ਦਮਦਮੀ ਟਕਸਾਲ ਵਲੋਂ ਘੱਲੂਘਾਰਾ ਸਮਾਗਮ ਉਤਸ਼ਾਹ ਨਾਲ ਮਨਾਉਣ ਦਾ ਐਲਾਨ

ਅੰਮ੍ਰਿਤਸਰ (ਸਮਾਜਵੀਕਲੀ)  – ਦਮਦਮੀ ਟਕਸਾਲ ਨੇ ਜੂਨ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ 36ਵਾਂ ਘੱਲੂਘਾਰਾ ਦਿਵਸ 6 ਜੂਨ ਨੂੰ ਉਤਸ਼ਾਹ ਨਾਲ ਮਨਾਉਣ ਦਾ ਐਲਾਨ ਕੀਤਾ ਹੈ। ਇਸ ਸਬੰਧ ਵਿਚ ਚੌਕ ਮਹਿਤਾ ਵਿੱਚ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਅਖੰਡ ਪਾਠ ਦੀ ਲੜੀ ਅਰੰਭ ਕੀਤੀ ਗਈ ਹੈ।

ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਸ਼ਹੀਦੀ ਸਮਾਗਮਾਂ ਦੀ ਰੂਪ ਰੇਖਾ ਉਲੀਕਣ ਅਤੇ ਸੁਚਾਰੂ ਪ੍ਰਬੰਧ ਲਈ ਜਲਦੀ ਹੀ ਮੀਟਿੰਗ ਸੱਦੀ ਜਾਵੇਗੀ ਅਤੇ ਇਸ ਸਬੰਧੀ ਡਿਊਟੀਆਂ ਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਮਾਗਮਾਂ ਦੇ ਪ੍ਰਬੰਧ ਲਈ ਹੁਣ ਤੋਂ ਹੀ ਸੰਗਤ ਨੂੰ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਹੈ।

Previous articleਕੋਵਿਡ-19: ਭਾਰਤ ਵਿੱਚ ਮੌਤਾਂ ਦਾ ਅੰਕੜਾ 1,223 ਤੱਕ ਪਹੁੰਚਿਆ
Next articleਕਾਪਾਸਹੇੜਾ ਦੀ ਇਮਾਰਤ ‘ਚੋਂ 41 ਕਰੋਨਾ ਮਰੀਜ਼ ਮਿਲੇ