ਦਿੱਲੀ ’ਚ ਸ਼ਰਾਬ ਦੇ ਠੇਕਿਆਂ ‘ਤੇ ਕਤਾਰਾਂ ਲੱਗੀਆਂ

ਨਵੀਂ ਦਿੱਲੀ (ਸਮਾਜਵੀਕਲੀ) – ਲੌਕਡਾਊਨ ਦੌਰਾਨ ਇੱਕ ਮਹੀਨੇ ਤੱਕ ਸ਼ਰਾਬ ਤੋਂ ਦੂਰ ਰਹੇ ਲੋਕਾਂ ਨੂੰ ਜਿਉਂ ਹੀ ਇਹ ਪਤਾ ਲੱਗਾ ਕਿ ਠੇਕੇ ਖੁੱਲ੍ਹ ਗਏ ਹਨ ਤਾਂ ਉਹ ਸਵੇਰ ਤੋਂ ਹੀ ਠੇਕਿਆਂ ਅੱਗੇ ਕਤਾਰਾਂ ‘ਚ ਖੜ੍ਹੇ ਹੋ ਗਏ।

ਦਿੱਲੀ ਪੁਲੀਸ ਨੂੰ ਸ਼ਰਾਬ ਖਰੀਦਣ ਆਏ ਲੋਕਾਂ ’ਚ ਫਾਸਲਾ ਕਾਇਮ ਰੱਖਣ ਲਈ ਹਲਕਾ ਬਲ ਪ੍ਰਯੋਗ ਕਰਨਾ ਪਿਆ। ਰਾਜਧਾਨੀ ਦੇ ਕਈ ਇਲਾਕਿਆਂ ‘ਚ ਠੇਕੇ ਬੰਦ ਕਰਵਾਉਣੇ ਪਏ। ਲੌਕਡਾਊਨ ਦੇ ਤੀਜੇ ਪੜਾਅ ਦੌਰਾਨ ਕਈ ਰਾਜਾਂ ਨੇ ਸ਼ਰਾਬ ਦੀ ਵਿਕਰੀ ਸ਼ੁਰੂ ਕੀਤੀ ਹੈ।

Previous articleਚੰਡੀਗੜ੍ਹ : ਪਰਿਵਾਰ ਦੇ 5 ਮੈਂਬਰ ਕਰੋਨਾ ਪਾਜ਼ੇਟਿਵ
Next articleਚੰਡੀਗੜ੍ਹ ਵਿੱਚ 8 ਘੰਟੇ ਹੀ ਖੁੱਲ੍ਹ ਸਕਣਗੀਆਂ ਦੁਕਾਨਾਂ