ਦੀ ਆਦਰਾਮਾਨ ਕੋਆਪ੍ਰੇਟਿਵ ਸੁਸਾਇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਮੋਮੀ ਨੂੰ ਚੁਣਿਆ ਗਿਆ 

ਮਹਿਤਪੁਰ  ( ਨੀਰਜ ਵਰਮਾ )– ਹਲਕਾ ਸ਼ਾਹਕੋਟ ਦੇ ਪਿੰਡ ਆਦਰਾਮਾਨ ਵਿਖੇ ਦੀ ਆਦਰਾਮਾਨ ਕੋਆਪ੍ਰੇਟਿਵ ਐਗਰੀਕਲਚਰ ਸਰਵਿਸ ਸੁਸਾਇਟੀ ਲਿਮੀ: ਦੀ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿੱਚ ਸ.ਮਨਜੀਤ ਸਿੰਘ ਮੋਮੀ ਨੂੰ ਪ੍ਰਧਾਨ ਬਣਾਇਆ ਗਿਆ ,ਗੁਰਜਿੰਦਰ ਸਿੰਘ ਨੂੰ ਸੀ.ਮੀਤ ਪ੍ਰਧਾਨ ਅਤੇ ਸਰਬਜੀਤ ਸਿੰਘ ਨੂੰ ਮੀਤ ਪ੍ਰਧਾਨ ਬਣਾਇਆ ਗਿਆ। ਗੁਰਦੇਵ ਸਿੰਘ, ਪਰਮਜੀਤ ਸਿੰਘ ਅਤੇ ਸੁਰਜੀਤ ਕੌਰ ਨੂੰ ਮੈਂਬਰ ਚੁਣਿਆ ਗਿਆ। ਇਸ ਮੌਕੇ ਸ. ਰਵੀਪਾਲ ਸਿੰਘ ਆਦਰਾਮਾਨ, ਨਰਿੰਦਰ ਸਿੰਘ ਬਾਜਵਾ, ਸਾਬਕਾ ਸਰਪੰਚ ਜਰਨੈਲ ਸਿੰਘ, ਸਾਬਕਾ ਸਰਪੰਚ ਪਰਮਜੀਤ ਸਿੰਘ, ਸ.ਰਣਜੀਤ ਸਿੰਘ, ਡਾ.ਦਵਿੰਦਰ ਸਿੰਘ, ਸਰਪੰਚ ਜਸਵੀਰ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।
Previous articleਸਕੂਲ ਫੀਸਾਂ ਬਾਰੇ ਫੈਸਲੇ ਲਈ 12 ਜੂਨ ਤੱਕ ਕਰਨਾ ਪਵੇਗਾ ਇੰਤਜ਼ਾਰ
Next articleਨੀਲੇ ਕਾਰਡ ਕੱਟੇ ਜਾਣ ਦੇ ਵਿਰੋਧ ‘ਚ ਪੈਟਰੋਲ ਲੈ ਕੇ ਚੜੇ ਟੈਂਕੀ ‘ਤੇ ‘ਪ੍ਰਦਰਸ਼ਨਕਾਰੀ