ਨਜ਼ਮਾਂ ਨਾਜ਼ ਨੂੰ ਇੰਡੀਅਨ ਉਵਰਸੀਜ ਕਾਂਗਰਸ ਹਮਬਰਗ ਕਮੇਟੀ ਦੀ ਵਾਈਸ ਪ੍ਰਧਾਨ ਬਨਾਇਆ

(ਸਮਾਜ ਵੀਕਲੀ)

ਹਮਬਰਗ (ਰੇਸ਼ਮ ਭਰੋਲੀ)- ਕਾਂਗਰਸ ਪਾਰਟੀ ਦੀ ਪੰਡਤ ਜਵਾਹਰ ਲਾਲ ਨਹਿਰੂ ਤੋਂ ਲੈਕੇ ਡਾ: ਮਨਮੋਹਣ ਸਿੰਘ ਤੱਕ ਇਹੀ ਕੋਸ਼ਿਸ਼ ਰਹੀ ਹੈ ਕਿ ਜਿਹੜੇ ਇਨਸਾਨ ਪਾਰਟੀ ਲਈ ਕੰਮ ਕਰਦੇ ਹਨ ਉਹ ਮਰਦ ਹੈ ਜਾ ਔਰਤ ਉਹਨਾ ਨੂੰ ਪਾਰਟੀ ਵਿੱਚ ਹਮੇਸਾ ਖ਼ਾਸ ਸਥਾਨ ਦੇ ਕੇ ਨਿਵਾਜਿਆ ਜਾਂਦਾ ਰਿਹਾ ਹੈ ਤੇ ਜਾਂਦਾ ਰਹੇਗਾ, ਇਸ ਸਿਸਟਮ ਨੂੰ ਅੱਗੇ ਤੋਰ ਦਿਆਂ ਸਾਡੇ ਜਰਮਨ ਦੇ ਪ੍ਰਧਾਨ ਸ੍ਰੀ ਪਰਮੋਦ ਕੁਮਾਰ ਮਿੰਟੂ ਨੇ ਸਾਡੇ ਹਮਬਰਗ ਸ਼ਹਿਰ ਦੀ ਲੇਡੀ ਨਜ਼ਮਾਂ ਨਾਜ਼ ਜੋ ਬਹੁਤ ਨੇਕ ਦਿਲ ਇਨਸਾਨ ਤੇ ਬਹੁਤ ਮਿਹਨਤ ਤੇ ਇਮਾਨਦਾਰ ਹੈ ਨੂੰ ਇੰਡੀਅਨ ਉਵਰਸੀਜ ਕਾਂਗਰਸ ਪਾਰਟੀ ਜਰਮਨ ਦੀ ਮੈਂਬਰਸ਼ਿਪ ਤੇ ਹਮਬਰਗ ਦੀ ਕਾਂਗਰਸ ਕਮੇਟੀ ਵਿੱਚ ਵਾਈਸ ਪ੍ਰਧਾਨ ਦੇ ਅਹੁਦੇ ਨਾਲ ਨਿਵਾਜਿਆ ਤੇ ਇਸ ਸਮੇਂ ਨਾਜਮਾ ਦੇ ਨਾਲ ਤੀਹ ਬੀਬੀਆਂ ਦੇ ਨਾਮ ਉਸ ਦੇ ਕੋਲ ਸਨ ਜੋ ਸਾਰੀਆ ਕਾਂਗਰਸ ਪਾਰਟੀ ਦੀ ਮੈਂਬਰ ਬਣੀਆਂ ਤੇ ਨਾਜਮਾ ਨਾਜ਼ ਦੇ ਨਾਲ ਖੜੀਆਂ ਹਨ ਤੇ ਇਸ ਸਮੇਂ ਕਾਂਗਰਸ ਦੇ ਹਮਬਰਗ ਤੋ ਪ੍ਰਧਾਨ ਤੇ ਜਰਮਨ ਕਮੇਟੀ ਦੇ ਇਨਚਾਰਜ ਰੇਸ਼ਮ ਭਰੋਲੀ, ਜਰਮਨ ਕਮੇਟੀ ਦੇ ਵਾਈਸ ਪ੍ਰਧਾਨ ਤੇ ਹਮਬਰਗ ਕਮੇਟੀ ਦੇ ਚੇਅਰਮੈਨ ਸ੍ਰੀ ਰਾਜੀਵ ਬੇਰੀ ਜੀ ਤੇ ਜਰਮਨ ਕਮੇਟੀ ਦੇ ਖਜਾਨਾ ਮੰਤਰੀ ਸ੍ਰੀ ਰਾਜ ਸ਼ਰਮਾ ਮਜੂਦ ਸਨ, ਬਾਦ ਵਿੱਚ ਨਜ਼ਮਾਂ ਨਾਜ਼ ਨੇ ਸ੍ਰੀ ਪਰਮੋਦ ਕੁਮਾਰ ਮਿੰਟੂ ਦਾ ਤੇ ਬਾਕੀ ਸਾਰੀ ਜਰਮਨ ਕਮੇਟੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਅਸੀਂ ਵੱਧ ਵੱਧ ਕਾਂਗਰਸ ਕਮੇਟੀ ਲਈ ਕੰਮ ਕਰਾਂਗੇ ਤੇ ਹੋਰ ਵੀ ਬਹੁਤ ਸਾਰੀਆ ਭੈਣਾਂ ਨੂੰ ਨਾਲ ਲੈ ਕੇ ਕਾਂਗਰਸ ਵਿੱਚ ਸਾਮਲ ਕਰਾਂਗੇ।

Previous articleरघुवंश प्रसाद सिंह : खाद बनने वाले समाजवादी
Next articleपोस्ट मैट्रिक छात्रवृत्ति स्कैंडल शर्मनाक –  वाईट पेपर जारी करे सरकार