ਦਲਵਿੰਦਰ ਦਿਆਲਪੁਰੀ ਦਾ ਗੀਤ ‘ਰੱਬਾ ਠੀਕ ਠਾਕ ਹੋਵੇ’ ਫੌਜੀ ਵੀਰਾਂ ਨੂੰ ਸਲਿਊਟ

ਪ੍ਰਸਿੱਧ ਗੀਤਕਾਰ ਸੱਤਾ ਕੋਟਲੀ ਵਾਲਾ ਦੀ ਪੇਸ਼ਕਸ਼ ਹੈ ਇਹ ਟਰੈਕ

ਹੁਸ਼ਿਆਰਪੁਰ/ਸ਼ਾਮਚੁਰਾਸੀ 1 ਸਤੰਬਰ, (ਚੁੰਬਰ) – ਮੇਲਿਆਂ ਦੇ ਬਾਦਸ਼ਾਹ ਵਜੋਂ ਜਾਣੇ ਜਾਂਦੇ ਦੁਆਬੇ ਦੇ ਪ੍ਰਸਿੱਧ ਗਾਇਕ ਦਲਵਿੰਦਰ ਦਿਆਲਪੁਰੀ ਨੇ ਆਪਣਾ ਨਵਾਂ ਟਰੈਕ ਫੌਜੀ ਵੀਰਾਂ ਦੇ ਪਰਿਵਾਰਾਂ ਪ੍ਰਤੀ ਜਜਬਾਤਾਂ ਨੂੰ ਦਰਸਾਉਂਦਾ ‘ਰੱਬਾ ਠੀਕ ਠਾਕ ਹੋਵੇ’ ਰਿਲੀਜ਼ ਕੀਤਾ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਗਾਇਕ ਦਿਆਲਪੁਰੀ ਨੇ ਦੱਸਿਆ ਕਿ ਐਕਸਪਰਟ ਪਿਕਚਰਜ਼ ਵਲੋਂ ਇਸ ਟਰੈਕ ਨੂੰ ਗੀਤਕਾਰ ਸੱਤਾ ਕੋਟਲੀ ਵਾਲਾ ਦੀ ਪੇਸ਼ਕਸ਼ ਹੇਠ ਸ਼ੋਸ਼ਲ ਮੀਡੀਆ ਯੂ ਟਿਊਬ ਚੈਨਲ ਤੇ ਲਾਂਚ ਕੀਤਾ ਗਿਆ।ਇਸ ਦਾ ਸੰਗੀਤ ਹੈਰੀ ਬੀ ਦਾ ਹੈ ਜਦ ਕਿ ਪ੍ਰੋਡਿਊਸਰ ਸੁਰਜੀਤ ਸਿੰਘ ਸਨ। ਚੰਦਰ ਮੋਹਨ ਵਲੋਂ ਇਸ ਗੀਤ ਦਾ ਫਿਲਮਾਂਕਣ ਕੀਤਾ ਗਿਆ ਹੈ। ਦਲਵਿੰਦਰ ਦਿਆਲਪੁਰੀ ਦੇ ਇਸ ਤੋਂ ਪਹਿਲਾਂ ਆਏ ਸਾਰੇ ਟਰੈਕਸ ਸਰੋਤਿਆਂ ਦੀ ਕਚਿਹਰੀ ਵਿਚ ਪ੍ਰਵਾਨ ਹੋਏ ਹਨ ਅਤੇ ਉਸ ਨੂੰ ਆਸ ਹੈ ਕਿ ਇਹ ਟਰੈਕ ਵੀ ਕਾਮਯਾਬੀ ਸਰ ਕਰੇਗਾ।

Previous article‘ਅਦਾਲਤਾਂ’ ਟਰੈਕ ਗੁਰਬਖਸ਼ ਸ਼ੌਂਕੀ ਨੂੰ ਸਰੋਤਿਆਂ ਦਾ ਦੇ ਰਿਹਾ ਭਰਪੂਰ ਪਿਆਰ
Next articleਯੁੱਧਵੀਰ ਮਾਣਕ ਜਲਦ ਲੈ ਕੇ ਹਾਜ਼ਰ ਹੋਵੇਗਾ ਨਵਾਂ ਟਰੈਕ – ਮਾਣਕ ਸੁਰਜੀਤ, ਮਨੋਹਰ ਧਾਰੀਵਾਲ