ਦੱਖਣੀ ਏਸ਼ਿਆਈ ਖੇਡਾਂ: 174 ਸੋਨ ਤਗ਼ਮਿਆਂ ਨਾਲ ਚੋਟੀ ’ਤੇ ਰਿਹਾ ਭਾਰਤ

ਜਲੰਧਰ  : ਸਬ-ਇੰਸਪੈਕਟਰ ਗੁਰਸ਼ਰਨ ਕੌਰ ਨੇ ਨੇਪਾਲ ਵਿੱਚ ਸਮਾਪਤ ਹੋਈਆਂ 13ਵੀਆਂ ਦੱਖਣੀ ਏਸ਼ਿਆਈ ਖੇਡਾਂ ਵਿੱਚ ਕੁਸ਼ਤੀ ਦੇ 76 ਕਿਲੋ ਭਾਰ ਵਰਗ ਵਿੱਚ ਸੋਨ ਤਗ਼ਮਾ ਜਿੱਤਿਆ। ਗੁਰਸ਼ਰਨ ਨੇ ਇਸ ਤੋਂ ਪਹਿਲਾਂ ਪੀਏਪੀ ’ਚ ਹੋਈ ਸੀਨੀਅਰ ਕੌਮੀ ਕੁਸ਼ਤੀ ਚੈਂਪੀਅਨਸ਼ਿੱਪ ਵਿੱਚ ਵੀ ਸੋਨ ਤਗ਼ਮਾ ਹਾਸਲ ਕੀਤਾ ਸੀ। ਉਹ ਇੱਥੇ ਪੀਏਪੀ ਵਿੱਚ ਤਾਇਨਾਤ ਹੈ। ਗੁਰਸ਼ਰਨ ਦੀ ਕੋਚ ਰਜਨੀ ਭੱਲਾ ਨੇ ਦੱਸਿਆ ਕਿ ਗੁਰਸ਼ਰਨ ਨੇ ਲੰਮੇ ਸਮੇਂ ਮਗਰੋਂ ਕੁਸ਼ਤੀ ਮੁਕਾਬਲਿਆਂ ਵਿੱਚ ਵਾਪਸੀ ਕੀਤੀ ਸੀ। ਗੁਰਸ਼ਰਨ ਕੌਰ ਦੀ ਤਿੰਨ ਸਾਲਾ ਧੀ ਵੀ ਹੈ। ਸੈਗ ਖੇਡਾਂ ’ਚ ਚੈਂਪੀਅਨ ਬਣਨ ਮਗਰੋਂ ਉਸ ਦਾ ਅਗਲਾ ਨਿਸ਼ਾਨਾ ਟੋਕੀਓ ਓਲੰਪਿਕ ਖੇਡਾਂ-2020 ਹਨ। ਗੁਰਸ਼ਰਨ ਕੌਮੀ ਚੈਂਪੀਅਨਸ਼ਿੱਪ ’ਚ ਸੋਨ ਤਗ਼ਮਾ ਜਿੱਤਣ ਵਾਲੀ ਪੰਜਾਬ ਦੀ ਇਕਲੌਤੀ ਪਹਿਲਵਾਨ ਹੈ। ਨੇਪਾਲ ਦੇ ਪੋਖਰਾ ਅਤੇ ਕਾਠਮੰਡੂ ’ਚ ਹੋਈਆਂ ਖੇਡਾਂ ’ਚ ਭਾਰਤ ਦੇ 7 ਪਹਿਲਵਾਨਾਂ ਦੀ ਟੀਮ ਨੇ ਹਿੱਸਾ ਲਿਆ ਸੀ।

Previous articleਭਾਰਤ ਨੇ ਕੌਮਾਂਤਰੀ ਕਬੱਡੀ ਟੂਰਨਾਮੈਂਟ ਜਿੱਤਿਆ
Next articleਭਾਰਤ ਤੇ ਵਿੰਡੀਜ਼ ’ਚ ਫ਼ੈਸਲਾਕੁਨ ਟੀ-20 ਮੈਚ ਅੱਜ