ਤਿੰਨ ਏਕੜ ਕਣਕ ਤੇ 24 ਏਕੜ ਨਾੜ ਸੜਿਆ

ਦਸੂਹਾ  (ਸਮਾਜਵੀਕਲੀ) – ਇੱਥੋਂ ਦੇ ਬੇਟ ਇਲਾਕੇ ਦੇ ਪਿੰਡ ਪੱਸੀ ਬੇਟ ਵਿੱਚ ਆਕੀਟੁੰਡਾ ਰੋਡ ਦੇ ਖੇਤਾਂ ਵਿੱਚ ਅਚਾਨਕ ਅੱਗ ਲੱਗਣ ਕਾਰਨ 3 ਏਕੜ ਪੱਕੀ ਕਣਕ ਦੀ ਫਸਲ ਅਤੇ 24 ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਦਸੂਹਾ ਕੌਂਸਲ ਦੇ ਫਾਇਰ ਬ੍ਰਿਗੇਡ ਟੈਂਡਰ ਅਤੇ ਪਿੰਡ ਵਾਸੀਆਂ ਦੇ ਸਾਂਝੇ ਹੰਭਲੇ ਨਾਲ ਅੱਗ ’ਤੇ ਛੇਤੀ ਹੀ ਕਾਬੂ ਪਾ ਲਿਆ ਗਿਆ। ਇੰਜ ਨੇੜਲੇ ਖੇਤਾਂ ਦੀ ਪੱਕੀ ਫਸਲ ਅੱਗ ਦੀ ਲਪੇਟ ਵਿੱਚ ਆਉਣ ਤੋਂ ਬਚ ਗਈ।

ਇਸ ਸਬੰਧੀ ਸੂਚਨਾ ਮਿਲਦੇ ਹੀ ਐੱਸਡੀਐੱਮ ਦਸੂਹਾ ਜੌਅਤੀ ਬਾਲਾ ਮੱਟੂ, ਥਾਣਾ ਮੁਖੀ ਗੁਰਦੇਵ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਨਰਿੰਦਰ ਟੱਪੂ ਸਮੇਤ ਹੋਰ ਅਧਿਕਾਰੀਆਂ ਨੇ ਘਟਨਾ ਸਥਾਨ ਦਾ ਦੌਰਾ ਕਰਕੇ ਮੌਕੇ ਦਾ ਜਾਇਜ਼ਾ ਲਿਆ। ਪਿੰਡ ਦੀ ਸਰਪੰਚ ਬੀਬੀ ਰਛਪਾਲ ਕੌਰ ਨੇ ਦੱਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

Previous articleਬੱਚਾ ਵੇਚਣ ਦੇ ਦੋਸ਼ ਹੇਠ ਪਿਤਾ ਤੇ ਮਾਮਾ ਗ੍ਰਿਫ਼ਤਾਰ
Next articleCorona tally reaches 23,077 in India, 718 deaths