ਦੋੋਸਤਾਂ ਨਾਲ ਰਲ ਕੇ ਪੰਜ ਸਾਲ ਦੇ ਪੁੱਤ ਸਾਹਮਣੇ ਪਤਨੀ ਨਾਲ ਸਮੂਹਿਕ ਜਬਰ-ਜਨਾਹ

ਤਿਰੂਵਨੰਤਪੁਰਮ (ਸਮਾਜਵੀਕਲੀ): ਕੇਰਲ ਰਾਜਧਾਨੀ ਵਿੱਚ 25 ਸਾਲਾ ਔਰਤ ਨੂੰ ਉਸ ਦੇ ਪਤੀ ਨੇ ਕਥਿਤ ਤੌਰ ‘ਤੇ ਸ਼ਰਾਬ ਪੀਣ ਲਈ ਮਜਬੂਰ ਕੀਤਾ, ਜਿਸ ਤੋਂ ਬਾਅਦ ਉਸ ਨੇ ਆਪਣੇ ਚਾਰ ਦੋਸਤਾਂ ਦੇ ਨਾਲ ਮਿਲ ਕੇ ਉਸ ਦੇ ਸਰੀਰ ਨੂੰ ਸਿਗਰੇਟ ਦੇ ਬੱਟਾਂ ਨਾਲ ਸਾੜਨ ਤੋਂ ਬਾਅਦ ਸਾਰਿਆਂ ਨੇ ਔਰਤ ਦੇ ਪੰਜ ਸਾਲਾ ਬੇਟੇ ਦੇ ਸਾਮਹਣੇ ਸਮੂਹਿਕ ਬਲਾਤਕਾਰ ਕੀਤਾ।

ਪੁਲੀਸ ਨੇ ਸਾਰੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਘਟਨਾ ਉਸ ਸਮੇਂ ਸਾਹਮਣੇ ਆਈ ਜਦੋਂ 25 ਸਾਲਾ ਔਰਤ ਨੇ ਪੁਲੀਸ ਕੋਲ ਪਹੁੰਚ ਕੀਤੀ ਅਤੇ ਆਪਣੇ ਪਤੀ ਅਤੇ ਉਸ ਦੇ ਚਾਰ ਦੋਸਤਾਂ ਖ਼ਿਲਾਫ਼ ਸ਼ਿਕਾਇਤ ਕੀਤੀ। ਪੁਲਿਸ ਨੇ ਦੱਸਿਆ, “ਅਸੀਂ ਇਸ ਮਾਮਲੇ ਦੀ ਜਾਂਚ ਤੋਂ ਬਾਅਦ ਪਤੀ ਸਣੇ ਪੰਜ ਲੋਕਾਂ ਦੀ ਗ੍ਰਿਫਤਾਰੀ ਕੀਤੀ ਹੈ।

ਅਸੀਂ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਅਜੇ ਇਕ ਹੋਰ ਮੁਲਜ਼ਮ ਨੂੰ ਕਾਬੂ ਕਰਨਾ ਬਾਕੀਹੈ।” ਪੰਜਾਂ ਮੁਲਜ਼ਮਾਂ ਖ਼ਿਲਾਫ਼ ਅਗਵਾ, ਕੁੱਟਮਾਰ ਅਤੇ ਸਮੂਹਿਕ ਜਬਰ ਜਨਾਹ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਗਿਆ ਹੈ। ਇਸ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਕੇਕੇ ਸ਼ੈਲਜਾ ਨੇ ਰਾਜ ਦੇ ਪੁਲੀਸ ਮੁਖੀ ਨੂੰ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕਰਨ ਲਈ ਕਿਹਾ ਕਿਉਂਕਿ ਬੱਚੇ ਦੇ ਸਾਹਮਣੇ ਅਜਿਹੀ ਬੇਰਹਿਮੀ ਘਟਨਾ ਜੁਰਮ ਨੂੰ ਹੋਰ ਸੰਗੀਨ ਬਣਾਉਂਦੀ ਹੈ।ਕੇਰਲ ਰਾਜ ਮਹਿਲਾ ਕਮਿਸ਼ਨ ਨੇ ਪੁਲੀਸ ਤੋਂ ਰਿਪੋਰਟ ਮੰਗੀ ਹੈ।

Previous articleਵਿਸ਼ੇਸ਼ ਡਾਇਰੈਕਟਰ ਸਣੇ ਪੰਜ ਨੂੰ ਕਰੋਨਾ, ਈਡੀ ਹੈੱਡਕੁਆਰਟਰ ਸੀਲ
Next articleਮਾਈਕਲ ਜੌਰਡਨ ਨਸਲੀ ਬਰਾਬਰੀ ਲਈ ਦਾਨ ਕਰਨਗੇ 10 ਕਰੋੜ ਡਾਲਰ