ਤ੍ਰਿਣਮੂਲ ਕਾਂਗਰਸ ਦੇ 40 ਵਿਧਾਇਕ ਮੇਰੇ ਸੰਪਰਕ ’ਚ: ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਕਿ ਤ੍ਰਿਣਮੂਲ ਕਾਂਗਰਸ ਦੇ 40 ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ ਅਤੇ ਭਾਜਪਾ ਦੀ ਆਮ ਚੋਣਾਂ ਵਿੱਚ ਜਿੱਤ ਮਗਰੋਂ ਉਹ ਆਪਣੀ ਪਾਰਟੀ ਛੱਡ ਦੇਣਗੇ। ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਮਮਤਾ ਬੈਨਰਜੀ ’ਤੇ ਕੁਨਬਾਪ੍ਰਸਤੀ ਦੇ ਦੋਸ਼ ਲਾਉਂਦਿਆਂ ਉੁਨ੍ਹਾਂ ਕਿਹਾ ਕਿ ਉਹ ਆਪਣੇ ਭਤੀਜੇ ਨੂੰ ਬੰਗਾਲ ਵਿੱਚ ਸਿਆਸੀ ਤੌਰ ’ਤੇ ਸਥਾਪਤ ਕਰਨਾ ਚਾਹੁੰਦੀ ਹੈ। ਮੋਦੀ ਨੇ ਮਮਤਾ ਦੀ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਦਾ ਜ਼ਿਕਰ ਕਰਦਿਆਂ ਕਿਹਾ, ‘‘ਦੀਦੀ… ਦਿੱਲੀ ਦੂਰ ਹੈ।’’ਸ੍ਰੀਰਾਮਪੁਰ ਵਿਚ ਰੈਲੀ ਮੌਕੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਵੱਲ ਨਿਸ਼ਾਨਾ ਸੇਧਦਿਆਂ ਮੋਦੀ ਨੇ ਕਿਹਾ, ‘‘ਤ੍ਰਿਣਮੂਲ ਕਾਂਗਰਸ ਦੇ 40 ਵਿਧਾਇਕ ਮੇਰੇ ਸੰਪਰਕ ਵਿੱਚ ਹਨ ਅਤੇ ਇੱਕ ਵਾਰ ਜਦੋਂ ਭਾਜਪਾ ਨੇ ਆਮ ਚੋਣਾਂ ਜਿੱਤ ਲਈਆਂ, ਉਦੋਂ ਤੁਹਾਡੇ ਵਿਧਾਇਕ ਤੁਹਾਡਾ ਸਾਥ ਛੱਡ ਦੇਣਗੇ। ਤੁਹਾਡੇ ਪੈਰਾਂ ਹੇਠੋਂ ਸਿਆਸੀ ਜ਼ਮੀਨ ਖਿਸਕ ਚੁੱਕੀ ਹੈ।’’ ਉਨ੍ਹਾਂ ਕਿਹਾ, ‘‘ਦੀਦੀ ਤਾਂ ਪ੍ਰਧਾਨ ਮੰਤਰੀ ਬਣਨ ਦਾ ਸੁਫਨਾ ਵੀ ਨਹੀਂ ਦੇਖ ਸਕਦੀ। ਮੁੱਠੀ ਭਰ ਸੀਟਾਂ ਨਾਲ ‘ਦੀਦੀ’ ਤੁਸੀਂ ਦਿੱਲੀ ਨਹੀਂ ਪਹੁੰਚ ਸਕਦੇ। ਦਿੱਲੀ ਹਾਲੇ ਦੂਰ ਹੈ।’’ ਉਨ੍ਹਾਂ ਕਿਹਾ ਕਿ ਦਿੱਲੀ ਦਾ ਤਾਂ ਬਹਾਨਾ ਹੈ, ਅਸਲ ਵਿੱਚ ਉਹ ਆਪਣੇ ਭਤੀਜੇ ਨੂੰ ਸਿਆਸੀ ਤੌਰ ’ਤੇ ਸਥਾਪਤ ਕਰਨਾ ਚਾਹੁੰਦੀ ਹੈ।

Previous articleਪੰਜਾਬ ਦੇ ਸੰਸਦੀ ਹਲਕਿਆਂ ਲਈ ਕੁੱਲ 385 ਨਾਮਜ਼ਦਗੀਆਂ
Next articleਖਹਿਰਾ ਅਤੇ ਮਾਸਟਰ ਵੱਲੋਂ ਲੋਕ ਸਭਾ ਚੋਣ ਲੜਨ ’ਤੇ ਸਵਾਲ ਖੜ੍ਹੇ ਹੋਏ