ਦੇਸੀ ਬੋਲੀਆਂ ਅਤੇ ਬੇਦ

ਸ. ਨਾਜਰ ਸਿੰਘ

(ਸਮਾਜਵੀਕਲੀ)

 

ਮਗਧ ਦਾ ਰਾਜ ਕੁਮਾਰ ਅਤੇ ਨੇਪਾਲ ਦਾ ਰਾਜ ਕੁਮਾਰ ਮਹਾਂਵੀਰ ਅਤੇ ਸਿਦਾਰਥ ਹੋ ਚੁੱਕੇ ਹਨ। ਇਹਨਾਂ ਨੇ ਆਪਣੇ ਧਰਮ ਚਲਾਏ। ਮਹਾਂਵੀਰ ਨੂੰ ਭਗਵਾਨ ਜਾਂ ਅਰਿਹੰਤ ਕਹਿੰਦੇ ਹਨ। ਇਨ੍ਹਾਂ ਦਾ ਸਿਧਾਂਤ ਸਿਆਦਵਾਦ ਅਤੇ ਬੋਲੀ ਅਰਧ ਮਾਗਧੀਸੀ, ਜਿਸ ਨੂੰ ਜੈਨ ਧਰਮ ਦੇ ਪ੍ਰਚਾਰ ਦਾ ਮਾਧਿਅਮ ਬਣਾਇਆ। ਉਨ੍ਹਾਂ ਨੇ ਆਪਣੇ ਮੱਤ ਦਾ ਪ੍ਰਚਾਰ ਆਰੀਆ ਅਤੇ ਅਨਾਰੀਆ ਲੋਕਾਂ ਦੇ ਬਿਨਾ ਭੇਦ ਭਾਵ ਤੋਂ ਕਰਨਾ ਸ਼ੁਰੂ ਕੀਤਾ, ਜਿਸ ਕਰਕੇ ਕਾਫੀ ਲੋਕ ਇਸ ਧਰਮ ਵਿੱਚ ਸ਼ਾਮਿਲ ਹੋ ਗਏ। ਜੈਨੀ ਅਰਿਹੰਤ ਤੋਂ ਪਹਿਲਾਂ 23 ਤੀਰਥੰਕਰ ਹੋਏ ਹਨ। ਇੰਝ ਇਹ ਧਰਮ ਸਿਦਾਰਥ ਬੁੱਧ ਤੋਂ ਪਹਿਲਾਂ ਹੀ ਪ੍ਰਸਿੱਧ ਹੋ ਚੁੱਕਾ ਸੀ। ਪਰ ਇਸ ਧਰਮ ਦਾ ਪ੍ਰਚਾਰ ਵਪਾਰੀ ਵਰਗ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ। ਇਹ ਹੁਣ ਆਪਣੀ ਲਿੱਪੀ ਵੀ ਭੁੱਲ ਚੁੱਕੇ ਹਨ ਅਤੇ ਇਨ੍ਹਾਂ ਦੀਆ ਰੀਤਾਂ ਵੀ ਸਨਾਤਨੀ ਹਿੰਦੂਆ ਦੇ ਨੇੜੇ ਹਨ। ਨਾਗਰੀ ਲਿੱਪੀ ਨੂੰ ਬਾਂਬੀ ਲਿੱਪੀ ਮੰਨ ਕੇ ਜੈਨੀਆ ਨੇ ਆਪਣਾ ਸਾਹਿਤ ਨਾਗਰੀ ਲਿੱਪੀ ਵਿੱਚ ਛਪਵਾਉਣਾ ਸ਼ਰੂ ਕਰ ਦਿੱਤਾ ਹੈ। ਇਨ੍ਹਾਂ ਦੇ ਧਾਰਮਿਕ ਆਗੂ ਪੰਜਾਬ ਵਿੱਚ ਹਿੰਦੀ ਵਿੱਚ ਪ੍ਰਚਾਰ ਕਰਦੇ ਹਨ। ਜਦ ਕਿ ਗੁਜਰਾਤ ਵਿੱਚ ਜੈਨੀ ਆਪਣਾ ਧਾਰਮਿਕ ਪ੍ਰਚਾਰ ਗੁਜਰਾਤੀ ਲਿੱਪੀ ਅਤੇ ਬੋਲੀ ਵਿੱਚ ਕਰਦੇ ਹਨ। ਗੁਜਰਾਤ ਦੇ ਪਾਰਸੀਆ ਨੇ ਵੀ ਆਪਣੀ ਗੁਜਰਾਤੀ ਬੋਲੀ ਅਤੇ ਲਿੱਪੀ ਨੂੰ ਮੰਨ ਲਿਆ। 2011 ਦੇ ਛੲਨਸੁਸ ਅਨੁਸਾਰ ਪੰਜਾਬ ਵਿੱਚ ਜੈਨੀ 0.16 % ਅਤੇ ਬੋਧੀ 0.12 % ਹਨ। (2011 ਦੇ Census ਅਨੁਸਾਰ ਜਦਕਿ ਇੰਡੀਆ ਵਿੱਚ ਜੈਨੀ 0.36 % ਅਤੇ ਬੋਧੀ 0.7 % ਹਨ) ਪੰਜਾਬ ਦੇ ਬੋਧੀਆ ਨੇ ਜੈਨੀਆਂ ਵਾਂਗ ਹੀ ਨਾਗਰੀ ਲਿੱਪੀ ਨੂੰ ਮੰਨ ਕਰ ਲਿਆ।ਇਹ ਪੰਜਾਬ ਦੇ ਸ਼ੂਦਰ ਵਰਗ ਵਿੱਚੋਂ ਹੀ ਹਨ।

ਬੋਧੀਆਂ ਦੀ ਪਛਾਣ ਹਿੰਦੂ ਧਰਮ ਦੇ ਕਾਫੀ ਨੇੜੇ ਹੈ। ਪੰਜਾਬ ਦੇ ਬੋਧੀਆ ਦਾ ਧਰਮ ਸਿੱਖ ਹੀ ਹੈ। ਇਹ ਬੀ.ਆਰ. ਅੰਬੇਦਕਾਰ ਨੂੰ ਆਪਣਾ ਰਾਹ ਦਿਖਾਵਾ ਮੰਨਦੇ ਹੋਣ ਕਰਕੇ ਆਪਣੇ ਪਿਛੋਕੜ ਨੂੰ ਛੱਡ ਚੁੱਕੇ ਹਨ।

ਬੋਧੀਆਂ ਅਤੇ ਜੈਨੀਆਂ ਨੇ ਬ੍ਰਾਹਮਣਵਾਦ ਅਤੇ ਸੰਸਕ੍ਰਿਤਵਾਦੀਆਂ ਨਾਲ ਕਾਫੀ ਟੱਕਰ ਲਈ ਅਤੇ ਇੰਡੀਅਨ ਸੱਬ-ਕੰਟੀਨੈਂਟ ਵਿੱਚ ਕਾਫੀ ਉਤਰਾਅ ਅਤੇ ਚੜ੍ਹਾਅ ਆਇਆ, ਜਿਨ੍ਹਾਂ ਕਰਕੇ ਇਨ੍ਹਾਂ ਨੂੰ ਆਪਣੀਆਂ ਬੋਲੀਆਂ ਅਤੇ ਸਿਧਾਂਤਾ ਨਾਲ ਸਮਝੌਤਾ ਕਰਨਾ ਪਿਆ। ਇਸ ਤਰ੍ਹਾਂ ਇਨ੍ਹਾਂ ਨੂੰ ਆਪਣੀ ਮਾਗਧੀ ਅਤੇ ਅਰਧ ਮਾਗਧੀ ਬੋਲੀ ਛੱਡਣੀ ਪਈ ਅਤੇ ਆਪਣੀ ਲਿੱਪੀ ਨੂੰ ਵੀ ਭੁੱਲ ਗਏ ਹਨ।ਜਦ ਬੋਧੀ ਤਾਕਤ ਵਿੱਚ ਸਨ ਤਾਂ ਇਨ੍ਹਾਂ ਨੇ ਵੀ ਲੋਕ ਬੋਲੀਆਂ ਨੂੰ ਉੱਠਣ ਨਹੀ ਦਿੱਤਾ। ਇਸ ਦਾ ਸਿੱਟਾ ਇਹ ਹੋਇਆ ਕਿ ਲੋਕਾਂ ਨੇ ਆਪਣੇ ਭਾਵ ਅਖਾਣਾਂ ਅਤੇ ਮੁਹਾਵਾਰਿਆਂ ਪ੍ਰਗਟ ਕਰਨੇ ਸ਼ੁਰੂ ਕਰ ਦਿੱਤੇ।

ਉਪਰੋਕਤ ਧਰਮਾਂ ਦਾ ਕਾਰਜ ਖੇਤਰ ਮਗਧ ਰਿਹਾ ਹੈ। ਬੋਧੀਆ ਨੇ ਅਸ਼ੋਕ ਵੇਲ਼ੇ ਮਾਗਧੀ ਬੋਲੀ ਨੂੰ ਸਰਕਾਰੀ ਬੋਲੀ ਬਣਾਇਆ। ਬੋਧੀਆਂ ਦੇ ਰਾਜ ਵੇਲ਼ੇ ਇਹ ਬੋਲੀ ਕਾਫੀ ਦੂਰ-ਦੂਰ ਤੱਕ ਫੈਲ਼ੀ, ਕਿੳਂੁਕਿ ਅਸ਼ੋਕ ਦੇ ਰਾਜ ਦਾ ਕਾਫੀ ਵਿਸਥਾਰ ਹੋਣ ਕਰਕੇ ਇਸ ਦੀ ਬੋਲੀ ਅਤੇ ਲਿੱਪੀ ਵੀ ਕਾਫੀ ਦੂਰ ਤੱਕ ਫੈਲ਼ੀ। ਇਸ ਤਰਾਂ ਅਸ਼ੋਕ ਦੇ ਕਈ ਸ਼ਿਲਾਲੇਖ ਕਈ ਥਾਂਵਾ ਤੋਂ ਮਿਲੇ ਹਨ। ਅਸ਼ੋਕ ਦੇ ਸ਼ਿਲਾਲੇਖਾ ਤੋਂ ਪਤਾ ਚਲਦਾ ਹੈ ਕਿ ਮਾਗਧੀ ਬੋਲੀ ਵਿੱਚ ਵੀ ਕਈ ਲੋਕਲ ਬੋਲੀ ਦੇ ਸ਼ਬਦ ਆ ਚੁੱਕੇ ਹਨ। ਜਿਨ੍ਹਾਂ ਵਿੱਚ ਪੰਜਾਬੀ ਦੇ ਕਈ ਸ਼ਬਦ ਮਿਲਦੇ ਹਨ, ਜਿਵੇਂ ਧੀ, ਡਿਊੜ, ਸੱਤ ਅਤੇ ਅੱਠ ਆਦਿ। ਇਸ ਤਰਾਂ ਪੰਜਾਬੀ ਦੀ ਹੌਦ ਅਸ਼ੋਕ ਵੇਲ਼ੇ ਵੀ ਸੀ। ਅਸ਼ੋਕ ਦੇ ਪੋਤਰੇ ਦੇ ਕਤਲ਼ ਪਿੱਛੋ ਬੁੱਧ ਧਰਮ ਦਾ ਪਤਨ ਹੋ ਗਿਆ। ਇਸ ਪ੍ਰਕਾਰ ਬੁੱਧ ਧਰਮ ਦੇ ਪਤਨ ਹੋਣ ਕਰਕੇ ਇਨ੍ਹਾਂ ਦੀ ਬੋਲੀ ਅਤੇ ਧਰਮ ਦੀ ਚੜਤ ਵਿੱਚ ਕਾਫੀ ਗਿਰਾਵਟ ਆਈ। ਇਸ ਪਿੱਛੋਂ ਇਨ੍ਹਾਂ ਨੇ ਵੀ ਸੰਸਕ੍ਰਿਤ ਬੋਲੀ ਨੂੰ ਧਾਰਨ ਕਰ ਲਿਆ। ਹੋਜ਼ੀ ਮੱਠ ਵਿੱਚੋਂ ਇਕ ਲਿੱਪੀ ਮਿਲੀ, ਜਿਸ ਦਾ ਨਾਮ ਟਾਕਰੀ ਲਿੱਪੀ ਹੈ।ਜਿਸ ਨੂੰ ਗੌਰੀ ਸ਼ੰਕਰ ਨੇ ਬ੍ਰਾਹਮੀ ਲਿੱਪੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਦੇ ਸਿੱਖ ਚੇਲਿਆ ਨੇ ਵੀ ਟਾਕਰੀ ਲਿੱਪੀ ਨੂੰ ਬ੍ਰਾਹਮੀ ਲਿੱਪੀ ਕਹਿਣਾ ਸ਼ੁਰੂ ਕਰ ਦਿੱਤਾ ਹੈ। ਇਸ ਤਰ੍ਹਾਂ ਇਨ੍ਹਾਂ ਨੇ ਗੁਰਮੁੱਖੀ ਦੇ ਪਿਛੋਕੜ ਨੂੰ ਵੀ ਸ਼ਿਲਾਲੇਖਾ ਵਿੱਚੋ ਮਿਲੀਆਂ ਲਿੱਪੀਆਂ ਨੂੰ ਸਹੀ ਢੰਗ ਨਾਲ ਨਹੀ ਵਾਚਿਆ। ਜੇ ਸ਼ਿਲਾਲੇਖਾ ਨੂੰ ਸਹੀ ਢੰਗ ਨਾਲ ਵਾਚਿਆ ਹੁੰਦਾ ਤਾਂ ਟਾਕਰੀ ਲਿਪੀ ਨੂੰ ਬ੍ਰਾਹਮੀ ਲਿੱਪੀ ਨਾ ਕਹਿੰਦੇ।

ਪਹਿਲੀ ਸਦੀ ਬੀ.ਸੀ. ਵਿੱਚ ਗੁਨਾਢਿਆ ਨਾਮ ਦਾ ਵਿਦਵਾਨ ਰਾਜੇ ਦੀ ਨੌਕਰੀ ਕਰਦਾ ਸੀ। ਰਾਜੇ ਨੇ ਉਸ ਨੂੰ ਇੱਕ ਦਿਨ ਪੁੱਛਿਆ ਕਿ ਉਹ ਮੇਰੀ ਰਾਣੀ ਨੂੰ ਕਿੰਨੇ ਦਿਨਾਂ ਵਿੱਚ ਸੰਸਕ੍ਰਿਤ ਸਿਖਾਵੇਗਾ ਤਾਂ ਉਸ ਨੇ ਉਤਰ ਦਿੱਤਾ ਕਿ ਛੇ ਵਰਿ੍ਹਆਂ ਵਿੱਚ। ਫਿਰ ਰਾਜੇ ਨੇ ਕਿਸੇ ਸੰੰਸਕ੍ਰਿਤ ਵਿਦਵਾਨ ਨੂੰ ਪੁੱਛਿਆ ਤਾਂ ਵਿਦਵਾਨ ਨੇ ਕਿਹਾ ਕਿ ਉਹ ਛੇ ਮਹੀਨਿਆ ਵਿੱਚ ਸੰਸਕ੍ਰਿਤ ਸਿਖਾ ਦਵੇਗਾ। ਇਸ ਤਰ੍ਹਾਂ ਰਾਜੇ ਨੂੰ ਇਹ ਸੁਝਾਅ ਬਹੁਤ ਪਸੰਦ ਆਇਆ। ਇਸ ਤਰਾਂ ਰਾਜੇ ਨੇ ਉਸ ਵਿਦਵਾਨ ਨੂੰ ਰਾਣੀ ਦੀ ਸਿਖਲਾਈ ਲਈ ਰੱਖ ਲਿਆ ਅਤੇ ਰਾਜੇ ਦਾ ਗੁਨਾਢਿਆ ਤੋਂ ਮੋਹ ਭੰਗ ਹੋ ਗਿਆ ਅਤੇ ਗੁਨਾਢਿਯ ਰਾਜ ਦਰਬਾਰ ਛੱਡ ਕੇ ਚਲਾ ਗਿਆ। ਗੁਨਾਢਿਆ ਨੇ ਵਿਚਾਰਿਆ ਕਿ ਉਹ ਆਪਣੀ ਬੋਲੀ ਵਿੱਚ ਇੱਕ ਪੋਥੀ ਲਿਖੇਗਾ ਅਤੇ ਰਾਜੇ ਨੂੰ ਦਿਖਾ ਕੇ ਇਨਾਮ ਲਵੇਗਾ।

ਗੁਨਾਢਿਆ ਨੇ ਬੜੀ ਮਿਹਨਤ ਨਾਲ ਇੱਕ ਪੋਥੀ ਲਿਖੀ, ਜਿਸ ਦਾ ਨਾਂ ‘ਬਡਕਹਾ’ ਰੱਖਿਆ। ਜਿਸ ਦਾ ਪਿੱਛੋ ਸੰਸਕ੍ਰਿਤ ਵਿੱਚ ਇਸ ਦਾ ਉਲੱਥਾ ਕੀਤਾ ਗਿਆ, ਜੋ ਕਿ ਅੱਜ ਕੱਲ ਨਹੀ ਮਿਲਦਾ ਪਰ ਇਸ ਦਾ ਜ਼ਿਕਰ ਕੁਟੇਸ਼ਨਾਂ ਵਿੱਚ ਹੀ ਮਿਲਦਾ ਹੈ। ‘ਬਡਕਹਾ’ ਨੂੰ ਸੰਸਕ੍ਰਿਤ ਵਿੱਚ ‘ਬ੍ਰਿਧ ਕਥਾ’ ਵੀ ਕਿਹਾ ਜਾਂਦਾ ਹੈ।

‘ਬਡਕਹਾ’ ਸ਼ਬਦ ਪੰਜਾਬੀ ਦੇ ਕਾਫੀ ਨੇੜੇ ਹੈ। ਇਹ ਬਡ+ਕਹਾ ਤੋਂ ਬਣਿਆ ਹੈ। ਬਡ ਪੰਜਾਬੀ ਦਾ ਐਡਵਰਬ ਹੈ ਜਿਸ ਦਾ ਅਰਥ ਹੈ ਵੱਡਾ ਅਤੇ ਕਹਾ ਪੰਜਾਬੀ ਦੇ ਕਹਿ ਰੂਟ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਕਹਿਣਾ। ਇਸ ਤੋਂ ਪਤਾ ਚਲਦਾ ਹੈ ਕਿ ਪਹਿਲੀ ਸਦੀ ਵਿੱਚ ਵੀ ਪੰਜਾਬੀ ਬੋਲੀ ਮੌਜੂਦ ਸੀ।

ਡਾ. ਘਰਇਰਸੋਨ ਨੇ ਆਪਣੀ ਪੋਥੀ “Pasacha Language” ਵਿੱਚ ਪਸਾਚੀ ਬੋਲੀ ਦਾ ਜੁਗਰਾਫੀਆ ਦਿੱਤਾ ਹੈ, ਜਿਹੜਾ ਕਿ ਸਿੰਧ ਅਤੇ ਸਵਾਤ ਦਰਿਆ ਵਿੱਚ ਸਥਿਤ ਹੈ। ਇਸ ਦਾ ਸਿੱਧਾ ਮਤਲਬ ਹੈ ਕਿ ਇਹ ਬੋਲੀ ਦੇਸੀ ਬੋਲੀ ਹੋਣ ਕਰਕੇ ਪੰਜਾਬੀ ਦੇ ਨੇੜੇ ਹੈ ਅਤੇ ਇਨ੍ਹਾਂ ਦੋਹਾਂ ਦਾ ਆਪਣਾ ਬਾਰਡਰ ਸਾਂਝਾ ਹੈ।

ਜਦ ‘ਬਡਕਹਾ’ ਨਾਂ ਦੀ ਪੋਥੀ ਰਾਜੇ ਨੂੰ ਪੇਸ਼ ਕੀਤੀ ਗਈ ਤਾਂ ਉਸ ਨੇ ਗੁਨਾਢਿਆ ਨੂੰ ਕਿਹਾ ਕਿ ਜੇ ਇਹ ਪੋਥੀ ਸੰਸਕ੍ਰਿਤ ਵਿੱਚ ਲਿਖੀ ਹੁੰਦੀ ਤਾਂ ਉਸ ਨੂੰ ਇਸ ਦਾ ਕਾਫੀ ਇਨਾਮ ਦਿੰਦਾ। ਇਸ ਤਰਾਂ੍ਹ ਇਸ ਤੋਂ ਸਾਨੂੰ ਉਸ ਵੇਲ਼ੇ ਦੇ ਰਾਜਿਆਂ ਦੀ ਦੇਸੀ ਬੋਲੀਆਂ ਨੂੰ ਨਕਾਰਨ ਦੀ ਮਾਨਸਿਕਤਾ ਦਾ ਪਤਾ ਚਲਦਾ ਹੈ।

ਦੇਸੀ ਬੋਲੀਆਂ ਕੋਈ ਨਵੀਂਆਂ ਬੋਲੀਆਂ ਨਹੀ ਹਨ ਸਗੋਂ ਆਰੀਆ ਦੇ ਆਉਣ ਤੋਂ ਦੇਰ ਚਿਰ ਪਹਿਲਾ ਹੀ ਲੋਕਾਂ ਦੀਆਂ ਬੋਲੀਆਂ ਸਨ, ਪਰ ਬ੍ਰਾਹਮਣਵਾਦੀ ਰਾਜੇ ਇਨ੍ਹਾਂ ਬੋਲੀਆਂ ਨਾਲ ਨਫਰਤ ਕਰਦੇ ਸਨ।

ਪਰਦੇਸੀਆਂ ਨੂੰ ਇੱਕ ਸਮੱਸਿਆ ਉਦੋਂ ਖੜੀ ਹੁੰਦੀ ਹੈ ਜਦੋਂ ਵੱਖੋ ਵੱਖਰੇ ਲੋਕਾਂ ਦੀਆਂ ਬੋਲੀਆਂ ਵੱਖ-ਵੱਖ ਹੋਣ, ਤਾਂ ਫਿਰ ਇੱਕ ਸਾਂਝੀ ਕੜੀ ਦੀ ਲੋੜ ਹੁੰਦੀ ਹੈ। ਬੋਲੀ ਨੂੰ ਲਿਖਣ ਲਈ ਕਿਹੜੇ ਅੱਖਰ ਵਰਤੇ ਜਾਣ ਤਾਂਕਿ ਲਿਖੀ ਬੋਲੀ ਨੂੰ ਦੂਜਿਆਂ ਤੱਕ ਪਹੁੰਚਾਇਆ ਜਾ ਸਕੇ। ਆਰੀਆ ਨੂੰ ਸੱਬ-ਕੰਟੀਂਨੈਂਟ ਵਿੱਚ ਆ ਕੇ ਇੱਕ ਸਮੱਸਿਆ ਨਾਲ ਜੂਝਣਾ ਪਿਆ ਅਤੇ ਨਾਲ ਹੀ Dominancy ਦਾ ਸਵਾਲ ਵੀ ਸੀ। ਉਨ੍ਹਾਂ ਨੇ ਡੰਡੇ ਦੇ ਜ਼ੋਰ ਤੇ ਬੇਦ ਬੋਲੀ ਨੂੰ ਗੈਰ-ਬੇਦੀ ਭਾਸ਼ਾਈਆ ਲੋਕਾਂ ਦੇ ਸਿਰ ਉੱਤੇ ਠੋਸ ਦਿੱਤਾ। ਇੰਜ ਆਰੀਆ ਨੇ ਆਪਣੀ ਇਹ ਸਮੱਸਿਆ ਵੀ ਹੱਲ ਕਰ ਲਈ ਅਤੇ ਆਪਣੀ Dominancy ਵੀ ਸਥਾਪਿਤ ਕਰ ਲਈ। ਕਨੂੂੰਨ ਵੀ ਅਜਿਹੇ ਬਣਾਏ ਕਿ ਲੋਕ ਚੂੰ- ਚਾਂ ਕੀਤੇ ਬਿਨਾਂ ਹੀ ਮੰਨ ਲੈਣ। ਅਸੀ ਲੋਕਾਂ ਨੇ ਬੇਦ ਬੋਲੀਆਂ ਨੂੰ ਮੰਨ ਲਿਆ ਅਤੇ ਸਦਾ ਸਿਰ ਸੁੱਟ ਕੇ ਪਏ ਰਹੇ। ਜਿਹੜਾ ਇਸ ਦੀ ਉਲੰਘਣਾ ਕਰਦਾ ਸੀ, ਉਸ ਨੂੰ ਇਸਦੀ ਸਖਤ ਸਜ਼ਾ ਦਿੱਤੀ ਜਾਂਦੀ ਸੀ। ਅੱਜ ਕਲ ਜਿਵੇਂ ਲੋਕਾਂ ਨੂੰ ਕਰੋਨੇ ਦੇ ਡਰ ਦੇ ਮਾਰੇ ਅੰਦਰ ਡੱਕ ਦਿੱਤਾ ਜਾਂਦਾ ਹੈ ਅਤੇ ਕੰਮਾਂ ਕਾਰਾ ਉਤੱੇ ਪਬੰਦੀ ਲਾ ਦਿੱਤੀ ਗਈ ਹੈ। ਉਨ੍ਹਾਂ ਨੈ ਇਹ ਨਹੀ ਸੋਚਿਆ ਕਿ ਅਜਿਹਾ ਕਰਨ ਨਾਲ ਇਕਾਨਮੀ ਬਰਬਾਦ ਹੋ ਜਾਏਗੀ ਅਤੇ ਅਸੀਂ ਕੰਗਾਲੀ ਨਾਲ ਮਰ ਜਾਵਾਗੇ। ਜਿੱਥੋ ਤੱਕ ਮੌਤ ਦਾ ਸਵਾਲ ਹੈ ਤਾਂ ਲੱਖਾ ਲੋਕਾਂ ਦੀਆਂ ਮੌਤਾ ਤਾਂ ਇੰਡੀਆ ਵਿੱਚ ਹੋ ਚੁੱਕੀਆ ਹਨ, ਜਿਸ ਦਾ ਸਰਕਾਰੀ ਤੰਤਰ ਜ਼ਿਕਰ ਤੱਕ ਨਹੀ ਕਰਦਾ ਹੈ। ਕਰੋਨਾ ਕਰਕੇ ਹਜ਼ਾਰਾ ਮੌਤਾ ਕਰਕੇ ਕੰੰਮ ਕਾਜ਼ ਕਾਫੀ ਪ੍ਰਭਾਵਿਤ ਹੋਏ ਹਨ ਜਿਸ ਕਰਕੇ ਸਰਕਾਰ ਦੀ ਟੈਕਸ ਵਸੂਲੀ ਨਿਗੂਣੀ ਜਿਹੀ ਹੋ ਗਈ ਹੈ। ਸੰਸਾਰ ਦੀ ਜੱਥੇਬੰਦੀ ਅਨੁਸਾਰ ਸੰਸਾਰ ਵਿੱਚ ਕਰੋੜਾ ਲੋਕਾਂ ਦੀ ਕੰਗਾਲੀ ਦਾ ਸ਼ਿਕਾਰ ਹੋਣਗੇ, ਬਾਰੇ ਦੱਸਿਆ ਹੈ, ਜਿਸ ਵਿੱਚ ਬਹੁਤੇ ਦੇਸੀ ਲੋਕ ਹੀ ਹੋਣਗੇ। ਅਜਿਹਾ ਪਹਿਲਾ ਵੀ ਤਾਨਾਸ਼ਾਹ ਸ਼ੋਸ਼ਣ ਕਰਦੇ ਸਨ ਅਤੇ ਅੱਜ ਲੋਕ ਰਾਜ ਵਿੱਚ ਵੀ ਹਾਕਮ ਇਹੀ ਕੁੱਛ ਕਰਦੇ ਹਨ। ਆਪਣੀ ਜ਼ਾਇਜ਼ ਅਤੇ ਨਾਜ਼ਾਇਜ਼ ਕਾਰਵਾਈਆਂ ਨੂੰ ਹੀ ਠੀਕ ਦੱਸਦੇ ਹਨ ਅਤੇ ਨਾਲ ਇਹ ਵੀ ਕਹਿ ਦਿੰਦੇ ਹਨ ਕਿ ਸਾਨੂੰ ਤਾਂ ਲੋਕਾਂ ਨੇ ਚੁਣਿਆ, ਇਸ ਪ੍ਰਕਾਰ ਇਹ ਸਾਰਾ ਕੁੱਛ ਲੋਕਾਂ ਸਿਰ ਭੰਨ ਦਿੰਦੇ ਹਨ।

ਪਰਦੇਸੀ ਵਿਦਵਾਨਾਂ ਨੇ ਇੰਡੋਲੋਜੀ ਤੇ ਕੰਮ ਕੀਤਾ ਹੈ ਜਿਵੇਂ ਧਰਮ, ਐਂਟੀਕੁਇਟੀ, ਟ੍ਰੈਡੀਸ਼ਨਾਂ, ਜੁਗਰਾਫੀਆ, ਬੋਲੀਆ ਅਤੇ ਉਸਦੇ ਗਰੈਮਰ ਆਦਿ ਤੇ ਵੀ ਕੰਮ ਕੀਤਾ ਹੈ। ਉਨ੍ਹਾਂ ਵਿਦਵਾਨਾਂ ਨੇ ਇੰਡੀਆ ਨੂੰ ਆਰੀਆਕਰਨ ਕਰਨ ਵਿੱਚ ਵਧੇਰੇ ਕੰੰਮ ਕੀਤਾ ਹੈ, ਜਿਸ ਤੋਂ ਹਿੰਦੂ ਵਿਦਵਾਨ ਲਾਭ ਲੈਂਦੇ ਹਨ ਅਤੇ ਦੇਸੀ ਬੋਲੀਆ ਦਾ ਸ਼ੋਸ਼ਣ ਕਰਦੇ ਹਨ। ਹਿੰਦੂ ਲੋਕਾਂ ਨੇ ਮੰਨ ਲਿਆ ਹੈ ਕਿ ਆਰੀਆ ਇੰਡੀਆ ਦੇ ਬਾਹਰੋਂ ਆਏ ਹਨ ਅਸੀਂ ਵੀ ਆਰੀਆ ਹਨ। ਪਰ ਇੰਡੀਅਨ ਬੋਲੀਆਂ ਜਿਹੜੀਆ ਮਾਡਰਨ ਕਹੀਆਂ ਜਾਂਦੀਆ ਹਨ, ਉਹਨਾਂ ਨੂੰ ਆਰੀਆ ਹੀ ਮੰਨੀ ਜਾਂਦੇ ਹਨ। ਇਹਨਾਂ ਦੀ ਇਹ ਮਾਨਤਾ ਮੰਨੀ ਜਾਂਦੀ ਹੈ ਕਿ ਆਰੀਆਂ ਤਾਂ ਬਾਹਰੋ ਆਏ ਸਨ ਅਤੇ ਮਾਡਰਨ ਬੋਲੀਆ ਆਰੀਆ ਹੀ ਹਨ। ਦੇਸੀ ਭਾਸ਼ਾਈ ਵਿਚ ਦ੍ਰਾਵਿੜੀਅਨ, ਮੁੰਡਾ, ਤਿਬਤ, ਬਰਮਾ ਅਤੇ ਖਾਸਾ ਗਰੁੱਪ ਹਨ।
ਜਦੋਂ ਇਹ ਮੰਨਿਆ ਜਾਂਦਾ ਹੈ ਕਿ ਆਰੀਆ ਨਿਗੂਣੀ ਗਿਣਤੀ ਵਿੱਚ ਸਨ, ਉਹ ਬਹੁ ਗਿਣਤੀ ਬੋਲੀ ਤੇ ਕੋਈ ਪ੍ਰਭਾਵ ਨਹੀ ਪਾ ਸਕੇ, ਪਰ ਇਹ ਮੰਨਦੇ ਨਹੀ ਹਨ। ਪਰ ਜਦੋਂ ਅਸੀਂ ਆਰੀਆ ਅਤੇ ਅਨਾਰੀਆ ਬੋਲੀਆ ਦਾ ਕੰਮਪੈਰੀਜ਼ਨ ਕਰਦੇ ਹਾਂ ਤਾਂ ਸਾਨੂੰ ਕੁੱਜ ਵੀ ਸਾਂਝਾ ਨਹੀ ਮਿਲਦਾ ਹੈ। ਆਰੀਆ ਥਿਊਰੀ ਵਾਲੇ ਲੋਕ ਇੰਡੀਅਨ ਬੋਲੀਆ ਦੇ ਵੈਰੀ ਹਨ ਅਤੇ ਇਹ ਨਹੀ ਚਾਹੁੰਦੇ ਹਨ ਕਿ ਲੋਕ ਆਪਣੀਆ ਬੋਲੀਆ ਨੂੰ ਅੱਗੇ ਵਧਾਅ ਸਕਣ। ਜੇ ਲੋਕ ਅਜਿਹਾ ਕਰ ਜਾਣ ਤਾਂ ਉਹ ਤਾਂ ਸਾਡੀ ਚੁੰਗਲ ਵਿੱਚੋਂ ਛੁਟ ਜਾਣਗੇ ਅਤੇ ਵਿਦਵਾਨ ਬਣ ਕੇ ਸਾਡੀਆ ਗਲਤ ਨਾਵਾਂ ਨੂੰ ਕੱਢ ਦੇਣਗੇ ਅਤੇ ਆਰੀਆ ਧਰਮ ਗ੍ਰੰਥਾਂ ਨੂੰ ਦੀ ਪਾੜੂ ਨੀਤੀ ਨੂੰ ਤਿਆਗ ਦੇਣਗੇ ਅਤੇ ਸਿਰ ਉਠਾ ਕੇ ਚਲਣਗੇ।

ਦੱਸ ਦੇਈਏ ਕਿ ਅੱਜ ਵੀ ਸੰਸਕ੍ਰਿਤ ਜਾਂ ਬੇਦ ਬੋਲੀ ਕਿਤੇ ਵੀ ਨਹੀ ਬੋਲੀ ਜਾਂਦੀ ਹੈ, ਕਿਉਂਕਿ ਆਰੀਆ ਘੱਟ ਗਿਣਤੀ ਵਿੱਚ ਸਨ, ਜਿਸ ਕਰਕੇ ਆਪਣੀ ਭਾਸ਼ਾਂ ਅਤੇ ਨਕਲ਼ੀ ਪਛਾਣ ਬਚਾ ਨਹੀ ਸਕੇ। ਇੰਡੀਆ ਵਿੱਚ ਰਾਜ ਕਰਦਾ ਟੋਲਾ ਆਰੀਆ ਧਰਮ ਗ੍ਰੰਥਾਂ ਨੂੰ ਮੰਨਦਾ ਹੈ। ਇਹ ਬੇਦ ਦੇ ਇੱਕ ਵਾਕ-‘ਸੰਸਾਰ ਇਕ ਕਬੀਲਾ’ ਹੈ ਨੂੰ ਤਾਂ ਮੰਨਦਾ ਹੈ, ਪਰ ਉਹ ਸ਼ੂਦਰ ਕਬੀਲੇ ਨੂੰ ਇਸ ਵਿੱਚ ਸ਼ਾਮਿਲ ਨਹੀ ਕਰਦੇ ਹਨ, ਇਸ ਪ੍ਰਕਾਰ ਇਹ ਆਪ ਹੀ ਆਪਣੇ ਧਰਮ ਗ੍ਰੰਥਾਂ ਦੀ ਉਲੰਘਣਾ ਕਰਦੇ ਹਨ।

ਇੱਕ ਲੋਕ ਰਾਜ ਕਰਦਾ ਟੋਲਾ ਆਰੀਆ ਧਰਮ ਨੂੰ ਮੰਨਦਾ ਤਾਂ ਹੈ ਪਰ ਧਰਮ ਆਰੀਆ ਨਹੀ ਹਨ। ਜਿਵੇਂ ਮੁਹੰਮਡਨ ਸੈਮਟਿਕ ਲੋਕਾਂ ਦਾ ਧਰਮ ਹੈ ਪਰ ਦੇਸੀ ਲੋਕ ਸੈਮਟਿਕ ਨਹੀ ਹਨ।
ਡਾ. ਪਿਛਲ ਇਕ ਜਰਮਨ ਦੇ ਵਿਦਵਾਨ ਹੋਏ ਹਨ, ਜਿਸ ਨੇ ਜਰਮਨ ਬੋਲੀ ਵਿੱਚ ਪ੍ਰਕ੍ਰਿਤ ਗਰੈਮਰ ਲਿਖਿਆ ਹੈ। ਉਸਨੇ ਪ੍ਰਾਕ੍ਰਿਤ ਦੇ ਸ਼ਬਦਾਂ ਦੀ ਵਿਉਤਪਤਿ ਦਾ ਉਪਰਾਲਾ ਬੇਦ ਚੋਂ ਕੀਤਾ ਹੈ। ਜਿਵੇਂ ਸ਼ਬਦ ਖੰਭਾ ਜੋਕਿ ਬੇਦ ਵਿੱਚ ਸਖੰਭ ਹੈ, ਇਸ ਸ਼ਬਦ ਨੂੰ ਵਿਦਵਾਨਾਂ ਨੇ ਸੰਸਕ੍ਰਿਤ ਵਿੱਚੋਂ ਲੱਭਣ ਦਾ ਉਪਰਾਲਾ ਕੀਤਾ। ਉਨ੍ਹਾਂ ਨੇ ਸ਼ਬਦ ਖੰਭਾ ਦੀ ਵਿਉਤਪਤਿ ਸਤੰਬ ਤੋਂ ਮੰਨੀ ਹੈ। ਸਾਨੂੰ ਇੱਕ ਥੰਮ ਸ਼ਬਦ ਵੀ ਮਿਲਦਾ ਹੈ। ਜਿਹੜਾ ਕਿ ਖੰਭੇ ਦੇ ਅਰਥਾ ਵਿੱਚ ਵਰਤਿਆ ਜਾਂਦਾ ਹੈ। ਸੰਸਕ੍ਰਿਤ ਗਰੈਮੇਰੀਅਨਾਂ ਨੇ ਹੋਰ ਵੀ ਅਨੇਕ ਸ਼ਬਦ ਦਿੱਤੇ ਹਨ, ਜਿਹੜੇ ਪੰਜਾਬੀ ਦੇ ਨੇਮ ਨਾਲ ਸਿੱਧੇ ਬਣੇ ਹਨ। ਪ੍ਰਾਕ੍ਰਿਤਾਂ ਅਤੇ ਸੰਸਕ੍ਰਿਤ ਦੇ ਗਰੈਮੇਰੀਅਨ ਚੁੱਪ ਹਨ ਕਿਉਂਕਿ ਉਹ ਲੋਕ ਦੇਸੀ ਬੋਲੀਆ ਤੋਂ ਨਫਰਤ ਕਰਦੇ ਸਨ। ਰਾਜੇ ਅਤੇ ਵਿਦਵਾਨ ਵੀ ਦੇਸੀ ਬੋਲੀਆਂ ਤੋਂ ਨਫਰਤ ਕਰਦੇ ਸਨ। ਪੰਜਾਬੀ ਦੇ ਕਈ ਸ਼ਬਦ ਜਿਵੇਂ ਆਯੂ, ਵਾਯੂ, ਵਾਸੂ (ਦੁਆਬੇ ਵਿੱਚ ਰਿਹਾਇਸ਼ੀ ਅੰਦਰ ਨੂੰ ਕਿਹਾ ਜਾਂਦਾ ਹੈ)। ਬੇਦਾਂ ਬਾਰੇ ਇਹ ਪ੍ਰਸਿੱਧ ਹੈ ਕਿ ਇਹ ਸਰਸਵਤੀ ਨਦੀ ਦੇ ਕੰਢੇ ਤੇ ਲਿਖੇ ਗਏ ਸਨ, ਜਿਹੜੀ ਕਿ ਪੁਰਾਣੇ ਪੰਜਾਬ ਵਿੱਚ ਵਗਦੀ ਸੀ। ਜਿਹੜੇ ਸ਼ਬਦ ਬੇਦ ਅਤੇ ਸੰਸਕ੍ਰਿਤ ਤੋਂ ਬਾਹਰੇਂ ਹਨ, ਉਹ ਅੱਜ ਵੀ ਪੰਜਾਬੀ ਵਿੱਚ ਮੌਜੂਦ ਹਨ।

ਪਾਲੀ ਅਤੇ ਪ੍ਰਕ੍ਰਿਤਾਂ ਵਿੱਚ ਕਿੰਨੇ ਹੀ ਰੂਟ ਸ਼ਬਦ ਗਿਣਤੀ ਦੇ ਹਨ ਜਿਵੇਂ ਕਿ ਸੱਤ, ਅੱਠ, ਨੌਂ, ਦਸ ਆਦਿ। ਡੇਵਿਡ ਰਾਇਸ ਅਨੁਸਾਰ ਪਾਲੀ ਸੱਤਮੀ ਸਦੀ ਬੀ.ਸੀ. ਵਿੱਚ ਵੀ ਮੌਜੂਦ ਸੀ। ਪਾਲੀ ਅਤੇ ਪ੍ਰਾਕ੍ਰਿਤਾਂ ਵਾਲਿਆਂ ਨੇ ਵੀ ਦੇਸੀ ਬੋਲੀਆ ਦਾ ਸ਼ੋਸ਼ਣ ਕੀਤਾ। ਇਸੇ ਤਰਾਂ ਹਿੰਦੂਆਂ ਅਤੇ ਸਿੱਖਾਂ ਨੇ ਵੀ ਟਾਕਰੀ ਨੂੰ ਬ੍ਰਾਹਮੀ ਲਿੱਪੀ ਕਹਿਣਾ ਸ਼ੁਰੂ ਕਰ ਦਿੱਤਾ।

ਪ੍ਰਤਾਪ ਸਿੰਘ ਕੈਰੋਂ (ਸਾਬਕਾ ਮੁੱਖ ਮੰਤਰੀ,ਪੰਜਾਬ) ਨੇ ਪੰਜਾਬੀ ਦੀ ਤਰੱਕੀ ਲਈ ਪੰਜਾਬੀ ਯੂਨੀਵਰਸਿਟੀ ਬਣਾਈ। ਇੱਥੇ ਯੂਨੀਵਰਸਿਟੀ ਵਿੱਚ ਪੰਜਾਬੀ ਦੇ ਪ੍ਰੋਫੈਸਰਾਂ ਨੇ ਪੰਜਾਬੀ ਤੇ ਕੋਈ ਮਿਹਨਤ ਨਹੀ ਕੀਤੀ ਪਰ ਪੰਜਾਬੀ ਦਾ ਆਰੀਆ ਕਰਨ ਕਰਕੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਪੰਜਾਬੀ ਸੰਸਕ੍ਰਿਤ ਵਿੱਚੋਂ ਨਿਕਲੀ ਹੈ। ਪਿੱਛੋ ਪ੍ਰੇਮ ਸਿੰਘ ਧਾਲੀਵਾਲ ਨੇ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਪੰਜਾਬੀ ਪਾਲੀ ਵਿੱਚੋਂ ਨਿਕਲੀ ਹੈ। ਉਸ ਦਾ ਇਹ ਲੇਖ ਕਈ ਸਾਲ ਪਹਿਲਾ ਇੰਗਲਿਸ਼ ਟ੍ਰਿਬਿਊਨ ਵਿੱਚ ਛਪ ਚੁੱਕਾ ਹੈ। ਇੰਜ ਜਿਸ ਮਨੋਰਥ ਲਈ ਪੰਜਾਬੀ ਯੂਨੀਵਰਸਿਟੀ ਬਣਾਈ ਸੀ, ਉਸ ਨੇ ਤਾਂ ਪੰਜਾਬੀ ਦੀ ਸੁਤੰਤਰ ਹੌਂਦ ਖਤਮ ਕਰ ਦਿੱਤੀ। ਪੰਜਾਬੀ ਭਾਸ਼ਾ ਵਿਭਾਗ ਵੀ ਪਿੱਛੇ ਨਹੀ ਹੈ। ਉਸ ਦੀ ਗੁਰਮੁੱਖੀ ਨੂੰ ਛੁੱਟਿਆਣ ਦੀ ਚਾਲ ਚੱਲ ਰਹੀ ਹੈ। ਪੰਜਾਬੀ ਤੇ ਜੀ.ਐੱਸ ਰਿਆਲ ਨੇ ਵੀ ਕੁੱਝ ਅਜਿਹਾ ਕੰਮ ਕੀਤਾ ਹੈ। ਡਾ. ਬਲਬੀਰ ਸਿੰਘ ਦਾ ਗੁਰਬਾਣੀ ਨਿਰੁਕਤ ਗੁਰਬਾਣੀ ਦੇ ਸ਼ਬਦ ਨੂੰ ਸੰਸਕ੍ਰਿਤ ਵਿੱਚੋਂ ਨਿਕਲੇ ਮੰਨਦਾ ਹੈ। ਜਿਵੇਂ ਸਾਹਿਬ ਸਿੰਘ ਨੇ ਗੁਰਬਾਣੀ ਦਾ ਉਲੱਥਾ ਕੀਤਾ। ਜਪੁਜੀ ਸਾਹਿਬ ਦਾ ਸੋਚਿ ਸ਼ਬਦ ਦਾ ਅਰਥ ਹੈ ਨਹਾਉਣਾ ਅਤੇ ਮੈਲ਼ ਧੋਣੀ ਦੱਸਦਾ ਹੈ। ਇੱਥੇ ਉਸੇ ਦੀ ਬੋਧਿਕਤਾ ਦਾ ਪਤਾ ਚਲਦਾ ਹੈ ਕਿ ਉਸ ਨੇ ਗੁਰਬਾਣੀ ਦੇ ਵਿਆਕਰਨ ਵਿੱਚ ਪ੍ਰਾਕ੍ਰਿਤਾਂ ਦਾ ਹਵਾਲਾ ਦਿੱਤਾ ਹੈ ਪਰ ਉਸ ਨੂੰ ਪ੍ਰਾਕ੍ਰਿਤਾਂ ਬਾਰੇ ਜਾਣਕਾਰੀ ਨਹੀ ਹੈ। ਜੇ ਉਸਨੂੰ ਇਸ ਦੀ ਜਾਣਕਾਰੀ ਹੁੰਦੀ ਤਾਂ ਇਸ ਦਾ ਇੱਥੇ ਸੋਚਿ ਦਾ ਅਰਥ ਨਹਾਉਣਾ ਅਤੇ ਮੈਲ਼ ਧੋਣੀ ਨਾਂ ਦੱਸਦਾ। ਇੱਥੇ ਜਪੁਜੀ ਸਾਹਿਬ ਵਿੱਚ ਸੋਚਿ ਦਾ ਅਰਥ ਸੋਚਣ ਤੋਂ ਹੈ। ਪੰਜਵੇਂ ਨਾਨਕ ਨੇ ਅਸ਼ਟਪਦੀ ਵਿੱਚ ‘ਸੋਚ’ ਸ਼ਬਦ ਵਰਤਿਆ ਹੈ ਇੱਥੇ ਸੋਚ ਦਾ ਅਰਥ ਧੋਣ ਤੋਂ ਹੈ। ਪ੍ਰਕ੍ਰਿਤ ਵਿੱਚ ਸ਼ੋਚ ਹੈ ਜਦਕਿ ਪਾਲੀ ‘ਸ਼’ ਦੀ ਧੁਨੀ ਨਹੀ ਹੈ। ਉਹ ਦੀ ਧੁਨੀ ਦੀ ਵਰਤੋ ‘ਸ਼’ ਦੇ ਤੌਰ ਤੇ ਕਰਦੇ ਹਨ। (ਦੇਖੋ ਪਾਲੀ ਇੰਗਲਿਸ਼ ਐਂਡ ਪ੍ਰਕ੍ਰਿਤ ਹਿੰਦੀ ਡਿਕਸ਼ਨਰੀ)

ਅਲੈਗਜ਼ੈਂਡਰ ਕੰਨਿੰਘਮ ਅਨੁਸਾਰ ਟਾਕਰੀ ਲਿੱਪੀ ਜਮਨਾ ਤੋਂ ਲੈ ਕੇ ਅਫਗਾਨਿਸਤਾਨ ਦੇ ਬਾਮਯਾਨ ਤੱਕ ਚਲਦੀ ਸੀ। ਅਲੈਗਜ਼ੈਂਡਰ ਕੰਨਿੰਘਮ ਦੇ ਵੇਲ਼ੇ ਹੜੱਪੇ ਅਤੇ ਮੋਇਓਜੋਂਦੜੋ ਵਿੱਚ ਪੁਟਾਈ ਨਹੀ ਹੋਈ ਸੀ। ਫਿਰ ਵੀ ਉਸ ਦੀ ਖੋਜ ਕਿੰਨੀ ਮੁਲਵਾਨ ਹੈ ਜੋ ਕਿ ਪੰਜਵੀ ਸਦੀ ਦੀ ਜਾਪਾਨ ਦੇ ਹੋਜ਼ੀ ਮੱਠ ਤੋਂ ਇੱਕ ਲਿੱਪੀ ਮਿਲੀ, ਜਿਸ ਦੇ 22 ਅੱਖਰ ਅੱਜ ਵੀ ਗੁਰਮੁੱਖੀ ਨਾਲ ਸਿੱਧੇ ਮਿਲਦੇ ਹਨ। ਇਸ ਤੋਂ ਪਹਿਲਾ ਗੁਪਤਾ ਰਾਜਿਆ ਦੇ ਤੀਜੀ ਸਦੀ ਦੇ ਸਿਲਾਲੇਖ ਮਿਲੇ ਹਨ ਜਿਸ ਨੂੰ ਕਈ ਭੁਲੇਖੇ ਨਾਲ ਗੁਪਤਾ ਲਿੱਪੀ ਕਹੀ ਜਾ ਰਹੇ ਹਨ। ਕਾਬਲ਼ ਚੋਂ ਇੱਕ ਸ਼ਿਲਾਲੇਖ ਮਿਲਿਆਂ ਹੈ ਜਿਸ ਦੇ ਕਈ ਅੱਖਰ ਹੋਜ਼ੀ ਮੱਠ ਦੀ ਲਿੱਪੀ ਨਾਲੋਂ ਗੁਰਮੁੱਖੀ ਲਿੱਪੀ ਦੇ ਕਾਫੀ ਨੇੜੇ ਹਨ। ਜਪਾਨ ਦੇ ਹੋਜ਼ੀ ਮੱਠ ਅਤੇ ਕਾਬਲ ਤੋਂ ਮਿਲੀ ਲਿੱਪੀ ਨੂੰ ਜ਼ਮਾਨੇ ਵਿੱਚ ਟਾਕਰੀ ਲਿੱਪੀ ਕਿਹਾ ਜਾਂਦਾ ਹੈ।

ਅੱਜ ਮਨੁੱਖ ਜਾਤੀ ਦੀ ਇੱਕ ਲੋੜ ਹੈ ਕਿ ਜਿੱਥੇ ਵੀ ਉਹ ਰਹਿ ਰਿਹਾ ਹੈ, ਉਸਨੂੰ ਉਸਦੇ ਹੱਕ ਦਿੱਤੇ ਜਾਣ। ਕਬੀਲਾ ਸ਼ਾਹੀ ਸੋਚ ਦੂਜੇ ਕਬੀਲਿਆਂ ਦਾ ਘਾਣ ਕਰ ਦਿੰਦੀਆਂ ਹਨ। ਸੋ ਅਜਿਹਾ ਬਿਲਕੁੱਲ ਨਹੀ ਹੋਣਾ ਚਾਹੀਦਾ ਹੈ। ਇੱਕ ਧਰਮ ਦਾ ਦੂਜੇ ਧਰਮ ਦੇ ਪ੍ਰਤੀ ਰਵੱਈਆ ਬਦਲਣ ਦੀ ਲੋੜ ਹੈ। ਅਸੀਂ ਮਨੁੱਖ ਜਾਤੀ ਜੰਗਾਂ ਵਿੱਚ ਆਪਣਾ ਹੀ ਬਹੁਤ ਨੁਕਸਾਨ ਕਰ ਲਿਆ ਹੈ। ਇਸੇ ਨੁਕਸਾਨ ਕਰਕੇ ਅਸੀਂ ਆਪਣੀਆ ਲਿੱਪੀ ਅਤੇ ਬੋਲੀਆਂ ਨੂੰ ਵੀ ਤਬਾਹ ਕਰ ਲਿਆ ਹੈ। ਸੋ ਸਾਨੂੰ ਘੱਟ ਗਿਣਤੀਆ ਦਾ ਵੀ ਸਨਮਾਨ ਕਰਨਾਂ ਚਾਹੀਦਾ ਹੈ।

ਅੱਜ ਸਾਨੂੰ ਸਰਬਤ ਦੇ ਭਲੇ ਲਈ ਕੰਮ ਕਰਨਾ ਚਾਹੀਦਾ ਹੈ ਅਤੇ ਸਾਨੂੰ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ‘ਸਭੈ ਸਾਂਝੀਵਾਲ ਸਦਾਇਣਿ ਕੋਇ ਨਾ ਦਿਸੈ ਬਾਹਰਾ ਜੀਉ’। ਜੇ ਅਸੀਂ ਮਾਰੂ ਹਥਿਆਰਾ ਨੂੰ ਜੰਗਾਂ ਵਿੱਚ ਝੋਕ ਦਿੱਤਾ ਤਾਂ ਮਨੁੱਖ ਜਾਤੀ ਦੇ ਨਾਲ-ਨਾਲ ਹੋਰ ਜੀਵਾਂ ਦਾ ਵੀ ਭਾਰੀ ਨੁਕਸਾਨ ਹੋਵੇਗਾ। ਸੋ ਅੱਜ ਸਾਨੂੰ ਬ੍ਰਹਿਮੰਡੀ ਸੋਚ ਅਪਣਾਉਣ ਦੀ ਲੋੜ ਹੈ ਤਾਂ ਕਿ ਸਭ ਬ੍ਰਹਿਮੰਡੀ ਜੀਵ ਸੇਫ ਰਹਿਣ।

ਨਾਮ:-ਸ. ਨਾਜਰ ਸਿੰਘ
ਅਟੱਲ ਨਗਰ, ਡਾਕਖਾਨੇ ਵਾਲੀ ਗਲੀ,ਰਾਹੋਂ ਰੋਡ,ਲੁਧਿਆਣਾ।Pin code-141007
(Telephone)— 0161-2632136
(Mob.):-94641-58136

Previous articleNeedonomics for Revival of Global Economy
Next articleSreesanth’s India XI: Rohit over Kohli for T20I captain