ਥਾਣਾ ਮਹਿਤਪੁਰ ਪੁਲਿਸ ਵੱਲੋਂ 11 ਨਸ਼ੀਲੇ ਟੀਕੇ, 11 ਨਸ਼ੀਲੀਆਂ ਸ਼ੀਸ਼ੀਆਂ ਸਮੇਤ 1 ਔਰਤ ਤੇ 4 ਗ੍ਰਾਮ ਹੈਰੋਇਨ ਸਮੇਤ 1 ਵਿਅਕਤੀ ਗ੍ਰਿਫਤਾਰ

ਮਹਿਤਪੁਰ, (ਨੀਰਜ ਵਰਮਾ ) –  ਥਾਣਾ ਮੁਖੀ ਮਹਿਤਪੁਰ ਲਖਵੀਰ ਸਿੰਘ ਦੀ ਅਗਵਾਈ ਹੇਠ ਐਸ. ਆਈ. ਸਰਬਜੀਤ ਸਿੰਘ ਤੇ ਏ. ਐਸ. ਆਈ ਹਰਨੇਕ ਸਿੰਘ ਵੱਲੋਂ ਆਦਰਾਮਾਨ ਰੋਡ ਦਾਣਾ ਮੰਡੀ ਮਹਿਤਪੁਰ ਤੇ ਨਾਕੇ ਦੌਰਾਨ 11 ਨਸ਼ੀਲੇ ਟੀਕੇ, 11 ਨਸ਼ੀਲੀਆਂ ਸ਼ੀਸ਼ੀਆਂ ਸਮੇਤ 1 ਔਰਤ ਤੇ ਏ. ਐਸ. ਆਈ ਲਾਭ ਸਿੰਘ ਤੇ ਏ. ਐਸ. ਆਈ ਗੁਰਚਰਨ ਸਿੰਘ ਵੱਲੋਂ 4 ਗ੍ਰਾਮ ਹੈਰੋਇਨ ਸਮੇਤ 1 ਵਿਅਕਤੀ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਪ੍ਰਾਪਤ ਕੀਤੀ।

 ਪ੍ਰੈੱਸ ਨੂੰ ਜਾਣਕਾਰੀ ਦਿੰਦੇ ਥਾਣਾ ਮੁਖੀ ਲਖਵੀਰ ਸਿੰਘ ਨੇ ਦੱਸਿਆਂ ਕਿ ਐਸ. ਆਈ ਸਰਬਜੀਤ ਸਿੰਘ ਤੇ ਏ. ਐਸ. ਆਈ ਹਰਨੇਕ ਸਿੰਘ ਥਾਣਾ ਮਹਿਤਪੁਰ ਦੀ ਪੁਲਿਸ ਟੀਮ ਵੱਲੋਂ ਆਦਰਾਮਾਨ ਰੋਡ ਤੇ ਨਾਕੇ ਦੌਰਾਨ ਇੰਦਰੋ ਬਾਈ ਪਤਨੀ ਹੁਕਮ ਸਿੰਘ ਵਾਸੀ ਗੌਂਸੂਵਾਲ ਤੋਂ 11 ਨਸ਼ੀਲੇ ਟੀਕੇ ਤੇ 11 ਨਸ਼ੀਲੀਆਂ ਸ਼ੀਸ਼ੀਆਂ ਬਰਾਮਦ ਕਰ ਮੁਕੱਦਮਾ ਨੰ. 29 ਤੇ ਏ. ਐਸ. ਆਈ ਲਾਭ ਸਿੰਘ ਤੇ ਏ. ਐਸ. ਆਈ ਗੁਰਚਰਨ ਸਿੰਘ ਵੱਲੋਂ 4 ਗ੍ਰਾਮ ਹੈਰੋਇਨ ਸਮੇਤ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਸੁਰਿੰਦਰ ਸਿੰਘ ਵਾਸੀ ਵੀਰ ਪਿੰਡ ਨੂੰ ਗ੍ਰਿਫਤਾਰ ਕਰ ਮੁਕੱਦਮਾ ਨੰ. 30 ਦਰਜ ਕੀਤਾ।

Previous articleਮਹਿਤਪੁਰ ਦੇ ਆਂਗਣਵਾੜੀ ਸੈਂਟਰ  ਚ ਬੇਟੀ ਬਚਾਉ ਬੇਟੀ ਪੜਾਉ ਤਹਿਤ ਪ੍ਰੋਗਰਾਮ ਆਯੋਜਿਤ
Next articleਸੰਜੀਵ ਵਰਮਾ ਹਿੰਦੂ ਜਾਗ੍ਰਿਤੀ ਮੰਚ ਮਹਿਤਪੁਰ ਦੇ ਪ੍ਰਧਾਨ ਬਣੇ