ਧੰਨ ਗੁਰੂ  ਨਾਨਕ

ਪਿਰਤੀ ਸ਼ੇਰੋ
(ਸਮਾਜ ਵੀਕਲੀ)
15 ਅਪ੍ਰੈਲ 1469 ਨੂੰ  ਰਾਇ ਭੋਇ ਦੀ ਤਲਵੰਡੀ ਵਿਖੇ,
ਪਿਤਾ  ਮਹਿਤਾ ਕਾਲੂ , ਅਤੇ ਮਾਤਾ ਤ੍ਰਿਪਤਾ  ਦੇ ਘਰ ਨੂੰ ਰੁਸ਼ਨਾਇਆਂ,ਧੰਨ ਗੁਰੂ  ਨਾਨਕ ਨੇ,
ਦੁਨੀਆ ਤੇ ਸੱਚ ਦਾ ਪ੍ਰਚਾਰ ਚਲਾਇਆ ਧੰਨ ਗੁਰੂ ਨਾਨਕ ਨੇ,
ਛੋਟੀ ਉਮਰ ਦੇ ਵਿੱਚ ਹੀ ਪਿਤਾ ਨੇ ਬਾਬੇ ਨੂੰ  ਪੜਨ ਘੱਲਿਆ ,
ਪਾਧੇ ਨੂੰ  ਪਾਠ ਦੁਨਿਆਵੀ  ਪੜਾਇਆ ਧੰਨ ਗੁਰੂ ਨਾਨਕ ਨੇ,
ਭੁੱਖਿਆ ਸਾਧੂਆ ਨੂੰ  ਲੰਗਰ ਛਕਾਇਆ  ,
ਦੁਨੀਆ ਤੇ ਸੱਚ ਦਾ ਪ੍ਰਚਾਰ ਚਲਾਇਆ ਧੰਨ ਗੁਰੂ ਨਾਨਕ ਨੇ
ਮੂਰਤੀ ਪੂਜਾ, ਵਹਿਮ ਭਰਮ, ਧਾਗੇ ਤਵੀਤਾਂ, ਰਸਮਾ ਰਿਵਾਜਾਂ ਦਾ ਬਾਬੇ ਨੇ ਖੰਡਨ ਕੀਤਾ,
ਜਾਤਾ ਪਾਤਾ ਨੂੰ  ਮੁਕਤ ਕੀਤਾ,
 ਟੁੱਟਣ ਵਾਲਾ ਜੇਨਊ ਨਾ ਪਾਇਆ ਧੰਨ ਗੁਰੂ ਨਾਨਕ ਨੇ,
ਦੁਨੀਆ ਤੇ ਸੱਚ ਦਾ ਪ੍ਰਚਾਰ ਚਲਾਇਆ ਧੰਨ ਗੁਰੂ ਨਾਨਕ ਨੇ,
ਬਾਬਰ ਦੇ ਹੁੰਦੇ ਜੁਲਮਾਂ ਦਾ ਡੱਟ ਕੇ ਵਿਰੋਧ ਕੀਤਾ,
ਅੌਰਤ ਨੂੰ  ਬਰਾਬਰਤਾ ਦਾ ਹੱਕ, ਮਾਣ ਸਨਮਾਨ  ਦਬਾਇਆ, ਧੰਨ ਗੁਰੂ ਨਾਨਕ ਨੇ,
ਹੱਥੀ ਕਿਰਤ ਕਰਕੇ  ਖਾਣਾ ਸਿਖਾਇਆ ਧੰਨ ਗੁਰੂ ਨਾਨਕ ਨੇ,
ਦੁਨੀਆ ਤੇ ਸੱਚ ਦਾ ਪ੍ਰਚਾਰ ਚਲਾਇਆ ਧੰਨ ਗੁਰੂ ਨਾਨਕ ਨੇ,
ਜੀਵਨ ਭਰ ਵਿੱਚ  ਧੰਨ ਗੁਰੂ ਨਾਨਕ ਨੇ ਚਾਰ ਉਦਾਸੀਆਂ, ਜਿਵੇ ਕਿ  ,
ਪੂਰਬ ,ਪੱਛਮ,ਉੱਤਰ,ਦੱਖਣ
ਤਰਕ ਦਿੱਤੇ ਸਭ ਨਾਲ ਹੈ ,ਅਤੇ ਸਭ ਲੋਕਾਂ ਜਾਗਰੂਕ  ਕੀਤਾ,
ਪਿਰਤੀ ਵਰਗੇ ਭੁੱਲਿਆ ਨੂੰ   ਸਿੱਧੇ  ਰਾਹ  ਪਾਇਆ ਧੰਨ ਗੁਰੂ ਨਾਨਕ ਨੇ
ਦੁਨੀਆ ਤੇ ਸੱਚ ਦਾ ਪ੍ਰਚਾਰ ਚਲਾਇਆ ਧੰਨ ਗੁਰੂ ਨਾਨਕ ਨੇ
ਪਿਰਤੀ ਸ਼ੇਰੋ  
ਮੋ: 98144 07342
Previous articlePak supports inclusive peace process in Afghanistan: Imran
Next articleISL: Krishna helps ATK Mohun Bagan beat Blasters 1-0