ਤੇਲ ਦੀਆਂ ਕੀਮਤਾਂ ਚ ਵਾਧੇ ਤੇ ਮੋਦੀ ਸਰਕਾਰ ਖ਼ਿਲਾਫ ਕਾਂਗਰਸੀ ਆਗੂਆਂ ਤੇ ਵਰਕਰਾਂ ਵੱਲੋਂ ਰੋਸ਼ ਪ੍ਰਦਰਸ਼ਨ

ਕੈਪਸ਼ਨ-ਤੇਲ ਦੀਆਂ ਕੀਮਤਾਂ ਚ ਵਾਧੇ ਤੇ ਮੋਦੀ ਸਰਕਾਰ ਖ਼ਿਲਾਫ ਕਾਂਗਰਸੀ ਆਗੂ ਰੋਸ਼ ਪ੍ਰਦਰਸ਼ਨ ਕਰਦੇ ਹੋਏ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਤੇਲ ਦੀਆਂ ਕੀਮਤਾਂ ਚ ਵਾਧੇ ਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ ਵਿਧਾਇਕ ਨਵਤੇਜ ਸਿੰਘ ਚੀਮਾ ਦੀ ਰਹਿਨੁਮਾਈ ਹੇਠ ਪਿੰਡ ਫੱਤੂ ਢੀਂਗਾ ਦੇ ਪੈਟਰੋਲ ਪੰਪ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ।ਇਸੇ ਵਿਰੋਧ ਦੇ ਵਿਚ ਕਾਂਗਰਸੀ ਆਗੂਆਂ ਤੇ ਵਰਕਰਾਂ ਦੁਆਰਾ ਸੁਲਤਾਨਪੁਰ ਲੋਧੀ ਹਲਕਾ ਵੱਖ-ਵੱਖ ਥਾਂਵਾ ਤੇ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਇਸੇ ਤਰਾਂ ਪਿੰਡ ਫੱਤੂ ਢੀਂਗਾ ਦੇ ਪੈਟ੍ਰੋਲ ਪੰਪ ਤੇ ਕਾਂਗਰਸੀ ਵਰਕਰਾਂ ਵੱਲੋ ਕੇਂਦਰ ਸਰਕਾਰ ਖਿਲਾਫ ਨਾਹਰੇ ਬਾਜੀ ਕੀਤੀ ਅਤੇ ਮੋਦੀ ਸਰਕਾਰ ਦਾ ਪੁਤਲਾ ਵੀ ਫੂਕਿਆ।

ਇਸ ਮੌਕੇ ਤੇ ਬਲਾਕ ਪ੍ਰਧਾਨ ਗੁਰਿੰਦਰਪਾਲ ਸਿੰਘ ਗੋਗਾ ,ਜਨਰਲ ਸਕੱਤਰ ਤਰਲੋਕ ਸਿੰਘ ਬੂਹ ਨੇ ਕਿਹਾ ਕੀ ਇਹ ਅੰਨ੍ਹੀ-ਬੋਲੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਸਮਾਜ ਦਾ ਹਰ ਵਰਗ ਪਰੇਸ਼ਾਨ ਹੈ। ਇੱਕ ਪਾਸੇ ਅੜੀਅਲ ਰਵਈਏ ਨਾਲ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਅੰਦੋਲਨ ਕਰਨ ਲਈ ਮਜਬੂਰ ਕੀਤਾ ਹੈ ਤੇ ਦੂਜੇ ਪਾਸੇ ਇਹ ਕੇਂਦਰ ਸਰਕਾਰ ਲਗਾਤਾਰ ਪੈਟਰੋਲ ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ ਕਰਕੇ ਆਮ ਲੋਕਾਂ ਉੱਤੇ ਵੱਡਾ ਆਰਥਿਕ ਬੋਝ ਪਾ ਰਹੀ ਹੈ। ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਇਸ ਮੌਕੇ ਬਲਾਕ ਸੰਮਤੀ ਮੈਂਬਰ ਤੇ ਬਲਾਕ ਪ੍ਰਧਾਨ ਗੁਰਿੰਦਰਪਾਲ ਸਿੰਘ ਗੋਗਾ , ਤਰਲੋਕ ਸਿੰਘ ਬੂਹ ਜ਼ਿਲ੍ਹਾ ਜਨਰਲ ਜਿਲ੍ਹਾ ਸਕੱਤਰ, ਇੰਦਰਜੀਤ ਸਿੰਘ ਖੈੜਾ ਐਸ ਸੀ ਵਿੰਗ ਚੇਅਰਮੈਨ, ਸਰਪੰਚ ਯਾਦਵਿੰਦਰ ਸਿੰਘ ਉੱਚਾ ਬੇਟ, ਸਰਪੰਚ ਸਤਨਾਮ ਸਿੰਘ ਸੈਫਲਾਬਾਦ, ਸਰਪੰਚ ਇੰਦਰਜੀਤ ਸਿੰਘ ਮਿਆਣੀ ਬੋਲਾ, ਸਾਬਕਾ ਚੇਅਰਮੈਨ ਹਰਨੇਕ ਸਿੰਘ ,ਬਲਜਿੰਦਰ ਸਿੰਘ ਵਿਰਕ ਸੈਫਲਾਬਾਦ, ਸਰਪੰਚ ਦਲਬੀਰ ਸਿੰਘ ਖਾਨਪੁਰ ,ਸਰਪੰਚ ਸਰਬਜੀਤ ਸਿੰਘ ਦੇਸਲ, ਮਲਕੀਤ ਸਿੰਘ ਬੂਹ , ਮਨਪ੍ਰੀਤ ਸਿੰਘ ਬੂਹ ,ਅਜੇ ਬੂਹ ,ਸਰਪੰਚ ਬਲਵਿੰਦਰ ਸਿੰਘ ਫੱਤੂਢੀਂਗਾ,ਸਰਪੰਚ ਕਰਨੈਲ ਸਿੰਘ ਮੁੰਡੀ ਛੰਨਾ, ਸਰਪੰਚ ਸੰਤੋਖ ਸਿੰਘ ਮੁੰਡੀ, ਮਹਿੰਦਰ ਸਿੰਘ ਭਿੰਦਾ ਸੁਰਖਪੁਰ ,ਵਿੱਕੀ ਫ਼ਜਲਾਬਾਦ, ਹਰਦੇਵ ਸਿੰਘ ਬਾਜਵਾ,ਕੁਲਦੀਪ ਸਿੰਘ ਖ਼ਾਲਸਾ, ਦਲਬੀਰ ਸਿੰਘ ਚੀਮਾ ਆਦਿ ਹਾਜਰ ਸਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰ ਹੱਕ ਮੰਗਦੀਆਂ ਅਵਾਜਾਂ ਨੂੰ ਲਾਠੀ ਨਾਲ ਦਬਾਉਣ ਦੀ ਕੋਸ਼ਿਸ਼ ਨਾਂ ਕਰੇ- ਰਛਪਾਲ ਵੜੈਚ
Next articleਕਲਮ ਦੀ ਤਾਕਤ