ਦੁਵੱਲੇ ਸਬੰਧਾਂ ਵਿੱਚ ਬਿਹਤਰੀ ਲਈ ਭਾਰਤ ਢੁੱਕਵਾਂ ਮਾਹੌਲ ਬਣਾਏ: ਇਮਰਾਨ ਖਾਨ

ਇਸਲਾਮਾਬਾਦ (ਸਮਾਜ ਵੀਕਲੀ) : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅੱਜ ਭਾਰਤ ਨਾਲ ਗੋਲੀਬੰਦੀ ਸਮਝੌਤੇ ਦਾ ਸੁਆਗਤ ਕਰਦਿਆਂ ਕਿਹਾ ਕਿ ਦੋਵਾਂ ਮੁਲਕਾਂ ਦੇ ਦੁਵੱਲੇ ਸਬੰਧਾਂ ’ਚ ਹੋਰ ਬਿਹਤਰੀ ਲਈ ‘ਅਨੁਕੂਲ ਵਾਤਾਵਰਨ’ ਬਣਾਉਣ ਦੀ ਜ਼ਿੰਮੇਵਾਰੀ ਭਾਰਤ ਦੀ ਹੈ। ਉਨ੍ਹਾਂ ਟਵੀਟ ਕੀਤਾ,‘ਮੈਂ ਕੰਟਰੋਲ ਰੇਖਾ ’ਤੇ ਗੋਲੀਬੰਦੀ ਦਾ ਸੁਆਗਤ ਕਰਦਾ ਹਾਂ।

ਸੰਯੁਕਤ ਰਾਸ਼ਟਰ ਦੇ ਮਤਿਆਂ ਮੁਤਾਬਕ ਕਸ਼ਮੀਰੀ ਲੋਕਾਂ ਵੱਲੋਂ ਆਪਣੇ ਫ਼ੈਸਲੇ ਖ਼ੁਦ ਲੈਣ ਦੀ ਮੰਗ ਤੇ ਅਧਿਕਾਰ ਲਈ ਭਾਰਤ ਨੂੰ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਅਸੀਂ ਹਮੇਸ਼ਾਂ ਸ਼ਾਂਤੀ ਚਾਹੁੰਦੇ ਹਾਂ ਤੇ ਸਾਰੇ ਮੁੱਦਿਆਂ ਦਾ ਹੱਲ ਗੱਲਬਾਤ ਰਾਹੀਂ ਕੱਢਣ ਲਈ ਤਿਆਰ ਹਾਂ।’

Previous articleਕਿਸਾਨਾਂ ਤੇ ਕਾਮਿਆਂ ਦੇ ਹੱਕਾਂ ਲਈ ਅਖੀਰ ਤੱਕ ਲੜਦੀ ਰਹਾਂਗੀ: ਨੌਦੀਪ ਕੌਰ
Next articleਦਸ ਹੋਰ ਕਿਸਾਨਾਂ ਨੂੰ ਜ਼ਮਾਨਤ ਮਿਲੀ