ਦੁਨੀਆਂ ਦੇ ਸੱਭ ਤੋਂ ਅਮੀਰ ਆਦਮੀ ਭਾਰਤ ਵਿਚ ਦੁਕਾਨ ‘ਤੇ ਸਮਾਨ ਵੇਚ ਰਹੇ ਹਨ ! ਜਾਣੋ ਕਿਉਂ

ਰਾਜਧਾਨੀ ਦਿੱਲੀ ਵਿਚ ਇਕ ਪ੍ਰੋਗਰਾਮ ਵਿਚ ਉਨ੍ਹਾਂ ਨੇ ਕਿਹਾ ਕਿ ਐਮਾਜ਼ੋਨ ਸਾਲ 2024 ਤੱਕ ਭਾਰਤ ਵਿਚ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ ਵਿਚ 1 ਬਿਲੀਅਨ ਡਾਲਰ ਦਾ

ਨਵੀਂ ਦਿੱਲੀ : ਦੁਨੀਆ ਦੇ ਸੱਭ ਤੋਂ ਅਮੀਰ ਵਿਅਕਤੀ ਅਤੇ ਐਮਾਜ਼ੋਨ ਦੇ ਸੰਸਥਾਪਕ ਜੇਫ ਬੇਜੋਸ ਇਸ ਵੇਲੇ ਭਾਰਤ ਦੌਰੇ ਤੇ ਹਨ। ਇਸੇ ਵਿਚਾਲੇ ਅੱਜ ਸ਼ਨਿੱਚਰਵਾਰ ਨੂੰ ਉਨ੍ਹਾਂ ਨੇ ਆਪਣੇ ਟਵੀਟਰ ਤੋਂ ਫੋਟੋਆ ਸ਼ੇਅਰ ਕੀਤੀਆ ਜਿਸ ਵਿਚ ਉਹ ਐਮਾਜੋਨ ਦਾ ਪੈਕੇਜ ਡਿਲਿਵਰ ਕਰਦੇ ਹੋਏ ਨਜ਼ਰ ਆ ਰਹੇ ਹਨ।

ਉਨ੍ਹਾਂ ਨੇ ਫੋਟੋਆ ਸ਼ੇਅਰ ਕਰਨ ਦੇ ਨਾਲ ਲਿਖਿਆ ਕਿ ”ਡਿਲਿਵਰੀ ਪੁਆਇੰਟ ਦੇ ਤੌਰ ‘ਤੇ ਐਮਾਜ਼ੋਨ ਨੇ ਭਾਰਤ ਦੇ ਹਜ਼ਾਰਾ ਕਰਿਆਣਾ ਸਟੋਰਜ਼ ਦੇ ਨਾਲ ਪਾਰਟਨਰਸ਼ਿਪ ਕੀਤਾ ਹੈ। ਇਹ ਗਾਹਕਾਂ ਦੇ ਲਈ ਵਧੀਆਂ ਹੈ ਅਤੇ ਦੁਕਾਨ ਮਾਲਕਾ ਨੂੰ ਵੱਧ ਆਮਦਨ ਕਮਾਉਣ ਲਈ ਸਹਾਇਤਾਂ ਕਰਦਾ ਹੈ”।ਉਨ੍ਹਾਂ ਨੇ ਅੱਗੇ ਲਿਖਿਆ ”ਮੁੰਬਈ ਦੇ ਇਕ ਡਿਲਿਵਰੀ ਪੁਆਇੰਟ ‘ਤੇ ਜਾਣ ਦਾ ਮੌਕਾ ਮਿਲਿਆ। ਸ਼ੁਕਰਿਆ ਅਮੋਲ ਮੈਨੂੰ ਇਕ ਪੈਕੇਜ਼ ਡਿਲਿਵਰ ਕਰਨ ਦੇ ਲਈ”।
ਜੇਫ ਬੇਜੋਸ ਨੇ ਭਾਰਤ ਦੌਰੇ ਨੂੰ ਲੈ ਕੇ ਕਈ ਵੱਡੇ ਐਲਾਨ ਕੀਤੇ ਹਨ। ਰਾਜਧਾਨੀ ਦਿੱਲੀ ਵਿਚ ਇਕ ਪ੍ਰੋਗਰਾਮ ਵਿਚ ਉਨ੍ਹਾਂ ਨੇ ਕਿਹਾ ਕਿ ਐਮਾਜ਼ੋਨ ਸਾਲ 2024 ਤੱਕ ਭਾਰਤ ਵਿਚ ਸੂਖਮ, ਛੋਟੇ ਅਤੇ ਦਰਮਿਆਨੇ ਉਦਯੋਗਾਂ ਵਿਚ 1 ਬਿਲੀਅਨ ਡਾਲਰ ਦਾ ਨਿਵੇਸ਼ ਕਰੇਗੀ। ਬੀਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਐਲਾਨ ਕੀਤਾ ਕਿ 2025 ਤੱਕ  ਐਮਾਜ਼ੋਨ ਭਾਰਤ ਵਿਚ 10 ਲੱਖ ਨੌਕਰੀਆਂ ਦੇਵੇਗਾ।
ਐਮਾਜ਼ੋਨ ਨੇ ਕਿਹਾ ਕਿ ਇਹ ਇੰਨਫਰਾਸਟਰਕਚਰ, ਟੈਕਨਾਲੋਜੀ ਅਤੇ ਲਾਜੀਸਟਿਕਸ ਵਿਚ ਨਿਵੇਸ਼ ਕਰਕੇ ਨਵੀਂ ਨੌਕਰੀਆਂ ਦੇਣਗੇ। ਬੇਜੋਸ ਨੇ ਕਿਹਾ ਕਿ ਅਸੀ ਅਗਲੇ 5 ਸਾਲ ਵਿਚ 10 ਲੱਖ ਰੋਜ਼ਗਾਰ ਦੇਣਾ ਚਾਹੁੰਦੇ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕੰਪਨੀ ਨੇ 2014 ਤੋਂ ਹੁਣ ਤੱਕ ਭਾਰਤ ਵਿਚ 5.5 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਬੇਜੋਸ ਤਿੰਨ ਦਿਨਾਂ ਦੀ ਯਾਤਰਾ ‘ਤੇ ਭਾਰਤ ਆਏ ਹੋਏ ਹਨ।
ਹਰਜਿੰਦਰ ਛਾਬੜਾ – ਪਤਰਕਾਰ 9592282333 
Previous articleਕਨੇਡਾ ਜਾਣ ਵਾਲਿਆਂ ਲਈ ਅਹਿਮ ਜਾਣਕਾਰੀ, ਸਾਲ ਵਿਚ ਸਾਢੇ ਤਿੰਨ ਲੱਖ ਬੰਦਾ ਜਾ ਸਕਦਾ ਕਨੇਡਾ
Next articleਸੁਖਬੀਰ ਸਿੰਘ ਬਾਦਲ ਵੱਲੋਂ ਸਿਆਸਤਦਾਨ ਅਤੇ ਸੀਨੀਅਰ ਪੱਤਰਕਾਰ ਅਸ਼ਵਨੀ ਕੁਮਾਰ ਚੋਪੜਾ ਦੇ ਦਿਹਾਂਤ ਉੱਤੇ ਦੁੱਖ ਦਾ ਪ੍ਰਗਟਾਵਾ