ਦਿੱਲੀ ਹਵਾਈ ਅੱਡੇ ਤੋਂ ਫਲਾਈਟ ਲੈਣ ਲਈ ਦੋ ਘੰਟੇ ਕਰਨਾ ਪੈ ਸਕਦੈ ਇੰਤਜ਼ਾਰ

ਨਵੀਂ ਦਿੱਲੀ: ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ ਤੋਂ ਫਲਾਈਟ ਫੜਨ ਵਾਲੇ ਮੁਸਾਫਿਰਾਂ ਨੂੰ ਤਕਰੀਬਨ 2 ਘੰਟੇ ਇੰਤਜ਼ਾਰ ਕਰਨਾ ਪੈ ਸਕਦਾ ਹੈ । ਦਰਅਸਲ, ਗਣਤੰਤਰ ਦਿਵਸ ਦੇ ਸਮਾਰੋਹਾਂ ਦੇ ਮੱਦੇਨਜ਼ਰ  ਭਾਰਤੀ ਹਵਾਈ ਅੱਡਾ ਅਥਾਰਟੀ ਵੱਲੋਂ ਏਅਰਮੇਨ ਨੂੰ ਫਲਾਈਟਸ ਓਪਰੇਸ਼ਨ ਸੰਬੰਧੀ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ।

ਇਸ ਨੋਟਿਸ ਅਨੁਸਾਰ ਗਣਤੰਤਰ ਦਿਵਸ ਦੇ ਸਮਾਰੋਹਾਂ ਕਾਰਨ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 18 ਜਨਵਰੀ, 20 ਤੋਂ 24 ਜਨਵਰੀ ਤੇ 26 ਜਨਵਰੀ ਨੂੰ ਸਵੇਰੇ 10:35 ਤੇ ਦੁਪਹਿਰ 12:15 ਵਜੇ ਵਿਚਕਾਰ ਕਿਸੇ ਵੀ ਫਲਾਈਟ ਨੂੰ ਲੈਂਡਿੰਗ ਤੇ ਉਡਾਣ ਭਰਨ ਦੀ ਮਨਜ਼ੂਰੀ ਨਹੀਂ ਹੋਵੇਗੀ ।

ਉੱਥੇ ਹੀ ਦੂਜੇ ਪਾਸੇ ਨਿੱਜੀ ਜਹਾਜ਼ ਕੰਪਨੀ ਵਿਸਤਾਰਾ ਘੱਟ ਕਮਾਈ ਵਾਲੇ ਹਵਾਈ ਮਾਰਗਾਂ ‘ਤੇ ਆਪਣੇ ਕੁਝ ਹਵਾਈ ਜਹਾਜ਼ਾਂ ਵਿੱਚ ਬਿਜ਼ਨੈੱਸ ਤੇ ਪ੍ਰੀਮੀਅਮ ਇਕਨੋਮੀ ਕਲਾਸ ਹਟਾ ਸਕਦੀ ਹੈ । ਜਿਸ ਕਾਰਨ ਹਵਾਈ ਕਿਰਾਏ ਵਿੱਚ ਵਾਧਾ ਹੋ ਸਕਦਾ ਹੈ ।

ਸੂਤਰਾਂ ਅਨੁਸਾਰ ਵਿਸਤਾਰਾ ਵੱਲੋਂ 50 ਨੈਰੋ ਬਾਡੀ ਏ-320 ਤੇ ਏ-321 ਜਹਾਜ਼ਾਂ ਦੇ ਆਰਡਰ ਦਿੱਤੇ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਵਿਸਤਾਰਾ ਵੱਲੋਂ ਇਨ੍ਹਾਂ ਜਹਾਜ਼ਾਂ ਦੀ ਵਰਤੋਂ ਛੋਟੇ ਸ਼ਹਿਰਾਂ ਵਿੱਚ ਕੀਤੀ ਜਾਵੇਗੀ, ਜਿੱਥੇ ਪ੍ਰੀਮੀਅਮ ਕਲਾਸ ਦੀਆਂ ਸੀਟਾਂ ਦੀ ਮੰਗ ਘੱਟ ਹੁੰਦੀ ਹੈ

(ਹਰਜਿੰਦਰ ਛਾਬੜਾ) ਪਤਰਕਾਰ 9592282333

Previous article“ਧੀਆਂ ਦਾ ਸਤਿਕਾਰ ਕਰੋ ਪੁੱਤਰਾਂ ਵਾਂਗੂੰ ਪਿਆਰ ਕਰੋ”
Next articleਇੰਸਟਾਗਰਾਮ ‘ਤੇ ਕਿੰਗ ਖਾਨ ਨੇ ਪੂਰੇ ਕੀਤੇ 20 ਮਿਲੀਅਨ ਫਾਲੋਅਰਸ