ਦੇਖੋ ਰੋਜ਼ਾਨਾ ਮੂੰਗਫਲੀ ਭਿਓਂ ਕੇ ਖਾਣ ਨਾਲ ਕਿੰਨੇ ਫਾਇਦੇ ਨੇ

ਬਹੁਤ ਸਾਰੇ ਲੋਕ ਰਾਤ ਨੂੰ ਬਦਾਮ ਭਿਓਂ ਕੇ ਰੱਖਦੇ ਹਨ ਅਤੇ ਸਵੇਰ ਸਮੇਂ ਖਾਂਦੇ ਹਨ । ਕਿਉਂਕਿ ਇਸ ਦੇ ਸਿਹਤ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ । ਪਰ ਤੁਸੀਂ ਜਾਣ ਕੇ ਹੈਰਾਨ ਹੋਵੋਗੇ । ਜਿੰਨਾ ਫਾਇਦਾ ਬਦਾਮ ਖਾਣ ਨਾਲ ਹੁੰਦਾ ਹੈ , ਉਨ੍ਹਾਂ ਹੀ ਫਾਇਦਾ ਮੂੰਗਫਲੀ ਖਾਣ ਨਾਲ ਹੁੰਦਾ ਹੈ । ਮੂੰਗਫਲੀ ਭਿਓਂ ਕੇ ਖਾਣ ਨਾਲ ਬਦਾਮ ਖਾਣ ਜਿੰਨੇ ਫਾਇਦੇ ਹੁੰਦੇ ਹਨ । ਇਸ ਲਈ ਮੂੰਗਫਲੀ ਨੂੰ ਗ਼ਰੀਬਾਂ ਦਾ ਬਦਾਮ ਕਿਹਾ ਜਾਂਦਾ ਹੈ । ਰੋਜ਼ਾਨਾ ਰਾਤ ਨੂੰ ਮੁੱਠੀ ਭਰ ਮੂੰਗਫਲੀ ਦੇ ਦਾਣੇ ਭਿਉਂ ਕੇ ਰੱਖੋ ਅਤੇ ਸਵੇਰ ਸਮੇਂ ਖਾਓ । ਕੁਝ ਦਿਨਾਂ ਵਿੱਚ ਫਾਇਦਾ ਤੁਹਾਨੂੰ ਆਪਣੇ ਆਪ ਨਜ਼ਰ ਆਵੇਗਾ।

              ਅੱਜ ਅਸੀਂ ਤੁਹਾਨੂੰ ਦੱਸਾਂਗੇ ਮੂੰਗਫਲੀ ਭਿਓਂ ਕੇ ਖਾਣ ਨਾਲ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ । ਮੂੰਗਫਲੀ ਭਿਓਂ ਕੇ ਖਾਣ ਦੇ ਫਾਇਦੇ – ਦਿਲ ਲਈ ਫਾਇਦੇਮੰਦ ਭਿੱਜੀ ਹੋਈ ਮੂੰਗਫਲੀ ਖਾਣ ਨਾਲ ਬਲੱਡ ਸਰਕੁਲੇਸ਼ਨ ਕੰਟਰੋਲ ਰਹਿੰਦਾ ਹੈ । ਜਿਸ ਨਾਲ ਦਿਲ ਦੀਆਂ ਸਮੱਸਿਆਵਾਂ ਦੀ ਸੰਭਾਵਨਾ ਘੱਟ ਜਾਂਦੀ ਹੈ । ਇਸ ਲਈ ਦਿਲ ਦੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ ਭਿੱਜੇ ਹੋਏ ਬੋਲੀ ਖਾਣਾ ਫਾਇਦੇਮੰਦ ਹੁੰਦਾ ਹੈ । ਹੱਡੀਆਂ ਮਜ਼ਬੂਤ ਕਰੇ ਜੇਕਰ ਤੁਸੀਂ ਜਿਮ ਜਾਂਦੇ ਹੋ ਤਾਂ ਰੋਜ਼ਾਨਾ ਸਵੇਰੇ ਮੂੰਗਫਲੀ ਭਿਓ ਕੇ ਖਾਓ । ਕਿਉਂਕਿ ਇਸ ਵਿੱਚ ਪ੍ਰੋਟੀਨ ਅਤੇ ਕੈਲਸ਼ੀਅਮ ਕਾਫੀ ਮਾਤਰਾ ਵਿੱਚ ਮੌਜੂਦ ਹੁੰਦਾ ਹੈ । ਜਿਸ ਨਾਲ ਮਸਲਸ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ । ਚਮੜੀ ਲਈ ਫਾਇਦੇਮੰਦ ਇਸ ਵਿੱਚ ਓਮੇਗਾ 6 ਫੈਟੀ ਐਸਿਡਸ ਹੁੰਦੇ ਹਨ । ਜੋ ਚਮੜੀ ਦੇ ਸੈੱਲਸ ਲਈ ਕਾਫੀ ਫਾਇਦੇਮੰਦ ਹੁੰਦਾ ਹੈ । ਰੋਜ਼ਾਨਾ ਮੂੰਗਫਲੀ ਭਿਓਂ ਕੇ ਖਾਣ ਨਾਲ ਰੰਗ ਗੋਰਾ ਹੁੰਦਾ ਹੈ ਅਤੇ ਚਮੜੀ ਤੇ ਚਮਕ ਆਉਂਦੀ ਹੈ ।

ਪੇਟ ਦੀ ਗੈਸ ਅਤੇ ਐਸੀਡਿਟੀ ਦੂਰ ਕਰੇ
               ਪੋਟਾਸ਼ੀਅਮ , ਮੈਗਨੀਸ਼ੀਅਮ , ਕਾਪਰ , ਕੈਲਸ਼ੀਅਮ , ਆਇਰਨ , ਸੈਲੇਨੀਅਮ ਗੁਣਾਂ ਨਾਲ ਭਰਪੂਰ ਮੂੰਗਫਲੀ ਨੂੰ ਭਿਓਂ ਕੇ ਸਵੇਰੇ ਖਾਲੀ ਪੇਟ ਖਾਣ ਨਾਲ ਪੇਟ ਦੀ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ । ਜੇਕਰ ਤੁਹਾਨੂੰ ਵੀ ਪੇਟ ਦੀ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਰਹਿੰਦੀ ਹੈ , ਤਾਂ ਮੂੰਗਫਲੀ ਭਿਓਂ ਕੇ ਜ਼ਰੂਰ ਖਾਓ । ਯਾਦਦਾਸ਼ਤ ਤੇਜ਼ ਕਰੇ ਬੱਚਿਆਂ ਨੂੰ ਰੋਜ਼ਾਨਾ ਸਵੇਰੇ ਮੂੰਗਫਲੀ ਭਿਓਂ ਕੇ ਖਵਾਉਣ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ ਅਤੇ ਇਸ ਵਿੱਚ ਮੌਜੂਦ ਵਿਟਾਮਿਨ ਅੱਖਾਂ ਦੀ ਰੌਸ਼ਨੀ ਤੇਜ਼ ਕਰਦੇ ਹਨ ।ਕੈਂਸਰ ਤੋਂ ਬਚਾਅ ਮੂੰਗਫਲੀ ਵਿੱਚਮੌਜੂਦ ਐਂਟੀ ਆਕਸੀਡੈਂਟਸ , ਆਇਰਨ , ਕੈਲਸ਼ੀਅਮ ਅਤੇ ਜ਼ਿੰਕ ਸਰੀਰ ਵਿੱਚ ਕੈਂਸਰ ਸੈੱਲਸ ਨੂੰ ਵਧਣ ਤੋਂ ਰੋਕਦੇ ਹਨ ।
           ਇਸ ਲਈ ਰੋਜ਼ਾਨਾ ਮੂੰਗਫਲੀ ਭਿਓਂ ਕੇ ਖਾਣ ਨਾਲ ਕੈਂਸਰ ਹੋਣ ਦੀ ਸੰਭਾਵਨਾ ਘੱਟ ਜਾਂਦੀ ਹੈ । ਬਲੱਡ ਸ਼ੂਗਰ ਕੰਟਰੋਲ ਕਰੇ ਰੋਜ਼ਾਨਾ ਭੁੱਜੀ ਹੋਈ ਮੂੰਗਫਲੀ ਖਾਣ ਨਾਲ ਬਲੱਡ ਸ਼ੂਗਰ ਕੰਟਰੋਲ ਰਹਿੰਦਾ ਹੈ । ਜੇਕਰ ਤੁਹਾਨੂੰ ਸ਼ੂਗਰ ਦੀ ਸਮੱਸਿਆ ਹੈ ਤਾਂ ਰੋਜ਼ਾਨਾ ਸਵੇਰੇ ਭਿੱਜੀ ਹੋਈ ਮੂੰਗਫਲੀ ਜ਼ਰੂਰ ਖਾਓ । ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ ਧੰਨਵਾਦ
– ਹਰਜਿੰਦਰ ਛਾਬੜਾ, ਪਤਰਕਾਰ 9592282333
Previous articleਬਚਿੱਤਰ ਸਿੰਘ ਹੁੰਦਲ ਦਾ ਵਿਛੋੜਾ
Next articlePunjab Buddhist Society to commemorate 64th Parinirvana Divas of Dr Ambedkar