ਨਗਰ ਕੌਸਲ ਚੋਣਾਂ ਦੀਆਂ ਤਿਆਰੀਆਂ ਲਈ ਆਮ ਆਦਮੀ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਆਯੋਜਿਤ

ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਆਗੂਆਂ ਦਾ ਹੋਇਆ ਵਿਸ਼ੇਸ਼ ਸਨਮਾਨ

ਸਥਾਨਕ ਸਰਕਾਰਾਂ ਵਿਭਾਗ ਦੀਆਂ ਆ ਰਹੀਆਂ ਚੋਣਾਂ ਲਈ ਡਟ ਕੇ ਮਿਹਨਤ ਕਰਨ ਵਰਕਰ-ਜਰਨੈਲ ਸਿੰਘ

ਹੁਸੈਨਪੁਰ (ਸਮਾਜ ਵੀਕਲੀ) (ਕੌੜਾ)-ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ 1992 ਚ ਪੰਜਾਬ ਸਿਰ ਕਰਜਾ ਸਿਰਫ 3000 ਕਰੋਡ਼ ਰਹਿ ਗਿਆ ਸੀ ।ਪਰ ਅੱਜ ਪੌਣੇ 3 ਲੱਖ ਕਰੋਡ਼ ਰੁਪਏ ਦਾ ਪੰਜਾਬ ਸਿਰ ਕਰਜਾ ਚੜ੍ਹ ਗਿਆ ਹੈ ।  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ  ਆਮ ਆਦਮੀ ਪਾਰਟੀ ਦੇ ਹਲ਼ਕਾ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਦੇ ਸਮੂਹ ਵਲੰਟੀਅਰਾਂ ਤੇ ਹੋਰ ਸਰਗਰਮ ਆਗੂਆਂ ਦੀ ਨਗਰ ਕੌਸਲ ਚੋਣਾਂ ਦੀਆਂ ਤਿਆਰੀਆਂ ਲਈ  ਆਪ ਦੇ ਪ੍ਰਧਾਨ ਗੁਰਪਾਲ ਸਿੰਘ ਦੀ ਦੇਖਰੇਖ ਚ  ਹੋਈ ਵਿਸ਼ੇਸ਼  ਮੀਟਿੰਗ ਵਿਚ ਕੀਤਾ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰ ਸਾਲ ਹੋਰ ਕਰਜਾ ਲੈ ਰਹੀ ਹੈ। ਪਰ ਆਪ ਦੀ ਸਰਕਾਰ ਬਣਨ ਤੇ ਪੰਜਾਬ ਨੂੰ ਕਰਜੇ ਤੋਂ ਬਚਾ ਸਕਦੀ ਹੈ ।ਚੀਮਾ ਨੇ ਕਿਹਾ ਕਿ ਪੰਜਾਬ ਚ ਸੂਬਾ ਸਰਕਾਰ ਦੀ ਨਲਾਇਕੀ ਨਾਲ ਰੇਤ ਮਾਫੀਆ , ਲੈਂਡ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ ਤੇ ਮਾਈਨਿੰਗ ਮਾਫੀਆ ਕਰੋੜਾਂ ਰੁਪਏ ਦਾ ਸਰਕਾਰ ਦੇ ਖਜਾਨੇ ਨੂੰ ਚੂਨਾ ਲਗਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਮਾਈਨਿੰਗ ਮਾਫੀਆ ਕਰੋੜਾਂ ਰੁਪਏ ਦਾ ਰੈਵਨਿਊ ਦੀ ਲੁੱਟ ਕਰ ਰਿਹਾ ਹੈ।

ਜਿਸਨੂੰ ਰੋਕਿਆ ਜਾਵੇਗਾ ਤੇ ਪੰਜਾਬ ਨੂੰ ਕਰਜਾ ਮੁਕਤ ਕਰਕੇ ਖੁਸ਼ਹਾਲ ਬਣਾਇਆ ਜਾਵੇਗਾ ।  ਇਸ ਦੌਰਾਨ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ  , ਵਿਧਾਇਕ ਕੁਲਵੰਤ ਸਿੰਘ ਪੰਡੋਰੀ , ਤੇ ਜੁਵਾਇੰਟ ਸੈਕਟਰੀ ਹਰਵਿੰਦਰ ਸਿੰਘ ਬਖਸ਼ੀ ਨੇ ਵਿਸ਼ੇਸ਼ ਤੌਰ ਤੇ ਪੁੱਜ ਕੇ ਸੰਬੋਧਨ ਕੀਤਾ । ਆਮ ਆਦਮੀ ਪਾਰਟੀ  ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ ਆਪਣੇ ਸੰਬੋਧਨ ਚ ਪਾਰਟੀ ਵਲੰਟੀਅਰਾਂ ਚ ਸਥਾਨਕ ਸਰਕਾਰਾਂ ਵਿਭਾਗ ਦੀਆਂ ਆ ਰਹੀਆਂ ਚੋਣਾਂ ਲਈ ਡਟ ਕੇ ਮਿਹਨਤ ਕਰਨ ਤੇ ਦਿੱਲੀ ਚ ਮੁੱਖ ਮੰਤਰੀ ਅਰਵਿੰਦ ਕੇਜਰੀ ਦੀ ਅਗਵਾਈ ਚ ਆਪ ਦੀ ਸਰਕਾਰ ਵਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਬਾਰੇ ਜਨਤਾ ਨੂੰ ਜਾਣਕਾਰੀ ਦੇਣ ਲਈ ਪ੍ਰੇਰਨਾ ਕੀਤੀ ।

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਾਰਪੋਰੇਸ਼ਨ ਤੇ ਨਗਰ ਕੌਸਲ ਚੋਣਾਂ ਦੀਆਂ ਸਾਰੇ 113 ਵਾਰਡਾਂ ਦੀਆਂ ਸੀਟਾਂ ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ ਤੇ ਸ਼ਾਨਦਾਰ ਜਿੱਤ ਹਾਸਲ ਕਰੇਗੀ ।ਉਨ੍ਹਾਂ ਦੱਸਿਆ ਕਿ ਸਾਰੇ ਵਾਰਡਾਂ ਤੋਂ ਪਾਰਟੀ ਦੇ ਸਾਫ ਸੁਥਰੇ ਅਕਸ਼ ਵਾਲੇ ਚੰਗੇ ਕਿਰਦਾਰ ਵਾਲੇ ਮਿਹਨਤੀ ਵਰਕਰਾਂ ਨੂੰ ਕਾਰਪੋਰੇਸ਼ਨ ਚੋਣਾਂ ਲਈ ਟਿਕਟਾਂ ਦਿੱਤੀਆਂ ਜਾਣਗੀਆਂ ਤੇ ਸਭ ਤੋਂ ਪਹਿਲਾਂ ਸਥਾਨਕ ਸਰਕਾਰ ਵਿਭਾਗ ਤੇ ਚੋਣਾਂ ਜਿੱਤ ਕੇ ਆਪ ਦੀ ਸਰਕਾਰ ਬਣਾਈ ਜਾਵੇਗੀ । ਉਨ੍ਹਾਂ ਦੱਸਿਆ ਕਿ 2017 ਵਿੱਚ ਪਹਿਲੀ ਵਾਰ ਆਮ ਆਦਮੀ ਪਾਰਟੀ ਨੇ ਪੰਜਾਬ ਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਤੇ 100 ਸਾਲ ਪੁਰਾਣੀ ਪਾਰਟੀ ਅਕਾਲੀ ਦਲ ਤੇ ਭਾਜਪਾ ਨੂੰ ਪੰਜਾਬ ਦੇ ਨਕਸ਼ੇ ਤੋਂ ਬਾਹਰ ਕਰ ਦਿੱਤਾ ।

ਉਨ੍ਹਾਂ ਦਾਅਵਾ ਕੀਤਾ ਕਿ 2022 ਵਿੱਚ ਆਪ ਦੀ ਪੰਜਾਬ ਚ ਸਰਕਾਰ ਬਣੇਗੀ ਤੇ ਇਸ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਇਆ ਜਾਵੇਗਾ ।ਉਨ੍ਹਾਂ ਦਿੱਲੀ ਚ ਚੱਲ ਰਹੇ ਕਿਸਾਨ ਅੰਦੋਲਨ ਦੀ ਸਫਲਤਾ ਲਈ ਅਰਦਾਸ ਕਰਦਿਆਂ ਕਿਹਾ ਕਿ ਕੇਜਰੀਵਾਲ ਸਰਕਾਰ ਨੇ ਕਿਸਾਨਾਂ ਦੀ ਸਹੂਲਤ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ ।ਉਨ੍ਹਾਂ ਕਿਹਾ ਕਿ ਜਿੱਥੇ ਲੋਕ ਅਕਾਲੀ, ਭਾਜਪਾ ਤੋਂ ਅੱਕ ਚੁੱਕੇ ਹਨ ਉੱਥੇ ਗੁਟਕਾ ਸਾਹਿਬ ਹੱਥ ਚ ਫੜ ਕੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਵਾਲੀ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਦੀ ਸਰਕਾਰ ਨੂੰ ਵੀ ਲੋਕ 2022 ਚ ਸਬਕ ਸਿਖਾਉਣਗੇ ।

ਇਸ ਸਮੇ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਗੁਰਪਾਲ ਸਿੰਘ ਨੇ ਸਮੁੱਚੀ ਲੀਡਰਸਿਪ ਦਾ ਜਿਲ੍ਹਾ ਕਪੂਰਥਲਾ ਚ ਮੀਟਿੰਗ ਕਰਨ ਤੇ ਧੰਨਵਾਦ ਕੀਤਾ । ਇਸ ਸਮੇ ਸੁਲਤਾਨਪੁਰ ਲੋਧੀ ਦੇ ਜਸਵਿੰਦਰ ਸਿੰਘ , ਰਮਨ ਜੈਨ , ਹਰਦੇਵ ਸਿੰਘ , ਪਰਦੀਪ ਸਿੰਘ , ਸੋਨੂੰ ਭਾਗੋਰਾਈਆਂ , ਜਸਵੀਰ ਸਿੰਘ , ਜਸਵਿੰਦਰ ਸਿੰਘ ਭਾਗੋਰਾਈਆਂ , ਜਤਿੰਦਰ ਕੁਮਾਰ , ਜਿੰਦਰ ਗਿੱਲ, ਮਨਪ੍ਰੀਤ ਸਿੰਘ , ਗੈਰੀ ਗਿੱਲ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਜਿਨ੍ਹਾਂ ਦਾ ਆਪ ਆਗੂਆਂ ਵਲੋਂ ਸਨਮਾਨ ਕੀਤਾ ਗਿਆ।

ਮੀਟਿੰਗ ਚ ਜਿਲ੍ਹਾ ਪ੍ਰਧਾਨ ਗੁਰਪਾਲ ਸਿੰਘ , ਨਿਰਮਲ ਸਿੰਘ ਜਿਲ੍ਹਾ ਸਕੱਤਰ , ਸੀਨੀਅਰ ਆਗੂ ਆਪ ਕੰਵਰ ਇਕਬਾਲ ਸਿੰਘ , ਸਰਬਜੀਤ ਸਿੰਘ ਲੁਬਾਣਾ , ਕੁਲਵਿੰਦਰ ਸਿੰਘ ਚਾਹਲ , ਸੁਲਤਾਨਪੁਰ ਲੋਧੀ ਦੇ ਵਲੰਟੀਅਰ ਪ੍ਰਦੀਪਪਾਲ ਸਿੰਘ ਥਿੰਦ , ਅੰਗਰੇਜ਼ ਸਿੰਘ , ਬਲਾਕ ਪ੍ਰਧਾਨ ਮੁਹੰਮਦ ਰਫੀ , ਕਰਨੈਲ ਸਿੰਘ , ਹਰਜਿੰਦਰ ਸਿੰਘ , ਸੁੱਖਾ ਮਿਆਣੀ , ਤਰਸੇਮ ਸਿੰਘ , ਜਗਦੀਪ , ਜਸਪਾਲ ਸਿੰਘ, ਰਾਜ ਕੁਮਾਰ ,ਕਸ਼ਮੀਰ ਚੰਦ, ਜਗਤਾਰ ਸਿੰਘ, ਮਲਕੀਤ ਸਿੰਘ ,ਪਰਮਿੰਦਰ ਤਲਵੰਡੀ, ਅਮਰਜੀਤ ਸਿੰਘ ,ਬਲਵਿੰਦਰ ਸਿੰਘ, ਪਰਮਜੀਤ ਸਿੰਘ ,ਗੁਲਜਾਰ ਸਿੰਘ, ਓਮ ਪ੍ਰਕਾਸ਼ ਧੀਰ ਤਿਲਕ ਰਾਜ ,ਅਵਤਾਰ ਸਿੰਘ , ਜੀਤ ਸਿੰਘ ਤੇ ਸਰਬਜੀਤ ਸਿੰਘ ਆਦਿ ਹੋਰਨਾਂ ਸ਼ਿਰਕਤ ਕੀਤੀ ।

Previous articleਸੁਖਬੀਰ ਸਿੰਘ ਬਾਦਲ ਅੱਜ ਨਗਰ ਕੌਸਲ ਚੋਣਾਂ ਲਈ ਵਿਚਾਰ ਵਟਾਂਦਰਾ ਕਰਨਗੇ -ਡਾ ਉਪਿੰਦਰਜੀਤ ਕੌਰ
Next articleਆਤਮਾ ਸਕੀਮ ਤਹਿਤ ਬਿਜਵਾਏ ਗਏ ਗੇਂਦੇ ਦੇ ਪ੍ਰਦਰਸ਼ਨੀ ਪਲਾਟ ਦਾ ਕੀਤਾ ਨਿਰੀਖਣ