ਧੰਮ-ਚੱਕਰ ਪਰਿਵਰਤਨ ਦਿਵਸ ਧੂਮ ਧਾਮ ਨਾਲ ਮਨਾਇਆ ਗਿਆ

 

 

 

 

 

ਜਲੰਧਰ :  ਅੰਬੇਡਕਰ ਮਿਸ਼ਨ ਸੋਸਾਇਟੀ ਪੰਜਾਬ (ਰਜਿ.) ਵਲੋਂ  ਧੰਮ-ਚੱਕਰ ਪਰਿਵਰਤਨ ਦਿਵਸ 14 ਅਕਤੂਬਰ 2019  ਨੂੰ ਅੰਬੇਡਕਰ ਭਵਨ ਟਰੱਸਟ ਅਤੇ ਆਲ  ਇੰਡੀਆ ਸਮਤਾ ਸੈਨਿਕ ਦਲ  ਦੇ ਸਹਿਯੋਗ ਨਾਲ  ਬੜੀ ਧੂਮ ਧਾਮ ਨਾਲ ਮਨਾਇਆ  ਗਿਆ. ਸਮਾਗਮ ਪੰਚਸ਼ੀਲ ਦਾ ਝੰਡਾ ਲਹਿਰਾਉਣ ਦੀ ਰਸਮ ਨਾਲ ਸ਼ੁਰੂ  ਹੋਇਆ. ਜਸਵਿੰਦਰ ਵਰਿਆਣਾ ਨੇ ਤ੍ਰਿਸ਼ਰਣ – ਪਚਸ਼ੀਲ ਗ੍ਰਹਿਣ ਕਰਾਇਆ. ਬਲਦੇਵ ਰਾਜ ਭਾਰਦਵਾਜ ਅਤੇ ਸੋਹਣ ਲਾਲ ਡੀ ਪੀ ਆਈਂ ਕਾਲਿਜਾਂ (ਸੇਵਾਮੁਕਤ) ਨੇ  ਭਿਕਸ਼ੂ ਡਾ.ਸਵਰੁਪਾਨੰਦ ਅਤੇ ਪ੍ਰੋਫੈਸਰ ਤਾਰਾ ਰਾਮ ਜੀ ਬਾਰੇ ਸ਼ਰੋਤਿਆਂ ਨੂੰ ਜਾਣੂ ਕਰਾਇਆ. ਭਿਕਸ਼ੂ ਡਾ. ਸਵਰੁਪਾਨੰਦ ਲਖਨਊ (ਉੱਤਰਪ੍ਰਦੇਸ਼) ਤੋਂ ਮੁਖ ਮਹਿਮਾਨ ਵਜੋਂ ਸਮਾਗਮ ਵਿਚ ਸ਼ਾਮਲ ਹੋਏ. ਉਨ੍ਹਾਂ ਨੇ ਆਪਣੇ ਪ੍ਰਵਚਨ ਵਿਚ ਪੰਚਸ਼ੀਲ ਦਾ ਅਰਥ ਬੜੇ ਵਿਸਥਾਰ ਨਾਲ ਸਮਝਾਇਆ. ਉਨ੍ਹਾਂ ਨੇ ਕਿਹਾ ਕਿ ਬੁੱਧ ਦਾ ਧੰਮ  ਹੀ ਇਨਸਾਨੀਅਤ ਦਾ ਭਲਾ ਕਰ ਸਕਦਾ ਹੈ ਇਸ ਕਰਕੇ ਸਭ ਨੂੰ ਬੁੱਧ  ਦੇ ਰਸਤੇ ਤੇ ਚਲਣਾ ਚਾਹੀਦਾ ਹੈ. ਮੁੱਖ ਬੁਲਾਰੇ ਪ੍ਰੋਫੈਸਰ ਤਾਰਾ ਰਾਮ ਨੇ ਆਪਣੇ ਭਾਸ਼ਣ ਚ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਨੇ 1935 ਵਿਚ ਐਲਾਨ ਕਰ ਦਿੱਤਾ ਸੀ ਕਿ “ਮੈਂ ਹਿੰਦੂ ਧਰਮ ਵਿਚ ਪੈਦਾ ਹੋਇਆ, ਇਹ ਮੇਰੇ ਵੱਸ ਦੀ ਗੱਲ ਨਹੀਂ ਸੀ ਪਰ ਮੈਂ ਹਿੰਦੂ ਧਰਮ ਚ ਮਰਾਂਗਾ ਨਹੀਂ.”  ਇਸ ਕਰਕੇ ਉਨ੍ਹਾਂ ਨੇ 14 ਅਕਤੂਬਰ 1956 ਨੂੰ ਨਾਗਪੁਰ ਵਿਖੇ ਆਪ ਬੁੱਧ ਧੰਮ ਗ੍ਰਹਿਣ ਕੀਤਾ ਅਤੇ ਆਪਣੇ ਲੱਖਾਂ ਪੈਰੋਕਾਰਾਂ ਨੂੰ ਬੁੱਧ ਧੰਮ ਦੀ ਦੀਕਸ਼ਾ ਦਿੱਤੀ. ਬਾਬਸਾਹਿਬ ਨੇ ਬੁੱਧ ਧੰਮ ਗ੍ਰਹਿਣ ਕਰਕੇ ਕਿਹਾ ਕਿ ਮੇਰਾ ਹੁਣ ਨਵਾਂ ਜਨਮ ਹੋਇਆ ਹੈ ਤੇ ਮੈਂ ਨਰਕ ਤੋਂ ਛੁੱਟ ਗਿਆ ਹਾਂ. ਪ੍ਰੋਫੈਸਰ ਤਾਰਾ ਰਾਮ ਨੇ ਕਿਹਾ ਕਿ ਬਾਬਾ ਸਾਹਿਬ ਡਾ. ਅੰਬੇਡਕਰ ਦੇ ਭਾਰਤ ਨੂੰ ਬੁੱਧਮਈ ਬਣਾਉਣ ਦੇ ਸੁਪਨੇ ਨੂੰ ਪੂਰਾ ਕਰਨਾ ਚਾਹੀਦਾ ਹੈ. ਪ੍ਰਸਿੱਧ ਅੰਬੇਡਕਰੀ ਅਤੇ ਸੰਪਾਦਕ ਭੀਮ ਪਤ੍ਰਿਕਾ, ਸ਼੍ਰੀ ਲਾਹੌਰੀ ਰਾਮ ਬਾਲੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਬੁੱਧ ਧੰਮ ਇਕ ਵਿਗਿਆਨਿਕ ਧਰਮ ਹੈ ਜੋ ਕਿਸੇ ਅੰਧ ਵਿਸ਼ਵਾਸ਼ ਨੂੰ ਨਹੀਂ ਮੰਨਦਾ. ਬਾਲੀ ਜੀ ਨੇ ਆਪਣੇ ਭਾਸ਼ਣ ਵਿਚ ਇਹ ਵੀ ਕਿਹਾ ਕਿ ਪ੍ਰਧਾਨ  ਮੰਤਰੀ ਨਰੇਂਦਰ ਮੋਦੀ ਨੇ ਸੰਯੁਕਤ  ਰਾਸ਼ਟਰ ਮਹਾਸਭਾ (UNGA )   ਵਿਚ ਕਿਹਾ ਕਿ ਭਾਰਤ ਨੇ ਦੁਨੀਆ ਨੂੰ ਯੁੱਧ  ਨਹੀਂ, ਬੁੱਧ ਦਿੱਤਾ ਹੈ ਪਰ ਭਾਰਤ ਵਿਚ ਮੋਦੀ ਦੇ ਰਾਜ ਵਿਚ ਔਰਤਾਂ ਨੂੰ ਜਿੰਦਾ ਜਲਾਇਆ ਜਾ ਰਿਹਾ ਹੈ.ਅਤੇ ਉਨ੍ਹਾਂ ਦੀ ਪਤ  ਲੁੱਟ  ਹੋ  ਰਹੀ  ਹੈ, ਘੱਟ ਗਿਣਤੀਆਂ, ਦਲਿਤਾਂ ਤੇ ਜ਼ੁਲਮ ਢਾਏ ਜਾ ਰਹੇ ਹਨ. ਇਹ ਸਾਰਾ ਜ਼ੁਲਮ ਜਬਰ ਬੁੱਧ  ਦੀ ਵਿਚਾਰਧਾਰਾ ਨੂੰ ਅਪਣਾ ਕੇ ਹੀ ਦ ਦੂਰ ਹੋ ਸਕਦਾ ਹੈ. ਆਪਣੇ ਭਾਸ਼ਣ ਦੇ ਅੰਤ ਚ ਬਾਲੀ ਜੀ ਨੇ ਸਮਾਗਮ  ਵਿਚ ਆਉਣ ਵਾਸਤੇ ਸਾਰਿਆਂ ਦਾ ਧੰਨਵਾਦ ਵੀ ਕੀਤਾ. ਅੰਬੇਡਕਰ ਮਿਸ਼ਨ ਵਿਚ ਯੋਗਦਾਨ ਪਾਉਣ ਖਾਤਿਰ ਸੋਸਾਇਟੀ ਵਲੋਂ ਸ਼੍ਰੀ ਦਰਸ਼ਨ ਬੋਧੀ ਦਾ ਮਰਨ ਉਪਰੰਤ ਸਨਮਾਨ ਕੀਤਾ ਗਿਆ ਅਤੇ ਇਹ ਸਨਮਾਨ ਉਨ੍ਹਾਂ ਦੀ ਪਤਨੀ ਸ਼੍ਰੀ ਸੁਰਿੰਦਰ ਕੌਰ ਨੂੰ ਦਿੱਤਾ ਗਿਆ.

ਸਕੂਲਾਂ ਅਤੇ ਕਾਲਿਜਾਂ ਦੇ ਵਿਦਿਆਰਥੀਆਂ ਦੇ ਪੈਂਟਿੰਗ, ਕਵੀਤਾਵਾਂ/ਗੀਤ-ਗਾਇਨ ਅਤੇ ਭਾਸ਼ਣ ਮੁਕਾਬਲੇ  ਕਰਵਾਏ  ਗਏ. ਇਨ੍ਹਾਂ ਮੁਕਾਬਲਿਆਂ ਵਿਚ ਪੂਰਨ ਇੰਟਰਨੈਸ਼ਨਲ ਪਬਲਿਕ  ਸਕੂਲ ਸਿਦਧਾਰਥ ਨਗਰ, ਗੁਰੂ ਰਵਿਦਾਸ ਪਬਲਿਕ ਸਕੂਲ ਹਦਿਆਬਾਦ  ਫਗਵਾੜਾ, ਡਾ ਬੀ ਆਰ ਮੈਮੋਰੀਅਲ ਸਕੂਲ ਬੁਲੰਦਪੁਰ, ਸਤਿਗੁਰੂ ਰਵਿਦਾਸ ਪਬਲਿਕ ਸਕੂਲ ਜੈਤੇਵਾਲੀ, ਗੌਰਮੈਂਟ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਅਬਾਦਪੁਰਾ, ਬੋਧਿਸਤਾਵ ਡਾ. ਬੀ.ਆਰ. ਅੰਬੇਡਕਰ ਮੈਮੋਰੀਅਲ ਪਬਲਿਕ ਸਕੂਲ ਫੂਲਪੁਰ,  ਡਾ. ਬੀ.ਆਰ. ਅੰਬੇਡਕਰ ਮੈਮੋਰੀਅਲ ਸਕੂਲ ਨਵਾਂਸ਼ਹਿਰ, ਅਤੇ  ਡਾ. ਬੀ.ਆਰ. ਅੰਬੇਡਕਰ  ਪਬਲਿਕ ਸਕੂਲ ਸੂੰਢ ਨੇ ਭਾਗ ਲਿਆ. ਮਾਸਟਰ ਚਮਨ ਦਾਸ ਸਾਂਪਲਾ ਅਤੇ ਐਡਵੋਕੇਟ ਪਰਮਿੰਦਰ ਸਿੰਘ ਪੈਂਟਿੰਗ ਵਿਭਾਗ ਦੇ ਇੰਚਾਰਜ ਸਨ. ਮੈਡਮ ਰਜਨੀ ਮਾਹੀ, ਰਾਜ ਕੁਮਾਰ, ਪਰਮਦਾਸ ਹੀਰ ,ਜਗਤਾਰ ਵਰਿਆਣਵੀ, ਦਲਜੀਤ ਹੰਸ, ਜੀਵਨ ਸਹੋਤਾ, ਇੰਜੀਨਿਅਰ ਜਸਵੰਤ ਰਾਏ, ਐਡਵੋਕੇਟ ਹਰਭਜਨ ਸਾਂਪਲਾ ਨੇ ਜੱਜਾਂ ਦੀ ਭੂਮਿਕਾ ਨਿਭਾਈ. ਜੇਤੂ ਵਿਦਿਆਰਥੀਆਂ  ਨੂੰ  ਇਨਾਮ ਦਿਤੇ ਗਏ. ਮੁਕਾਬਲਿਆਂ ‘ਚ ਭਾਗ ਲੈਣ ਵਾਲੇ ਵਿਦਿਆਰਥੀਆਂ  ਨੂੰ ਭਾਗੀਦਾਰੀ ਸਰਟੀਫਿਕੇਟ ਵੀ ਦਿਤੇ ਗਏ.

ਸਮਾਗਮ ਦੀ ਪ੍ਰਧਾਨਗੀ ਸੋਸਾਇਟੀ ਦੀ ਦੀ ਪ੍ਰਧਾਨ ਮੈਡਮ  ਸੁਦੇਸ਼ ਕਲਿਆਣ ਨੇ ਕੀਤੀ ਅਤੇ ਮੰਚ ਸੰਚਾਲਨ ਐਡਵੋਕੇਟ ਕੁਲਦੀਪ ਭੱਟੀ ਅਤੇ ਚਰਨ  ਦਾਸ ਸੰਧੂ ਨੇ ਬਾਖੂਬੀ ਨਿਭਾਇਆ. ਅੰਬੇਡਕਰ ਭਵਨ ਟਰੱਸਟ ਦੇ ਚੇਅਰਮੈਨ ਆਰ ਸੀ ਸੰਗਰ, ਡਾ ਜੀ ਸੀ ਕੌਲ,  ਡਾ ਰਾਮ ਲਾਲ  ਜੱਸੀ, ਵਰਿੰਦਰ ਕੁਮਾਰ, ਤਿਲਕ ਰਾਜ, ਰਮੇਸ਼ ਚੰਦਰ ਗਰੁੜ ,ਰਾਮ ਲਾਲ ਦਾਸ , ਚੇਨ ਕੁਮਾਰ ਹੋਸ਼ਿਆਰਪੂਰ, ਡਾ. ਬਲਬਿੰਦਰ ਕੁਮਾਰ, ਧਨਪਾਤ ਰਤੂ, ਬਲਵੰਤ ਕਟਾਰੀਆ ਯੂਕੇ  , ਡਾ ਰਵੀਕਾੰਤ ਪਾਲ , ਡੀ ਪੀ ਭਗਤ, ਐਮ ਐਲ ਡੋਗਰਾ, ਰੂਪ ਲਾਲ, ਬੀ ਸੀ ਗਿੱਲ, ਮਲਕੀਤ ਸਿੰਘ, ਸਤ ਪਾਲ ਸੁਮਨ, ਦਿਲਬਾਗ਼ ਸਿੰਘ ਨਵਾਂਸ਼ਹਿਰ ਅਤੇ ਚਮਨ ਲਾਲ  ਵਿਸ਼ੇਸ਼ ਤੌਰ ਤੇ ਸਮਾਗਮ ਵਿਚ ਹਾਜਰ ਹੋਏ.

 -ਵਰਿੰਦਰ ਕੁਮਾਰ, ਜਨਰਲ ਸਕੱਤਰ

 

Previous articleਮੰਤਰੀ ਆਸ਼ੂ  ‘ਤੇ ਸਿੱਖ ਨੌਜਵਾਨਾਂ ਨੂੰ ਕੁੱਟਣ ਲਈ ਤਰੁੰਤ ਮੁਕੱਦਮਾ ਦਰਜ ਕੀਤਾ ਜਾਣਾ ਚਾਹੀਦਾ ਹੈ- ਮਜੀਠੀਆ
Next articleधम्मचक्र परिवर्तन दिवस धूम-धाम से मनाया गया