ਦਿੱਲੀ ਸਰਕਾਰ ਦਾ ਵੱਡਾ ਫ਼ੈਸਲਾ: ਡੀਜ਼ਲ ’ਤੇ ਵੈਟ ਕਰੀਬ ਅੱਧਾ ਕੀਤਾ; ਹੁਣ ਕੀਮਤ 82 ਤੋਂ ਘੱਟ ਕੇ 73.64 ਰੁਪਏ ਪ੍ਰਤੀ ਲਿਟਰ

ਨਵੀਂ ਦਿੱਲੀ (ਸਮਾਜ ਵੀਕਲੀ) : ਸਰਕਾਰੀ ਤੇਲ ਕੰਪਨੀਆਂ ਵੱਲੋਂ ਬੀਤੇ ਦਿਨਾਂ ਦੌਰਾਨ ਪੈਸੇ-ਪੈਸੇ ਕਰਕੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਵਾਧੇ ਤੋਂ ਦਿੱਲੀ ਸਰਕਾਰ ਨੇ ਆਪਣੇ ਲੋਕਾਂ ਨੂੰ ਰਾਹਤ ਦੇ ਦਿੱਤੀ ਹੈ ਤੇ ਡੀਜ਼ਲ ਉਪਰ ਵੈਟ 30 ਫੀਸਦ ਤੋਂ ਘਟਾ ਕੇ 16.75 ਫੀਸਦ ਕਰ ਦਿੱਤਾ। ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਹੋਈ। ਸਰਕਾਰ ਦੇ ਫ਼ੈਸਲੇ ਨਾਲ ਹੁਣ ਦਿੱਲੀ ਵਿੱਚ ਡੀਜ਼ਲ ਦੀ ਕੀਮਤ 82 ਰੁਪਏ ਤੋਂ ਘੱਟ ਕੇ 73.64 ਰੁਪਏ ਪ੍ਰਤੀ ਲਿਟਰ ਰਹਿ ਗਈ ਹੈ।

Previous articleश्री अशोक अज्ञानी से मेरी विस्तृत बातचीत इस विडियो मे – विद्या भूषण रावत
Next articleਦੇਸ਼ ਵਿੱਚ ਇਕ ਦਿਨ ਦੌਰਾਨ ਰਿਕਾਰਡ 52123 ਨਵੇਂ ਮਰੀਜ਼; ਕੁੱਲ ਅੰਕੜਾ 16 ਲੱਖ ਦੇ ਨੇੜੇ ਪੁੱਜਿਆ