ਨਕਸਲੀਆਂ ਨੇ ਕੋਬਰਾ ਕਮਾਂਡੋ ਰਾਕੇਸ਼ਵਰ ਸਿੰਘ ਨੂੰ ਛੱਡਿਆ

ਰਾਏਪੁਰ (ਸਮਾਜ ਵੀਕਲੀ):  ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਅਤੇ ਬੀਜਾਪੁਰ ਜ਼ਿਲ੍ਹੇ ਦੇ ਸਰਹੱਦੀ ਇਲਾਕੇ ਵਿੱਚ ਨਕਸਲੀਆਂ ਨਾਲ ਮੁਕਾਬਲੇ ਬਾਅਦ ਅਗਵਾ ਕੇਂਦਰੀ ਰਿਜ਼ਰਵ ਪੁਲੀਸ ਬਲ ਦੀ ਕੋਬਰਾ ਬਟਾਲੀਅਨ ਦੇ ਜਵਾਨ ਰਾਕੇਸ਼ਵਰ ਸਿੰਘ ਮਨਹਾਸ ਨੂੰ ਨਕਸਲੀਆਂ ਨੇ ਅੱਜ ਰਿਹਾਅ ਕਰ ਦਿੱਤਾ।

ਸਰਕਾਰ ਨੇ ਉਸ ਦੀ ਰਿਹਾਈ ਨਿਸ਼ਚਿਤ ਕਰਨ ਲਈ ਦੋ ਵਿਅਕਤੀਆਂ ਦੀ ਟੀਮ ਬਣਾਈ ਸੀ ਜਿਸ ਵਿੱਚ ਕਬਾਇਲੀ ਭਾਈਚਾਰੇ ਦਾ ਇਕ ਵਿਅਕਤੀ ਦੀ ਸ਼ਾਮਲ ਸੀ। ਸੀਆਰਪੀਐਫ ਦੇ ਸੀਨੀਅਰ ਅਫਸਰ ਨੇ ਦੱਸਿਆ ਕਿ ਜਵਾਨ ਨੂੰ ਬਟਾਲੀਅਨ ਦੇ ਬੀਜਾਪੁਰ ਸਥਿਤ ਤਾਰੇਮ ਕੈਂਪ ਵਿੱਚ ਲਿਆਂਦਾ ਜਾਵੇਗਾ। ਇਸ ਤੋਂ ਪਹਿਲਾਂ ਖ਼ਬਰਾਂ ਆਈਆਂ ਸਨ ਕਿ ਉਸ ਦੀ ਰਿਹਾਈ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

Previous articleਨੰਨ੍ਹੀ ਪਰੀ
Next articleਮਹਾਰਾਸ਼ਟਰ ਸਰਕਾਰ ਨੇ ਕੋਵਿਡ-19 ਰੋਕੂ ਟੀਕਿਆਂ ਦੀਆਂ 5 ਲੱਖ ਖੁਰਾਕਾਂ ਬਰਬਾਦ ਕੀਤੀਆਂ: ਜਾਵੜੇਕਰ