ਦੋ ਮਿੰਟ ਦਾ ਮੋਨ ਧਾਰਨ ਉਪਰੰਤ ਕੀਤੀ ਭੁੱਖ ਹੜਤਾਲ ਦੀ ਸ਼ੁਰੂਆਤ 

 

    ਮਾਨਸਾ, 31 ਜੁਲਾਈ ( ਔਲਖ ):-  ਸਿਹਤ ਮੁਲਾਜ਼ਮ ਸੰਘਰਸ਼ ਕਮੇਟੀ ਪੰਜਾਬ ਦੇ ਸੱਦੇ ਤੇ ਅੱਜ ਮਾਨਸਾ ਜ਼ਿਲ੍ਹੇ ਦੇ ਸਿਹਤ ਮੁਲਾਜ਼ਮਾਂ ਨੇ ਸ੍ਰੀ ਮਤੀ ਪਰਮਜੀਤ ਕੌਰ ਮਲਟੀਪਰਪਜ਼ ਹੈਲਥ ਵਰਕਰ ਫੀਮੇਲ ਜਿਸਦੀ ਕਿ ਕਰੋਨਾ ਮਹਾਂਮਾਰੀ ਕਾਰਨ ਬੀਤੇ ਦਿਨੀਂ ਮੌਤ ਹੋ ਗਈ ਸੀ।  ਉਸ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੋਨ ਧਾਰਨ ਕੀਤਾ ਗਿਆ ਅਤੇ ਸਰਧਾਂਜਲੀ ਭੇਂਟ ਕਰਨ ਉਪਰੰਤ ਭੁੱਖ ਹੜਤਾਲ ਦੀ ਸ਼ੁਰੂਆਤ ਕੀਤੀ ਗਈ।  ਅੱਜ ਇਸ ਭੁੱਖ ਹੜਤਾਲ ਵਿੱਚ ਸਿਹਤ ਮੁਲਾਜ਼ਮ ਬਲਵਿੰਦਰ ਕੌਰ,  ਰਾਣੀ ਦੇਵੀ , ਰੀਟਾ ਰਾਣੀ, ਲਖਵੀਰ ਸਿੰਘ ਅਤੇ ਪਰਦੀਪ ਸਿੰਘ ਨੇ ਸਮੂਲੀਅਤ ਕੀਤੀ। ਇਸ ਮੌਕੇ ਕੇਵਲ ਸਿੰਘ ਜਿਲ੍ਹਾ ਪ੍ਰਧਾਨ ਨੇ  ਕਿਹਾ ਕਿ ਇੱਕ ਪਾਸੇ ਸਿਹਤ ਮੁਲਾਜ਼ਮ ਕਰੋਨਾ ਮਹਾਂਮਾਰੀ ਦੀ ਜੰਗ ਦੌਰਾਨ ਸ਼ਹੀਦ ਹੋ ਰਹੇ ਹਨ ਦੂਜੇ ਪਾਸੇ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕ ਰਹੀ।ਸਿਹਤ ਮੁਲਾਜ਼ਮਾਂ ਦੇ ਮਹਾਂਮਾਰੀ ਦੌਰਾਨ ਫੌਜੀਆਂ ਦੀ ਤਰ੍ਹਾਂ ਕੀਤੇ ਕੰਮਾਂ ਨੂੰ ਦੇਖਦੇ ਹੋਏ ਸਰਕਾਰ ਨੂੰ ਸਿਹਤ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਤੁਰੰਤ ਮੰਨ ਲੈਣਾ ਚਾਹੀਦਾ ਹੈ।
            ਚਾਨਣ ਦੀਪ ਸਿੰਘ ਸੰਘਰਸ਼ ਕਮੇਟੀ ਆਗੂ ਨੇ ਦੱਸਿਆ ਕਿ ਮੋਜੂਦਾ ਸਰਕਾਰ ਦੇ ਮੁਲਾਜ਼ਮ ਮਾਰੂ ਰਵੱਈਏ ਤੋਂ ਪੂਰਾ ਮੁਲਾਜ਼ਮ ਵਰਗ ਤੰਗ ਆ ਚੁੱਕਾ ਹੈ। ਸਿਹਤ ਮੁਲਾਜ਼ਮਾਂ ਨੂੰ ਕੋਵਿਡ ਮਹਾਂਮਾਰੀ ਵਿੱਚ ਆਪਣੀ ਜਾਨ ਖਤਰੇ ਵਿੱਚ ਪਾ ਕੇ ਕੰਮ ਕਰਨ ਕਰਕੇ ਇੱਕ ਪਾਸੇ ਹਰ ਕੋਈ ਕਰੋਨਾ  ਵਾਰੀਅਰ ਕਹਿ ਕੇ ਸਨਮਾਨ ਕਰ ਰਿਹਾ ਹੈ ਦੂਜੇ ਪਾਸੇ ਸਰਕਾਰ ਸਿਹਤ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਨਹੀਂ ਕਰ ਰਹੀ।  ਸਗੋਂ ਕੇਂਦਰੀ ਤਨਖਾਹ ਪੈਟਰਨ ਲਾਗੂ ਕਰਨ ਅਤੇ ਮੋਬਾਈਲ ਭੱਤਾ ਘਟਾਉਣ ਆਦਿ ਵਰਗੇ ਬੇਤੁਕੇ ਫੈਸਲੇ ਕਰ ਰਹੀ ਹੈ। ਇਸ ਮੌਕੇ ਮੁਲਾਜ਼ਮ ਆਗੂਆਂ ਨੇ ਸਰਕਾਰ ਖਿਲਾਫ ਜਮਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਚਰਨਜੀਤ ਕੌਰ, ਸੰਜੀਵ ਕੁਮਾਰ, ਗੁਰਚਰਨ ਕੌਰ, ਹਰਜੀਤ ਕੌਰ, ਜਸਵੀਰ ਸਿੰਘ ਰੂਰਲ ਫਾਰਮੇਸੀ ਅਫਸਰ ਆਦਿ ਹਾਜ਼ਰ ਸਨ।
ਚਾਨਣ ਦੀਪ ਸਿੰਘ ਔਲਖ – 9876888177
Previous articleਅੰਮ੍ਰਿਤਸਰ ਵਿਕਾਸ ਮੰਚ ਵੱਲੋਂ ਅੰਮ੍ਰਿਤਸਰ  ਜ਼ਿਲ੍ਹਾ  ਹੈਰੀਟੇਜ਼  ਸੁਸਾਇਟੀ  ਬਨਾਉਣ  ਦੀ ਮੰਗ
Next articleSpurious liquor tragedy toll reaches 21, Punjab CM orders probe