ਦੇਸ਼ ਵਿਚ ਸ਼ਾਂਤੀ ਚਾਹੁੰਦੇ ਹੋ ਤਾਂ ਅੰਬੇਡਕਰ ਦੇ ਬਣਾਏ ਸੰਵਿਧਾਨ ਨੂੰ ਇਮਾਨਦਾਰੀ ਨਾਲ ਲਾਗੂ ਕਰੋ

फोटो कैप्शन: बैठक के बाद महासचिव डाॅ. जी सी कौल, अध्यक्ष आर सी संगर और बलदेव राज भारद्वाज मीडिया को जानकारी देते हुए ।

 

ਜਲੰਧਰ : ਅੰਬੇਡਕਰ ਭਵਨ ਟਰੱਸਟ (ਰਜਿ.)  ਵੱਲੋਂ ਇੱਕ ਮੀਟਿੰਗ ਦੌਰਾਨ ਦੇਸ਼ ਦੇ ਮੌਜੂਦਾ ਹਾਲਾਤਾਂ ਤੇ ਚਰਚਾ ਕੀਤੀ ਗਈ. ਨਾਗਰਿਕਤਾ ਸੋਧ ਬਿੱਲ ਲੋਕ ਸਭਾ ਤੇ ਰਾਜ ਸਭਾ ‘ਚ  ਪਾਸ ਹੋਣ ਤੇ ਰਾਸ਼ਟਰਪਤੀ ਵੱਲੋਂ ਮੰਜੂਰੀ ਮਿਲਣ ਉਪਰੰਤ  ਪੂਰੇ ਭਾਰਤ  ਦੇਸ਼ ਵਿਚ ਅਸ਼ਾਂਤੀ ਅਤੇ ਡਰ ਦਾ ਮਾਹੌਲ ਬਣ ਗਿਆ ਹੈ I ਨਾਗਰਿਕਤਾ ਸੋਧ ਬਿੱਲ ਵਿਚ ਪਾਕਿਸਤਾਨ, ਬੰਗਲਾ ਦੇਸ਼ ਅਤੇ ਅਫਗਾਨਿਸਤਾਨ  ਤੋਂ ਆਉਣ ਵਾਲੇ ਹਿੰਦੂਆਂ, ਸਿਖਾਂ, ਬੋਧੀਆਂ, ਜੈਨੀਆਂ, ਪਾਰਸੀਆਂ ਤੇ ਈਸਾਈਆਂ ਨੂੰ ਭਾਰਤ ਦੀ ਨਾਗਰਿਕਤਾ ਦੇਣ ਦੀ ਪ੍ਰਕਿਰਿਆ ਤੇਜ ਕਰਨ ਦੀ ਵਿਵਸਥਾ ਹੈ I ਇਸ ਵਿਚ ਮੁਸਲਮਾਨਾਂ ਦਾ ਨਾਮ ਨਹੀਂ ਹੈ. ਇਹ  ਬਿੱਲ ਧਰਮ ਦੇ ਅਧਾਰ  ਤੇ ਹੈ I  ਟਰੱਸਟ ਦੇ ਜਨਰਲ ਸਕੱਤਰ ਡਾ. ਜੀ.ਸੀ. ਕੌਲ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ. ਡਾ. ਕੌਲ ਨੇ ਕਿਹਾ ਕਿ ਆਸਾਮ ਅਤੇ ਤ੍ਰਿਪੁਰਾ ‘ਚ ਹਾਲਾਤ ਜਿਆਦਾ ਵਿਗੜ ਚੁਕੇ ਹਨ ਜਿਸ ਕਰਕੇ ਪ੍ਰਸ਼ਾਸਨ ਨੂੰ ਕਰਫਿਊ ਲਗਾਉਣਾ ਪਿਆ I   ਮਣੀਪੁਰ,  ਮੇਘਾਲਿਆ, ਅਰੁਣਾਚਲ ਅਤੇ ਦੇਸ਼ ਦੇ ਬਾਕੀ ਹਿੱਸਿਆਂ ਵਿਚ ਵੀ ਵਿਰੋਧ ਕਾਰਣ ਹਾਲਾਤ ਸੁਖਾਵੇਂ ਨਹੀਂ ਹਨ. ਸੂਚਨਾ ਅਨੁਸਾਰ  ਕੇਰਲ, ਬੰਗਾਲ ਅਤੇ ਪੰਜਾਬ  ਨੇ ਪਹਿਲਾਂ ਹੀ  ਨਾਗਰਿਕਤਾ ਸੋਧ ਬਿੱਲ ਨੂੰ ਲਾਗੂ ਨਾ  ਕਰਨ ਦਾ ਫੈਸਲਾ ਲਿਆ ਹੈ I

ਡਾ. ਕੌਲ  ਨੇ ਅੱਗੇ  ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਨੇ ਸੰਵਿਧਾਨ ਬਣਾ ਕੇ ਵੱਖ  ਵੱਖ ਰਿਆਸਤਾਂ, ਫਿਰਕਿਆਂ, ਭਾਸ਼ਾਵਾਂ, ਧਰਮਾਂ ਦੇ ਲੋਕਾਂ ਨੂੰ ਭਾਰਤ ਦੇਸ਼ ਦੇ ਰੂਪ ਵਿਚ ਇਕੱਠਾ ਕੀਤਾ ਸੀ ਪਰ ਮੌਕੇ ਦੀਆਂ ਸਰਕਾਰਾਂ ਨੇ ਸੰਵਿਧਾਨ ਨੂੰ ਇਮਾਨਦਾਰੀ ਨਾਲ  ਲਾਗੂ ਨਹੀਂ ਕੀਤਾ I  ਦੇਸ਼ ਵਿਚ ਘੱਟ ਗਿਣਤੀਆਂ, ਦਲਿਤਾਂ ਅਤੇ ਔਰਤਾਂ  ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ, ਦੇਸ਼ ਆਰਥਿਕ ਤੌਰ ਤੇ ਤਬਾਹ ਹੋਣ ਵੱਲ ਵੱਧ ਰਿਹਾ ਹੈ, ਮਹਿੰਗਾਈ ਅਸਮਾਨ ਛੂਹ ਰਹੀ ਹੈ, ਇੰਡਸਟਰੀ ਬੰਦ  ਹੋ ਰਹੀ  ਹੈ, ਬੇਰੁਜਗਾਰੀ ਦੀ ਮਾਰ ਹੇਠਾਂ ਲੋਕ ਮਰ  ਰਹੇ ਹਨ I  ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਬੇਟੀ ਬਚਾਓ ਬੇਟੀ ਪੜ੍ਹਾਓ, ਸਭ ਕਾ ਸਾਥ ਸਭ ਕਾ ਵਿਕਾਸ, ਮੇਕ ਇਨ ਇੰਡੀਆ ਵਰਗੇ ਨਾਰੇ ਦਮ ਤੋੜ ਰਹੇ ਹਨ I ਸੰਵਿਧਾਨ ਦੀਆਂ ਧੱਜੀਆਂ ਉੱਡ ਰਹੀਆਂ ਹਨ I ਦੇਸ਼  ਖਾਨਾ ਜੰਗੀ ਵੱਲ ਵੱਧ ਰਿਹਾ ਹੈ I ਭਾਰਤ ਧਰਮ ਨਿਰਪੱਖ ਦੇਸ਼ ਹੈ I ਜੇ  ਸਭ ਦਾ ਖਿਆਲ ਨਾ ਰੱਖਿਆ ਗਿਆ ਤਾਂ ਇਸ ਦੇ ਪਰਿਣਾਮ ਭਿਆਨਕ ਹੋ ਸਕਦੇ ਹਨ. ਇਸ ਮੌਕੇ ,ਚੇਅਰਮੈਨ ਆਰ ਸੀ ਸੰਗਰ , ਟਰੱਸਟੀ ਲਾਹੌਰੀ ਰਾਮ ਬਾਲੀ, ਪ੍ਰੋ. ਸੋਹਨ ਲਾਲ (ਸਾਬਕਾ ਡੀ.ਪੀ.ਆਈ. ਕਾਲਿਜਾਂ) ਅਤੇ ਬਲਦੇਵ ਰਾਜ ਭਾਰਦਵਾਜ ਹਾਜਰ ਸਨ.

 ਡਾ. ਜੀ.ਸੀ. ਕੌਲ,  ਜਨਰਲ ਸਕੱਤਰ

Phone No. 94632 23223

 

 

Previous articleJamaat-e-Islami Hind condemns cops role in Jamia, AMU
Next articleAMITABHA BAGCHI WINS THE DSC PRIZE FOR SOUTH ASIAN LITERATURE 2019