ਦਵਿੰਦਰ ਰੂਹੀ ਤੇ ਸੁਦੇਸ਼ ਕੁਮਾਰੀ ਦਾ ਟ੍ਰੈਕ “ਬੌਡੀਗਾਰਡ ” ਅੱਜ ਹੋਵੇਗਾ ਰਿਲੀਜ਼

ਜਲੰਧਰ /ਸ਼ਾਮ ਚੁਰਾਸੀ (ਸਮਾਜ ਵੀਕਲੀ) (ਕੁਲਦੀਪ ਚੁੰਬਰ ) – ਇੰਟਰਨੈਸ਼ਨਲ ਸਟਾਰ ਗਾਇਕ ਦਵਿੰਦਰ ਰੂਹੀ ਤੇ ਸੁਪ੍ਰਸਿੱਧ ਗਾਇਕਾ ਸੁਦੇਸ਼ ਕੁਮਾਰੀ ਦਾ ਦੋਗਾਣਾ “ਬੌਡੀਗਾਰਡ “ਅੱਜ 9 ਮਈ ਨੂੰ ਯੂ ਟਿਊਬ ਚੈੱਨਲ ਤੇ ਪੂਰੀ ਧੂਮਧਾਮ ਨਾਲ ਰਿਲੀਜ਼ ਕੀਤਾ ਜਾਵੇਗਾ l ਇਸ ਸ਼ਾਨਦਾਰ ਰੋਮਾਂਟਿਕ ਸੋਂਗ ਦੀ ਗੱਲਬਾਤ ਕਰਦਿਆਂ ਗਾਇਕ ਦਵਿੰਦਰ ਰੂਹੀ ਨੇ ਦੱਸਿਆ ਕਿ ਇਸ ਟ੍ਰੈਕ ਨੂੰ ਪੀ ਟੀ ਸੀ ਰਿਕਾਰਡਸ ਵਲੋਂ ਲਾਂਚ ਕੀਤਾ ਜਾਵੇਗਾ l ਜਿਸਦੇ ਸ਼ੋਸ਼ਲ ਮੀਡੀਏ ਤੇ ਪਾਏ ਪੋਸਟਰ ਤੇ ਹਾਲ ਹੀ ਵਿਚ ਪਾਏ ਟੀਜ਼ਰ ਨੂੰ ਸਰੋਤਿਆਂ ਨੇ ਭਰਵਾਂ ਹੁੰਗਾਰਾ ਦਿੱਤਾ l

ਇਸ ਟ੍ਰੈਕ ਦੇ ਪੇਸ਼ਕਾਰ ਤੇ ਲੇਖਕ ਕਮਲ ਮੇਹਟਾਂ ਯੂ ਕੇ ਹਨ l ਜਦਕਿ ਖੂਬਸੂਰਤ ਸੰਗੀਤ ਕਰਨ ਪ੍ਰਿੰਸ ਵਲੋਂ ਦਿੱਤਾ ਗਿਆ l ਮਿਸਟਰ ਪਾਲ ਦੇ ਇਸ ਪ੍ਰੋਜੈਕਟ ਦਾ ਵੀਡੀਓ ਮਨਦੀਪ ਰੰਧਾਵਾ ਨੇ ਵੱਖ ਵੱਖ ਲੋਕੇਸ਼ਨਾਂ ਤੇ ਬਣਾਇਆ ਹੈ l ਪੀ ਟੀ ਸੀ ਪੰਜਾਬੀ ਤੇ ਪੀ ਟੀ ਸੀ ਚੱਕ ਦੇ ਤੇ ਇਸ ਟ੍ਰੈਕ ਨੂੰ ਵਰਡ ਵਾਇਡ ਲਾਂਚ ਕੀਤਾ ਜਾ ਰਿਹਾ ਹੈ l ਦਵਿੰਦਰ ਰੂਹੀ ਤੇ ਸੁਦੇਸ਼ ਕੁਮਾਰੀ ਦੇ ਇਸ ਟ੍ਰੈਕ ਨੂੰ ਸਰੋਤੇ ਪਹਿਲੀ ਨਜ਼ਰੇ ਹੀ ਪਸੰਦ ਕਰ ਰਹੇ ਨੇ, ਜਿਸ ਲਈ ਕਲਾਕਾਰਾਂ ਸਮੇਤ ਪੂਰੀ ਟੀਮ ਵਧਾਈ ਦੀ ਪਾਤਰ ਹੈ l

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੰਤ ਬਾਬਾ ਬੀਰ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼
Next articleਕਰੋਨਾ: ਭਾਰਤ ਵਿਚ ਰਿਕਾਰਡ 4,187 ਮੌਤਾਂ