ਨਗਰ ਪੰਚਾਇਤ ਵੱਲੋਂ ਰੇਹੜੀ ਵਾਲਿਆਂ ਦਾ ਸਮਾਨ ਵਾਪਸ ਧਰਨਾ ਮੁਲਤਵੀਂ

ਮਹਿਤਪੁਰ (ਨੀਰਜ ਵਰਮਾ) -ਅੱਜ ਭਾਰਤੀ ਕਮਿਊਨਿਸਟ ਪਾਰਟੀ ਦੀ ਵੱਡੀ ਜਿੱਤ ਹੋਈ। ਜਿਕਰਕਯੋਗ ਹੈ ਕਿ 23 ਜਨਵਰੀ ਨੂੰ ਨਗਰ ਪੰਚਾਇਤ ਦੇ ਕਰਮਚਾਰੀਆਂ ਵੱਲੋਂ ਸ਼ਹਿਰ ਚ ਯੈਲੋ ਲਾਈਨ ਕਲੀਅਰ ਕਰਦਿਆਂ ਕਈ ਰੇਹੜੀ, ਫੜੀ ਤੇ ਦੁਕਾਨਦਾਰਾਂ ਦਾ ਸਮਾਨ ਜਬਰੀ ਚੁੱਕ ਕੇ ਨਗਰ ਪੰਚਾਇਤ ਦਫਤਰ ਜਬਤ ਕਰ ਦਿੱਤਾ ਸੀ ਜਿਸ ਤੇ ਭਾਰਤੀ ਕਮਿਊਨਿਸਟ ਪਾਰਟੀ ਵਰਕਰਾਂ ਵੱਲੋਂ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਨੂੰ ਨਾਲ ਲੈ ਕੇ ਸ਼ਾਮ ਨੂੰ ਨਗਰ ਪੰਚਾਇਤ ਦਫਤਰ ਦਾ ਘਿਰਾਉ ਕੀਤਾ ਤੇ ਨਗਰ ਪੰਚਾਇਤ ਦੀ ਕਮੇਟੀ ਨੇ ਵਿਸ਼ਵਾਸ ਦਿਵਾਇਆ ਕਿ ਸਵੇਰੇ ਸਮਾਨ ਵਾਪਸ ਮੋੜ ਦਿੱਤਾ ਜਾਵੇਗਾ ਪਰ ਸਵੇਰ ਨੂੰ ਸਮਾਨ  ਲੈਣ ਗਏ ਦੁਕਾਨਦਾਰਾਂ ਨੂੰ ਵਾਪਸ ਮੋੜ ਦਿੱਤਾ ਗਿਆ। ਇਸ ਵਾਅਦਾ ਖਿਲਾਫੀ ਦਾ ਨੋਟਿਸ ਲੈਂਦਿਆਂ 27 ਜਨਵਰੀ ਨੂੰ ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਨਗਰ ਪੰਚਾਇਤ ਦਫਤਰ ਅੱਗੇ ਧਰਨਾ ਦਿੱਤਾ ਗਿਆ ਪਰ ਨਗਰ ਪੰਚਾਇਤ ਚ ਉਸ ਦਿਨ ਛੁੱਟੀ ਕਰ ਦਿੱਤੀ ਗਈ ਜਿਸ ਤੇ ਗੁੱਸੇ ਚ ਆਏ ਪਾਰਟੀ ਆਗੂਆਂ ਤੇ ਵਰਕਰਾਂ ਨੇ 7 ਫਰਵਰੀ ਨੂੰ ਨਗਰ ਪੰਚਾਇਤ ਦੇ ਪ੍ਰਧਾਨ ਰਾਜ ਕੁਮਾਰ ਜੱਗਾ ਦੇ ਘਰ ਅੱਗੇ ਧਰਨਾ ਲਾਉਣ ਦਾ ਐਲਾਨ ਕੀਤਾ। ਇਸ ਐਲਾਨ ਸੰਬੰਧੀ ਜਦੋਂ ਪ੍ਰਸ਼ਾਸ਼ਨ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਤੁਰੰਤ ਹਰਕਤ ਚ ਆਉਂਦਿਆਂ ਐਸ. ਐਚ. ਉ ਲਖਵੀਰ ਸਿੰਘ ਤੇ ਨਗਰ ਪੰਚਾਇਤ ਦੇ ਪ੍ਰਧਾਨ ਚੇਅਰਮੈਨ ਤੇ ਪਾਰਟੀ ਆਗੂਆਂ ਸੰਦੀਪ ਅਰੋੜਾ, ਸੁਨੀਲ ਕੁਮਾਰ, ਵਿਕਾਸ ਕੱਕੜ, ਸਿਕੰਦਰ ਸੰਧੂ, ਦਿਲਬਾਗ ਸਿੰਘ ਚੰਦੀ, ਮਨਦੀਪ ਸਿੱਧੂ ਤੇ ਪਵਨ ਕੁਮਾਰ ਆਦਿ ਨੂੰ ਬਿਠਾ ਕੇ ਚੁੱਕਿਆਂ ਸਮਾਨ ਵਾਪਸ ਮੋੜ ਦਿੱਤਾ ਜਿਸ ਤੇ ਦੁਕਾਨਦਾਰਾਂ, ਫੜੀ ਤੇ ਰੇਹੜੀਆਂ ਵਾਲਿਆਂ ਨੇ ਨਗਰ ਪੰਚਾਇਤ ਦਾ ਧੰਨਵਾਦ ਕੀਤਾ ਤੇ ਧਰਨੇ ਨੂੰ ਮੁਲਤਵੀਂ ਕਰ ਦਿੱਤਾ ਗਿਆ।
                ਨਗਰ ਪੰਚਾਇਤ ਪ੍ਰਧਾਨ ਰਾਜ ਕੁਮਾਰ ਜੱਗਾ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆਂ ਕਿ ਰੇਹੜੀ ਵਾਲਿਆਂ ਨੂੰ ਸਮਾਨ ਪਹਿਲੇ ਦਿਨ ਹੀ ਵਾਪਸ ਮੋੜ ਦਿੱਤਾ ਜਾਣਾ ਸੀ ਪਰ ਉਸ ਦਿਨ ਵੀ ਰੇਹੜੀ ਵਾਲਿਆਂ ਨੂੰ ਚੇਤਾਵਨੀ ਦਿੱਤੀ ਸੀ ਕਿ ਯੌਲੋ ਲਾਈਨ ਤੋਂ ਰੇਹੜੀਆਂ ਤੇ ਫੜੀਆਂ ਪਿੱਛੇ ਲਾਈਆਂ ਜਾਣ ਤਾਂ ਜੋ ਆਵਾਜਾਈ ਨਿਰਵਿਘਨ ਚਲਦੀ ਰਹੇ ਪਰ ਉਹਨਾਂ ਨੇ ਗੱਲ ਨਹੀਂ ਸੁਣੀ ਅਸੀਂ ਅੱਜ ਇਹਨਾਂ ਨੂੰ ਸਮਾਨ ਵਾਪਸ ਕੀਤਾ ਹੈ ਤੇ ਚੇਤਾਵਨੀ ਦਿੱਤੀ ਹੈ ਕਿ ਉਹ ਆਪਣਾ ਸਮਾਨ ਯੋਲੋ ਲਾਈਨ ਤੋਂ ਪਿੱਛੇ ਲਗਾਉਣ ਨਹੀਂ ਤਾਂ ਫਿਰ ਨਗਰ ਪੰਚਾਇਤ ਦੁਆਰਾ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਉਹਨਾਂ ਸੰਦੀਪ ਅਰੋੜਾ ਤੇ ਨਗਰ ਨਿਵਾਸੀਆਂ ਸਹਿਯੋਗ ਦੀ ਮੰਗ ਰੱਖੀ ਕਿ ਅੱਗੇ ਤੋਂ ਉਹ ਉਹਨਾਂ ਦਾ ਸ਼ਹਿਰ ਦੀ ਆਵਾਜਾਈ ਨੂੰ ਸੰਚਾਰੂ ਬਣਾਉਣ ਲਈ ਸਹਿਯੋਗ ਕਰਨਗੇ।
Previous article06 ਫ਼ਰਵਰੀ, ਨਾਨਕ ਚੰਦ ਰੱਤੂ ਜੀ ਜਨਮ ਦਿਵਸ ਵਿਸ਼ੇਸ਼ :- ਸਰਦਾਰ ਅਮਨਦੀਪ ਸਿੱਧੂ
Next articleਮਹੇੜੂ ਦਾ ਸਰਕਾਰੀ ਪ੍ਰਾਇਮਰੀ ਸਕੂਲ ਸਮਾਰਟ ਸਕੂਲ ਚ ਸ਼ਾਮਲ