ਥਰੂਰ ਨੂੰ ਮਾਣਹਾਨੀ ਮਾਮਲੇ ’ਚ ਪੇਸ਼ ਹੋਣ ਦਾ ਹੁਕਮ

ਕਾਂਗਰਸੀ ਆਗੂ ਸ਼ਸ਼ੀ ਥਰੂਰ ਵੱਲੋਂ ਇਕ ਆਰਐੱਸਐੱਸ ਆਗੂ ਦੇ ਹਵਾਲੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ‘ਸ਼ਿਵਲਿੰਗ ਉੱਤੇ ਬੈਠਾ ਬਿੱਛੂ’ ਦੱਸਣ ਦੇ ਮਾਮਲੇ ’ਤੇ ਅਦਾਲਤ ਨੇ ਥਰੂਰ ਨੂੰ 7 ਜੂਨ ਨੂੰ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਥਰੂਰ ਖ਼ਿਲਾਫ਼ ਦਿੱਲੀ ਦੇ ਭਾਜਪਾ ਆਗੂ ਰਾਜੀਵ ਬੱਬਰ ਨੇ ਅਪਰਾਧਕ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਸੀ। ਬੱਬਰ ਨੇ ਕਿਹਾ ਹੈ ਕਿ ਥਰੂਰ ਦੀ ਟਿੱਪਣੀ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ।

Previous articleਪਾਦਰੀ ਦੇ ਘਰ ‘ਡਾਕਾ’: ਐਸਐਸਪੀ ਸ਼ੱਕ ਦੇ ਘੇਰੇ ’ਚ
Next articleਅੱਗ ਨੇ ਕਿਰਤੀਆਂ ਕਿਸਾਨਾਂ ਦੇ ਸੁਪਨੇ ਰਾਖ਼ ਕੀਤੇ