ਦਲਿਤ ਸਮਾਜ ਦੇ ਸਮਾਜਿਕ ਤੇ ਧਾਰਮਿਕ ਬੁੱਧੀਜੀਵੀ ਚਿੰਤਕ ਪ੍ਰੋਫ਼ੈਸਰ ਲਾਲ ਸਿੰਘ ਨਹੀਂ ਰਹੇ

ਪ੍ਰੋਫ਼ੈਸਰ ਲਾਲ ਸਿੰਘ

ਹੁਸ਼ਿਆਰਪੁਰ/ਸ਼ਾਮ ਚੁਰਾਸੀ, (ਕੁਲਦੀਪ ਚੁੰਬਰ )- ਸੱਚੇ, ਨਿਡਰ ਅਤੇ ਦ੍ਰਿੜ ਇਰਾਦੇ ਦੇ ਮਾਲਕ, ਦਲਿਤ ਸਮਾਜ ਦੇ ਧਾਰਮਿਕ, ਸਮਾਜਿਕ ਬੁਧੀਜੀਵੀ ਚਿੰਤਕ ਤੇ ਨਿਧੜਕ ਬੁਲਾਰੇ ਐਡਵੋਕੇਟ ਪ੍ਰੋ. ਲਾਲ ਸਿੰਘ 3 ਮਈ 2021 ਨੂੰ ਸੰਖੇਪ ਬੀਮਾਰੀ ਉਪਰੰਤ ਗੁਰੂ ਚਰਨਾ ਵਿੱਚ ਜਾ ਬਿਰਾਜੇ। ਪ੍ਰੋਫੈਸਰ ਦੀ ਸਰਕਾਰੀ ਨੌਕਰੀ ਉਪਰੰਤ ਉਹ ਆਪਣੀ ਪਤਨੀ ਅਤੇ ਇੱਕ ਪੁੱਤਰ ਨਾਲ ਲੁਧਿਆਣੇ ਵਿਖੇ ਰਹਿ ਰਹੇ ਸਨ। ਪ੍ਰੋ. ਲਾਲ ਸਿੰਘ ਨੇ ਆਪਣੀ ਜ਼ਿੰਦਗੀ ਦੇ 80 ਸਾਲਾਂ ਦੇ ਸਫਰ ਦੌਰਾਨ ਜਿਆਦਾ ਸਮਾਂ ਗੁਰੂ ਰਵਿਦਾਸ ਵਿਚਾਰਧਾਰਾ ਅਤੇ ਦਲਿਤ ਸਮਾਜ ਦੇ ਚਿੰਤਨ ਲਈ ਬਤੀਤ ਕੀਤਾ।

ਉਨ੍ਹਾਂ ਦੀ ਕਲਮ ਤੋਂ ਛਪੀਆਂ 8 ਖੋਜ ਭਰਪੂਰ ਪੁਸਤਕਾਂ ਦਲਿਤ ਸਮਾਜ ਲਈ ਚਾਨਣ ਮੁਨਾਰਾ ਅਤੇ ਇਤਿਹਾਸਕ ਦਸਤਾਵੇਜ਼ ਹਨ। ਉਨ੍ਹਾਂ ਨੇ ਆਪਣੀਆਂ ਲਿਖਤਾਂ ਦੁਆਰਾ ਦਲਿਤ ਸਮਾਜ ਵਿਚ ਪੈਦਾ ਹੋਏ ਗੁਰੂ ਸਾਹਿਬਾਨਾਂ ਦੀ ਅਧਿਆਤਮਕ ਅਤੇ ਇਨਕਲਾਬੀ ਵਿਚਾਰਧਾਰਾ ਨੂੰ ਬਹੁਤ ਹੀ ਤਰਕਮਈ ਤੇ ਵਿਗਿਆਨਕ ਨਜ਼ਰੀਏ ਨਾਲ ਪੇਸ਼ ਕੀਤਾ। ਬਹੁਤ ਸਾਰੇ ਧਾਰਮਿਕ ਗੀਤਕਾਰ ਅਤੇ ਸਾਹਿਤਕਾਰ ਉਨ੍ਹਾਂ ਦੀਆਂ ਲਿਖਤਾਂ ਤੋਂ ਅਗਵਾਈ ਲੈ ਕੇ ਆਪਣੀਆਂ ਰਚਨਾਵਾਂ ਲਿਖਦੇ ਹਨ। ਉਨ੍ਹਾਂ ਦੇ ਚਲੇ ਜਾਣ ਦਾ ਸਮੁੱਚੇ ਸਾਹਿਤਕ ਅਤੇ ਸੰਗੀਤ ਜਗਤ ਨੂੰ ਬਹੁਤ ਘਾਟਾ ਪਿਆ ਹੈ। ਸੰਤ ਪ੍ਰਦੀਪ ਦਾਸ ਕਠਾਰ, ਗੀਤਕਾਰ ਚੰਨ ਗੁਰਾਇਆਂ ਵਾਲਾ, ਮਹਿੰਦਰ ਮਹੇੜੂ, ਮਦਨ ਜਲੰਧਰੀ, ਸਤਪਾਲ ਸਾਹਲੋੰ, ਰੂਪ ਲਾਲ ਜੰਡਿਆਲੀ, ਗਾਇਕ ਕੰਠ ਕਲੇਰ, ਫਿਰੋਜ ਖਾਨ, ਆਸ਼ੂ ਸਿੰਘ, ਰਾਜਨ ਮੱਟੂ, ਰਣਜੀਤ ਰਾਣਾ, ਅਮਰ ਅਰਸ਼ੀ, ਪ੍ਰੇਮ ਚੁੰਬਰ ਦੇਸ਼ ਦੁਆਬਾ, ਕੁਲਦੀਪ ਚੁੰਬਰ, ਸੁਖਜੀਤ ਝਾਂਸ, ਧਰਮਪਾਲ ਕਠਾਰ, ਡਾ. ਜਗਦੀਸ਼ ਚੰਦਰ, ਡਾ. ਮੀਨਾਕਸ਼ੀ, ਦਿਨੇਸ਼ ਸ਼ਾਮ ਚੁਰਾਸੀ, ਬਲਦੇਵ ਰਾਹੀ, ਰਾਮ ਭੋਗਪੁਰੀਆ, ਚਰਨਜੀਤ ਬਿਨਪਾਲਕੇ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Previous articleErdogan, Putin discuss delivery of Russia’s Sputnik V vax
Next articleBhim Army gears up for UP assembly polls