‘ਤੇਜਸ’ ਹਵਾਈ ਸੈਨਾ ਦੇ ਬੇੜੇ ’ਚ ਸ਼ਾਮਲ

ਕੋਇੰਬਟੂਰ(ਤਾਮਿਲ ਨਾਡੂ) (ਸਮਾਜਵੀਕਲੀ): ਭਾਰਤੀ ਹਵਾਈ ਸੈਨਾ (ਆਈਏਐੱਫ) ਨੇ ਪਹਿਲੇ ਹਲਕੇ ਲੜਾਕੂ ਜਹਾਜ਼ (ਐੱਲਸੀਏ) ਤੇਜਸ ਸਟੈਂਡਰਡ ਨੂੰ ਆਪਣੀ ਫਲੀਟ ਵਿੱਚ ਸ਼ਾਮਲ ਕਰ ਲਿਆ ਹੈ। ਹਵਾਈ ਸੈਨਾ ਨੇ 18ਵੀਂ ਸਕੁਐਡਰਨ ਨੂੰ ਅਪਰੇਸ਼ਨਲ ਕਰਦਿਆਂ ਤੇਜਸ ਇਸ ਨੂੰ ਸੌਂਪ ਦਿੱਤਾ ਹੈ।
ਸਕੁਐਡਰਨ ਨੇ 1971 ਦੀ ਭਾਰਤ-ਪਾਕਿ ਜੰਗ ਵਿੱਚ ‘ਸਰਗਰਮ ਭੂਮਿਕਾ’ ਨਿਭਾਈ ਸੀ। ਸਕੁਐਡਰਨ ਨੇ ਸ਼ਹਿਰ ਦੇ ਬਾਹਰਵਾਰ ਸੁਲੂਰ ਦੇ ਫੌਜੀ ਹਵਾਈ ਅੱਡੇ ਤੋਂ ‘ਹਵਾਈ ਫਾਇਰ’ ਵੀ ਕੀਤੇ। ਉਂਜ ਤੇਜਸ ਨੂੰ ਫਲੀਟ ਦਾ ਹਿੱਸਾ ਬਣਾਉਣ ਤੋਂ ਪਹਿਲਾਂ ਸਰਬ ਧਰਮ ਪ੍ਰਾਰਥਨਾ ਵੀ ਕੀਤੀ ਗਈ। ਤੇਜਸ ਐੱਮਕੇ-1 ਨੂੰ ਬੰਗਲੌਰ ਸਥਿਤ ਹਿੰਦੁਸਤਾਨ ਏਅਰੋਨੌਟੀਕਲਜ਼ ਲਿਮਿਟਡ ਨੇ ਤਿਆਰ ਕੀਤਾ ਹੈ। ਕੰਪਨੀ ਦੇ ਚੇਅਰਮੈਨ ਤੇ ਐੱਮ.ਡੀ ਆਰ.ਮਾਧਵਨ ਨੇ ਏਅਰ ਚੀਫ਼ ਮਾਰਸ਼ਲ ਤੇ ਚੀਫ ਆਫ਼ ਏਅਰ ਸਟਾਫ਼ ਆਰ.ਕੇ.ਐੱਸ. ਭਦੌਰੀਆ ਨੂੰ ਸਬੰਧਤ ਦਸਤਾਵੇਜ਼ ਸੌਂਪੇ।

Previous articleਭਾਰਤੀ ਸਰਹੱਦ ’ਤੇ ਸਥਿਤੀ ਸਥਿਰ ਤੇ ਕਾਬੂ ਹੇਠ: ਚੀਨ
Next articleਮੁੱਖ ਸਕੱਤਰ ਦੀ ਮੁਆਫ਼ੀ ਮਗਰੋਂ ਸਿਆਸੀ ਰੇੜਕਾ ਮੁੱਕਿਆ