ਤੀਕਸ਼ਣ ਸੂਦ ਦੇ ਘਰ ਅੱਗੇ ਗੋਹਾ ਸੁੱਟਣ ਵਾਲਿਆਂ ’ਤੇ ਲਗਾਈ ਧਾਰਾ 307 ਹਟਾਈ

ਚੰਡੀਗੜ੍ਹ (ਸਮਾਜ ਵੀਕਲੀ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ਵਿੱਚ ਭਾਜਪਾ ਨੇਤਾ ਅਤੇ ਸਾਬਕਾ ਮੰਤਰੀ ਤੀਕਸਣ ਸੂਦ ਦੇ ਘਰ ਦੇ ਬਾਹਰ ਗੋਹੇ ਦੀ ਟਰਾਲੀ ਸੁੱਟਣ ਦੇ ਮਾਮਲੇ ਵਿੱਚ ਮੁਲਜ਼ਮਾਂ ਉੱਤੇ ਲਗਾਈ ਗਈ ਧਾਰਾ 307 ਵਾਪਸ ਲੈਣ ਦੇ ਆਦੇਸ਼ ਦਿੱਤੇ ਹਨ। ਮੁੱਖ ਮੰਤਰੀ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਇਰਾਦਾ-ਏ-ਕਤਲ ਦਾ ਕੇਸ ਦਰਜ ਕਰਨ ਵਾਲੇ ਐੱਸਐੱਚਓ ਦੇ ਤਬਾਦਲੇ ਦੇ ਆਦੇਸ਼ ਦਿੱਤੇ ਸਨ। ਇਸ ਮਾਮਲੇ ਦੀ ਜਾਂਚ ਹੁਣ ਇਕ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਕਰ ਰਹੀ ਹੈ।

Previous articleਤੇਲ ਕੀਮਤਾਂ: ਪੈਟਰੋਲ ਦੀ ਕੀਮਤ ਆਪਣਾ ਰਿਕਾਰਡ ਤੋੜ ਦੇ ਨੇੜੇ ਪੁੱਜੀ
Next articleਇਸਰੋ ਦੇ ਉੱਘੇ ਵਿਗਿਆਨੀ ਦਾ ਦਾਅਵਾ: ਮੈਨੂੰ ਰਾਹ ਵਿਚੋਂ ਹਟਾਉਣ ਲਈ ਜ਼ਹਿਰ ਦਿੱਤਾ ਗਿਆ