ਨਕਲ ਨਾਲ ਕੀਤੀ ਤਾਲਬੰਦੀ ਫੇਲ੍ਹ, ਜੀਡੀਪੀ ਦਾ ਵੀ ਭੱਠਾ ਬੈਠਿਆ: ਬਜਾਜ

(ਸਮਾਜਵੀਕਲੀ): ਭਾਰਤ ਦੇ ਮਸ਼ਹੂਰ ਉਦਯੋਗਪਤੀ ਰਾਜੀਵ ਬਜਾਜ ਨੇ ਵੀਰਵਾਰ ਨੂੰ ਕਿਹਾ ਕਿ ਕਰੋਨਾ ਸੰਕਟ ਨਾਲ ਨਜਿੱਠਣ ਲਈ ਭਾਰਤ ਨੇ ਪੱਛਮੀ ਦੇਸ਼ਾਂ ਦੀ ਨਕਲ ਮਾਰਕੇ ਸਖਤ ਤਾਲਾਬੰਦੀ ਕਰ ਦਿੱਤੀ ਤੇ ਨਤੀਜਾ ਇਹ ਨਿਕਲਿਆ ਕਿ ਕਰੋਨਾ ਤਾਂ ਰੁਕਿਆ ਨਹੀਂ ਸਗੋਂ ਘਰੇਲੂ ਘਰੇਲੂ ਉਤਪਾਦ (ਜੀਡੀਪੀ) ਦਾ ਵੀ ਭੱਠਾ ਬੈਠ ਗਿਆ। ਵੀਡੀਓ ਕਾਨਫਰੰਸ ਰਾਹੀਂ ਸਾਬਕਾ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਗੱਲਬਾਤ ਕਰਦਿਆਂ ਸ੍ਰੀ ਬਜਾਜ ਨੇ ਇਹ ਵੀ ਕਿਹਾ ਕਿ ਬਹੁਤ ਸਾਰੇ ਅਹਮਿ ਲੋਕ ਬੋਲਣ ਤੋਂ ਡਰਦੇ ਹਨ।
ਗੱਲਬਾਤ ਦੌਰਾਨ ਸ੍ਰੀ ਗਾਂਧੀ ਨੇ ਕਿਹਾ ਕਿ ਕਰੋਨਾ ਸੰਕਟ ਨਾਲ ਨਜਿੱਠਣ ਲਈ ਸ਼ੁਰੂਆਤ ਵਿੱਚ ਰਾਜਾਂ ਦੇ ਮੁੱਖ ਮੰਤਰੀਆਂ ਅਤੇ ਜ਼ਿਲ੍ਹਾ ਅਧਿਕਾਰੀਆਂ ਨੂੰ ਸ਼ਕਤੀ ਦੇਣ ਦੀ ਜ਼ਰੂਰਤ ਸੀ ਅਤੇ ਕੇਂਦਰ ਰਾਜਾਂ ਦੇ ਸਹਿਯੋਗ ਵਿੱਚ ਕੰਮ ਕਰਦਾ। ਉਨ੍ਹਾਂ ਇਹ ਵੀ ਕਿਹਾ ਕਿ ਗਰੀਬ, ਮਜ਼ਦੂਰ, ਐੱਮਐੱਸਐੱਮਈ ਅਤੇ ਵੱਡੇ ਉਦਯੋਗਾਂ ਨੂੰ ਵੀ ਇਸ ਮੁਸ਼ਕਲ ਸਮੇਂ ਵਿੱਚ ਸਹਾਇਤਾ ਦੀ ਲੋੜ ਹੈ।
Previous articleChina adjusts plans for international passenger flights
Next articleਉੱਘੇ ਫਿਲਮ ਨਿਰਦੇਸ਼ਕ ਬਾਸੂ ਚੈਟਰਜੀ ਦਾ ਦੇਹਾਂਤ