next articleਪ੍ਰਿੰਸੀਪਲ ਰਕੇਸ਼ ਭਾਸਕਰ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਟ